PM ਮੋਦੀ ਨੂੰ ਸੰਤ ਸ਼ਮਸ਼ੇਰ ਸਿੰਘ ਜਗੇੜਾ ਦੀ ਅਪੀਲ.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪੰਜਾਬੀਆਂ ਪ੍ਰਤੀ ਆਪਣਾ ਹੇਜ ਜੱਗ ਜਾਹਰ ਕਰਨ - ਸੰਤ ਸ਼ਮਸ਼ੇਰ ਸਿੰਘ ਜਗੇੜਾ 

ਲੁਧਿਆਣਾ, 9 ਸਿਤੰਬਰ (ਰਾਕੇਸ਼ ਅਰੋੜਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਧਰਮ ਪ੍ਰਤੀ ਬਹੁਤ ਆਸਥਾ ਹੈ ਅਤੇ ਇਹ ਗੱਲ ਜੱਗ ਜਾਹਰ ਹੈ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਸਮੇਤ ਮੋਦੀ ਨੇ ਆਪਣੇ ਕਾਰਜ ਕਾਲ ਵਿੱਚ ਸਿੱਖਾਂ ਦੇ ਕਈ ਮਸਲੇ ਹੱਲ ਕੀਤੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ਲੁਧਿਆਣਾ ਜਮਾਲਪੁਰ ਵਿਖੇ ਸੁਰਿੰਦਰ ਸਿੰਘ ਦੇ ਗ੍ਰਹਿ ਵਿਖੇ ਕਹੇ ਓਹਨਾ ਆਖਿਆ ਕਿ ਪੰਜਾਬ ਹੜ ਨਾਲ ਤ੍ਰਾਹੀ ਤ੍ਰਾਹੀ ਕਰ ਰਿਹਾ ਹੈ ਅਤੇ ਹੁਣ ਪ੍ਰਧਾਨ ਮੰਤਰੀ ਮੋਦੀ ਲਈ ਸਿੱਖਾਂ ਪ੍ਰਤੀ ਆਪਣਾ ਪਿਆਰ ਦਿਖਾਉਣ ਦਾ ਮੌਕਾ ਹੈ ਸੋ ਇਹ ਕੇਂਦਰ ਵੱਲੋਂ ਦਿਲ ਖੋਲ ਕੇ ਪੰਜਾਬ ਹੜ ਪੀੜਤਾਂ ਲਈ ਪੈਕੇਜ ਦਾ ਐਲਾਨ ਕਰਨ ਤਾਂ ਕੇ ਵਿਰੋਧੀਆਂ ਨੂੰ ਵੀ ਪਤਾ ਲੱਗ ਸਕੇ ਕਿ ਨਰਿੰਦਰ ਮੋਦੀ ਸਿੱਖਾਂ ਅਤੇ ਪੰਜਾਬੀਆਂ ਪ੍ਰਤੀ ਇਮਾਨਦਾਰ ਸੋਚ ਅਤੇ ਦਿਲੋਂ ਸਨੇਹ ਰੱਖਦੇ ਹਨ। ਇਸ ਮੌਕੇ ਸ਼ਿੰਗਾਰਾ ਸਿੰਘ , ਗੁਰਸੇਵਕ ਸਿੰਘ , ਹਰਜਿੰਦਰ ਸਿੰਘ, ਸ਼ਬਦ ਜੋਤ ਸਿੰਘ ਆਦਿ ਪ੍ਰਮੁੱਖ ਤੌਰ ਤੇ ਹਾਜਿਰ ਸਨ।