ਕਾਮਰੇਡ ਅਰਸ਼ੀ ਨੇ 21 ਸਤੰਬਰ ਦੀ ਮਹਾਂ ਰੈਲੀ ਦੀ ਸਫਲਤਾ ਦੀ ਕੀਤੀ ਅਪੀਲ .

 

ਬੁਢਲਾਡਾ 7 ਸਤੰਬਰ (ਮੇਹਤਾ ਅਮਨ) ਬੁਢਲਾਡਾ ਹਲਕੇ ਦੇ ਬਹੁਤ ਵੱਡੇ ਤੇ ਇਤਿਹਾਸਕ ਪਿੰਡ ਬਰ੍ਹੇ ਵਿਖੇ ਉਨ੍ਹਾਂ ਅਹਿਮ ਵਿਅਕਤੀਆਂ ਜੋਂ ਚੋਣਾਂ ਸਮੇਂ ਅਰਸ਼ੀ ਦੀ ਧਿਰ ਬਣ ਕੇ ਖੜਦੇ ਰਹੇ ਹਨ ਜਿਸ ਦੀ ਇੱਕ ਮਿਲਣੀ ਮਾਸਟਰ ਲਾਭ ਸਿੰਘ ਦੇ ਘਰ ਵਿਖੇ ਹੋਈ। ਸੀਪੀਆਈ ਦੇ ਸਿਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਦੇ 25ਵੇਂ ਮਹਾਂ ਸਮੇਲਨ ਦੀ ਮਹੱਤਤਾ ਤੇ ਰੋਸ਼ਨੀ ਪਾਈ ਤੇ ਉਸਦੇ ਪ੍ਰਬੰਧਾਂ ਤੇ 21 ਸਤੰਬਰ ਦੀ ਮਹਾਂ ਰੈਲੀ ਦੀ ਸਫਲਤਾ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਸਮੇਂ ਹਾਜ਼ਰ ਤਹਿਸੀਲ ਪਾਰਟੀ ਦੇ ਸਕੱਤਰ  ਕਾਮਰੇਡ ਵੇਦ ਪ੍ਰਕਾਸ਼ ਨੇ ਦੱਸਿਆ ਕਿ ਮੌਕੇ ਤੇ ਹੀ ਹਾਜ਼ਰ ਅਰਸ਼ੀ ਦੇ ਸ਼ੁਭਚਿੰਤਕਾਂ ਵੱਲੋਂ ਕਾਫੀ ਭੇਂਟਾਂ ਆਈਆਂ ਹਨ। ਚੂਹੜ ਸਿੰਘ ਸਾਬਕਾ ਸਰਪੰਚ, ਸਾਧੂ ਸਿੰਘ ਪੰਚ, ਨਸ਼ੀਬ ਕੌਰ, ਵੈਦ ਰਾਮ ਪ੍ਰੀਤ, ਮਾਸਟਰ ਲਾਭ ਸਿੰਘ, ਦਿਆ ਨੰਦ ਸ਼ਰਮਾ, ਗੁਰਜੰਟ ਸਿੰਘ, ਅਮਰੀਕ ਸਿੰਘ ਤੇ ਕੁਲਵਿੰਦਰ ਸਿੰਘ ਵੱਲੋਂ ਕਾਫੀ ਯੋਗਦਾਨ ਪਾਇਆ ਗਿਆ ਹੈ। ਇਹ ਵੀ ਵਿਸ਼ਵਾਸ ਦਿੱਤਾ ਗਿਆ ਕਿ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 21 ਸਤੰਬਰ ਦੀ ਰੈਲੀ ਵਿੱਚ ਵੀ ਵੱਧ ਚੜ੍ਹਕੇ ਹੋਣਗੇ।