AAP ਯੂਥ ਵਿੰਗ ਵਲੋਂ ਕਿਰਤਦਾਨ .
ਆਮ ਆਦਮੀ ਪਾਰਟੀ ਯੂਥ ਵਿੰਗ ਨੇ ਹੜ੍ਹ ਪ੍ਰਭਾਵਿਤ ਪਿੰਡ ਸਸਰਾਲੀ ਵਿੱਚ ਕੀਤਾ ਕਿਰਤਦਾਨ
ਨੌਜਵਾਨਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਹੜ੍ਹ ਰਾਹਤ ਅਤੇ ਸੁਰੱਖਿਆ ਮੁਹਿੰਮ ਨੂੰ ਇੱਕ ਨਵਾਂ ਪਹਿਲੂ ਦਿੱਤਾ
ਲੁਧਿਆਣਾ, 9 ਸਤੰਬਰ (ਰਾਕੇਸ਼ ਅਰੋੜਾ) - ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਪਿੰਡ ਸਾਸਰਲੀ ਦੇ ਬੰਨ੍ਹ ਵਿੱਚ ਕਿਰਤਦਾਨ ਕੀਤਾ, ਜੋ ਹਾਲ ਹੀ ਵਿੱਚ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਨੌਜਵਾਨਾਂ ਨੇ ਹੜ੍ਹਾਂ ਕਾਰਨ ਟੁੱਟੇ ਬੰਨ੍ਹ ਦੀ ਮੁਰੰਮਤ ਵਿੱਚ ਮਿੱਟੀ ਨਾਲ ਬੋਰੀਆਂ ਭਰ ਕੇ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਪਿੰਡ ਵਾਸੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।ਇਸ ਮੁਹਿੰਮ ਦਾ ਮੁੱਖ ਉਦੇਸ਼ ਹੜ੍ਹਾਂ ਤੋਂ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਰਾਹਤ ਪ੍ਰਦਾਨ ਕਰਨਾ, ਹੜ੍ਹ ਨਾਲ ਸਬੰਧਤ ਖ਼ਤਰੇ ਨੂੰ ਘਟਾਉਣਾ ਅਤੇ ਪਿੰਡ ਅਤੇ ਲੁਧਿਆਣਾ ਸ਼ਹਿਰ ਦੀ ਸੁਰੱਖਿਆ ਵਿੱਚ ਯੋਗਦਾਨ ਪਾਉਣਾ ਸੀ। ਕਿਰਤਦਾਨ ਕਰਦੇ ਹੋਏ ਨੌਜਵਾਨਾਂ ਨੇ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਮੁਸ਼ਕਲ ਸਥਿਤੀ ਨਾਲ ਇੱਕਜੁੱਟ ਹੋ ਕੇ ਨਜਿੱਠਿਆ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਿੰਦਰ ਸਿੰਘ ਐਮ.ਪੀ ਜਵੱਦੀ, ਪਰਮਵੀਰ ਸਿੰਘ, ਸੰਨੀ ਮਾਸਟਰ (ਕੌਂਸਲਰ), ਬਲਬੀਰ ਚੌਧਰੀ, ਸੰਨੀ ਬੇਦੀ, ਅਜੇ ਮਿੱਤਲ, ਇੰਦਰਜੀਤ ਸਿੰਘ, ਦਰਸ਼ਵੀਰ ਸਿੰਘ, ਮਿੱਢਾ ਜੀ, ਅਰਸ਼ ਖੇਲਾ, ਮੋਹਿਤ ਮਿੱਤਲ ਅਤੇ ਸੰਦੀਪ ਮਿਸ਼ਰਾ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ।ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਆਫ਼ਤ ਪ੍ਰਭਾਵਿਤ ਖੇਤਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹਨ। ਪਿੰਡ ਵਾਸੀਆਂ ਨੇ ਵੀ ਇਸ ਵਿੱਚ ਹਿੱਸਾ ਲਿਆ ਅਤੇ ਨੌਜਵਾਨਾਂ ਦਾ ਪੂਰਾ ਸਮਰਥਨ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਸੀ ਅਜਿਹੇ ਉਪਰਾਲੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਨਵੀਂ ਉਮੀਦ ਅਤੇ ਰਾਹਤ ਲੈ ਕੇ ਆਂਦੇ ਹਨ।ਆਮ ਆਦਮੀ ਪਾਰਟੀ ਨੇ ਭਰੋਸਾ ਦਿੱਤਾ ਕਿ ਇਹ ਰਾਹਤ ਕਾਰਜ ਭਵਿੱਖ ਵਿੱਚ ਵੀ ਜਾਰੀ ਰਹੇਗਾ। ਸੰਗਠਨ ਦਾ ਉਦੇਸ਼ ਨੌਜਵਾਨਾਂ ਦੀ ਸ਼ਕਤੀ ਨੂੰ ਸਿਰਫ਼ ਰਾਜਨੀਤਿਕ ਗਤੀਵਿਧੀਆਂ ਵਿੱਚ ਹੀ ਨਹੀਂ ਸਗੋਂ ਜਨਤਕ ਸੇਵਾ, ਰਾਹਤ ਅਤੇ ਪੁਨਰ ਨਿਰਮਾਣ ਕਾਰਜਾਂ ਵਿੱਚ ਵੀ ਵਰਤਣਾ ਹੈ।