ਬੁਢਲਾਡਾ ਵਾਸੀਆਂ ਦੀ ਸਾਰ ਲੈਣ ਪਹੁੰਚੇ ਬੀਬਾ ਬਾਦਲ.


ਗੰਦੇ ਪਾਣੀ ਕਾਰਨ ਸੰਤਾਪ ਭੋਗਣ ਲਈ ਮਜਬੂਰ ਹਨ ਚੌੜੀ ਗਲੀ ਅਤੇ ਗੋਲ ਚੱਕਰ ਦੇ ਨਿਵਾਸੀ

ਬੁਢਲਾਡਾ ਵਾਸੀਆਂ ਦੀ ਸਾਰ ਲੈਣ ਲਈ ਖੁੱਦ ਪਹੁੰਚੇ ਬੀਬਾ ਹਰਸਿਮਰਤ ਕੌਰ ਬਾਦਲ

ਬੁਢਲਾਡਾ (ਮੇਹਤਾ ਅਮਨ) ਪਿਛਲੇ 10-12 ਦਿਨਾਂ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਦੇ ਵੱਖ ਵੱਖ ਹਿੱਸਿਆ ਚ ਖੜ੍ਹੇ ਬਦਬੂਦਾਰ ਪਾਣੀ ਦਾ ਸੰਤਾਪ ਭੋਗ ਰਹੇ ਚੋੜੀ ਗਲੀ, ਗੋਲ ਚੱਕਰ ਅਤੇ ਗਾਂਧੀ ਬਾਜਾਰ ਦੇ ਵਾਸੀਆਂ ਦੀ ਸਾਰ ਲੈਣ ਲਈ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਪਹੁੰਚੇ। ਜਿੱਥੇ ਮੌਜੂਦ ਲੋਕਾਂ ਵੱਲੋਂ 10-12 ਦਿਨਾਂ ਤੋਂ ਬਦਬੂਦਾਰ ਸੀਵਰੇਜ ਦੇ ਪਾਣੀ ਕਾਰਨ ਕੈਦ ਹੋਣ ਸੰਬੰਧੀ ਜਾਣੂ ਕਰਵਾਇਆ ਕਿ ਉਹ ਘਰਾਂ ਅੰਦਰ ਕੈਦ ਹੋ ਰਹਿ ਗਏ ਹਨ ਅਤੇ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ, ਉਨ੍ਹਾਂ ਨੂੰ ਆਉਣ ਜਾਣ ਲਈ ਗੰਦੇ ਪਾਣੀ ਵਿੱਚ ਉਤਰਨਾ ਪੈ ਰਿਹਾ ਹੈ ਜਿਸ ਕਾਰਨ ਭਿਆਨਕ ਬੀਮਾਰੀਆਂ ਦਾ ਖਦਸਾ ਬਣਿਆ ਹੋਇਆ ਹੈ। ਇਸ ਸੰਬੰਧੀ ਵਾਰ ਵਾਰ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਉਨ੍ਹਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਸਗੋਂ ਫਲੱਡਾਂ ਦੀ ਬਹਾਨੇਬਾਜੀ ਕਰਕੇ ਟਾਲ ਮਟੋਲ ਕੀਤੀ ਜਾ ਰਹੀ ਹੈ। ਇਸ ਮੋਕੇ ਬੋਲਦਿਆਂ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਸਗੋਂ ਚੁੱਟਕਲਿਆ ਰਾਹੀਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਗੋਲ ਚੱਕਰ, ਚੌੜੀ ਗਲੀ ਦੇ ਵਾਸੀ ਆਪਣੇ ਖਰਚੇ ਤੇ ਖੜ੍ਹੇ ਪਾਣੀ ਕੱਢਣ ਲਈ ਮੌਜੂਦ ਸਨ। ਪ੍ਰੰਤੂ ਅਧਿਕਾਰੀ ਕਰੌੜਾਂ ਰੁਪਏ ਖਰਚੇ ਪਾ ਕੇ ਆਪਣੀਆਂ ਜੇਬਾਂ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਹਨ। ਉਨ੍ਹਾਂ ਵੱਲੋਂ ਅੱਜ ਪਾਣੀ ਕੱਢਣ ਸੰਬੰਧੀ ਮਸ਼ੀਨਰੀ ਅਤੇ ਖਰਚ ਆਉਣ ਵਾਲੇ ਡੀਜਲ ਸੰਬੰਧੀ ਖਰਚਾ ਪਾਰਟੀ ਵੱਲੋਂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸਥਿਤੀ ਉਸ ਸਮੇਂ ਤਨਾਅਪੂਰਨ ਹੋ ਗਈ ਜਦੋਂ 2 ਕੌਂਸਲਰਾਂ ਦੇ ਪਤੀ ਹਰਸਿਮਰਤ ਕੌਰ ਦੀ ਆਮਦ ਸਮੇਂ ਆਪਸ ਵਿੱਚ ਬਹਿਸਣ ਲੱਗੇ, ਲੋਕਾਂ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਵਾਸੀ ਰਾਜਨੀਤਿਕ ਦੀ ਭੇਂਟ ਚੜ੍ਹ ਰਹੀ ਨਗਰ ਕੌਂਸਲ ਦਾ ਖਾਮਿਆਜਾ ਭੁਗਤਨ ਲਈ ਮਜਬੂਰ ਹਨ। ਇਸ ਮੌਕੇ ਕੌਂਸਲਰ ਸੁਖਵਿੰਦਰ ਕੌਰ ਸੁੱਖੀ ਨੇ ਕਿਹਾ ਕਿ ਉਹ ਗੰਦੇ ਪਾਣੀ ਦੇ ਨਿਕਾਸੀ ਲਈ ਲੋਕਾਂ ਦੇ ਨਾਲ ਹਨ ਉਹ ਇਸ ਮਸਲੇ ਦੇ ਹੱਲ ਲਈ ਹਰ ਸੰਭਵ ਮਦਦ ਕਰਨਗੇ। ਇਸ ਮੌਕੇ ਕਾਂਗਰਸੀ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਦੀ ਪਿਛਲੇ ਕਈ ਦਿਨਾਂ ਤੋਂ ਗੰਦੇ ਪਾਣੀ ਨੂੰ ਕੱਢਣ ਲਈ ਯਤਨ ਵਿੱਚ ਲੱਗੇ ਹੋਏ ਹਨ, ਉਹ ਇਸ ਨੂੰ ਰਾਜਨੀਤਿਕ ਰੰਗ ਨਹੀਂ ਦੇਣਾ ਚਾਹੁੰਦੇ।