ਜੀਐਸਟੀ ਦਰ ਘਟਾਉਣ ਦੀ ਕੀਤੀ ਮੰਗ.
ਲੁਧਿਆਣਾ ਸਕ੍ਰੈਪ ਟਰੇਡਰਜ਼ ਐਸੋਸੀਏਸ਼ਨ ਵੱਲੋਂ ਜੀਐਸਟੀ ਦਰ ਘਟਾਉਣ ਦੀ ਮੰਗ * ਦੇਸ਼ ਦੀ ਅਰਥਵਿਵਸਥਾ ਵਿੱਚ ਸਕ੍ਰੈਪ ਉਦਯੋਗ ਦਾ ਅਹਿਮ ਯੋਗਦਾਨ-ਖੁਰਾਣਾ
ਲੁਧਿਆਣਾ, 6 ਸਤੰਬਰ (ਰਾਕੇਸ਼ ਅਰੋੜਾ) - ਲੁਧਿਆਣਾ ਸਕ੍ਰੈਪ ਟਰੇਡਰਜ਼ ਐਸੋਸੀਏਸ਼ਨ ਦੀ ਇਕ ਮਹੱਤਵਪੂਰਣ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਦੀ ਅਗਵਾਈ ਹੇਠ ਗਿੱਲ ਰੋਡ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਜੀਐਸਟੀ ਦਰਾਂ ਵਿੱਚ ਕੀਤੇ ਸੋਧਾਂ ਰਾਹੀਂ ਆਮ ਲੋਕਾਂ ਨੂੰ ਮਿਲੀ ਵੱਡੀ ਰਾਹਤ ਦਾ ਸਵਾਗਤ ਕੀਤਾ ਗਿਆ। ਇਸੇ ਨਾਲ ਐਸੋਸੀਏਸ਼ਨ ਵੱਲੋਂ ਖ਼ਾਸ ਮੰਗ ਕੀਤੀ ਗਈ ਕਿ ਸਕ੍ਰੈਪ 'ਤੇ ਲੱਗਣ ਵਾਲੀ ਜੀਐਸਟੀ ਦਰ, ਜੋ ਇਸ ਵੇਲੇ 18 ਪ੍ਰਤੀਸ਼ਤ ਹੈ, ਉਸਨੂੰ ਘਟਾ ਕੇ 5 ਪ੍ਰਤੀਸ਼ਤ ਕੀਤਾ ਜਾਵੇ। ਪ੍ਰਧਾਨ ਖੁਰਾਣਾ ਨੇ ਕਿਹਾ ਕਿ ਸਕ੍ਰੈਪ ਉਦਯੋਗ ਦੇਸ਼ ਦੀ ਅਰਥਵਿਵਸਥਾ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ ਅਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਹੋਇਆ ਹੈ। ਉੱਚ ਦਰਾਂ ਕਾਰਨ ਇਹ ਕਾਰੋਬਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਅੱਗੇ ਵੀ ਅਪੀਲ ਕੀਤੀ ਗਈ ਕਿ ਉਹ ਸਕ੍ਰੈਪ ਕਾਰੋਬਾਰ ਨਾਲ ਜੁੜੇ ਵਪਾਰੀਆਂ ਨੂੰ ਹਰ ਸੰਭਵ ਸਹਿਯੋਗ ਪ੍ਰਦਾਨ ਕਰਨ। ਮੀਟਿੰਗ ਵਿੱਚ ਵੱਖ-ਵੱਖ ਮੈਂਬਰਾਂ ਨੇ ਆਪਣੇ ਸੁਝਾਅ ਵੀ ਸਾਂਝੇ ਕੀਤੇ ਅਤੇ ਸਰਕਾਰ ਅੱਗੇ ਇਕਜੁੱਟ ਹੋ ਕੇ ਮੰਗਾਂ ਪਹੁੰਚਾਉਣ ਦਾ ਫ਼ੈਸਲਾ ਲਿਆ। ਇਸ ਮੌਕੇ ਚੇਅਰਮੈਨ ਜਰਨੈਲ ਸਿੰਘ ਖੇੜਾ (ਬੰਟੂ) ਪ੍ਰਿਤਪਾਲ ਸਿੰਘ ਡੰਗ, ਜਤਿੰਦਰ ਸਿੰਘ ਬੌਬੀ, ਕੰਵਲਜੀਤ ਸਿੰਘ ਚੁੱਘ, ਮਨੋਜ ਕੁਮਾਰ, ਮਨਜਿੰਦਰ ਸਿੰਘ ਚਾਵਲਾ, ਵਿੱਕੀ ਜੈਸਵਾਲ, ਗੁਰਪ੍ਰੀਤ ਸਿੰਘ, ਮਨੀ ਡੰਗ, ਰਾਜ ਕੁਮਾਰ, ਰਾਹੁਲ ਮਿਸ਼ਰਾ ਆਦਿ ਹਾਜਰ ਸਨ। ਫੋਟੋ: ਮੀਟਿੰਗ ਮੌਕੇ ਹਾਜ਼ਰ ਸਨ।
