ਸਬਜ਼ੀਆਂ ਦੇ ਰੇਟ ਚੜ੍ਹੇ ਅਸਮਾਨੀ.


ਬਰਸਾਤਾਂ ਦੀ ਮਾਰ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ

ਰਸੋਈ ਦਾ ਵਿਗੜਿਆ ਬਜਟ

ਬੁਢਲਾਡਾ (ਅਮਨ ਮਹਿਤਾ) ਪੰਜਾਬ, ਹਿਮਾਚਲ ਵਿਚ ਲਗਾਤਾਰ ਪੈ ਰਹੇ ਮੀਹ ਅਤੇ ਹੜ੍ਹਾਂ ਦੀ ਮਾਰ ਨੇ ਕਿਸਾਨਾਂ ਦੀ ਲੇਖਾ ਏਕੜ ਫਸਲਾ ਨੂੰ ਬਰਬਾਦ ਕਰ ਦਿੱਤਾ ਹੈ। ਲੋਕ ਕੁਦਰਤੀ ਮਾਰ ਅੱਗੇ ਬੇਬਸ ਹੋ ਚੁੱਕੇ ਹਨ। ਹੜ੍ਹਾਂ ਦੀ ਮਾਰ ਨਾਲ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਝੋਨਾ, ਹਰੀਆ ਸਬਜ਼ੀਆ, ਪਸ਼ੂਆ ਲਈ ਬੀਜਿਆ ਹਰਾ ਚਾਰਾ ਆਦਿ ਬਿਲਕੁਲ ਬਰਬਾਦ ਹੋ ਚੁੱਕਿਆ ਹੈ। ਹਿਮਾਚਲ ਅਤੇ ਪੰਜਾਬ ਵਿੱਚ ਪੈ ਰਹੇ ਲਗਾਤਾਰ ਮੀਹ ਕਾਰਨ ਸਬਜ਼ੀ ਕਾਸ਼ਤਕਾਰ ਵੀ ਮੁਸ਼ਕਿਲ 'ਚ ਹਨ। ਮੀਂਹ ਦੀ ਮਾਰ ਨਾਲ ਖੇਤਾਂ ਵਿੱਚ ਬੀਜੀਆ ਹਰੀਆਂ ਸਬਜ਼ੀਆਂ ਬਿਲਕੁਲ ਖ਼ਤਮ ਹੋ ਗਈਆ ਹਨ, ਜਿਸ ਕਾਰਨ ਸਬਜ਼ੀਆ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਹਰੀਆ ਸਬਜ਼ੀਆ ਆਮ ਲੋਕਾ ਦੀ ਰਸੋਈ ਵਿੱਚੋਂ ਗਾਇਬ ਹੋ ਚੁੱਕੀਆ ਹਨ ਕਿਉਂ ਇਕ ਪਾਸੇ ਬਾਰਿਸ਼ਾਂ ਕਾਰਨ ਕੰਮ ਕਾਰ ਠੱਪ ਹੋ ਗਿਆ ਹੈ ਦੂਜੇ ਪਾਸੇ ਸੰਬੰਧੀ ਦੀ ਮਹਿੰਗਾਈ ਨੇ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਗਰੀਬ ਲੋਕਾ ਦੀ ਪਹੁੰਚ ਤੋਂ ਸਬਜ਼ੀ ਬਾਹਰ ਹੁੰਦੀ ਜਾ ਰਹੀ ਹੈ। ਮਸ਼ਹੂਰ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਬਜ਼ੀ ਵਿਕਰੇਤਾ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੱਦੂ 90 - 100, ਤੋਰੀ 80 ਰੁਪਏ, ਭਿੰਡੀ 70-80 ਰੁਪਏ, ਆਲੂ 30, ਗੋਭੀ 100, ਟਮਾਟਰ 70, ਤੋਰੀ 80 ਰੁਪਏ, ਚੌਲਾ 90-100 ਰੁਪਏ, ਅਰਬੀ 50 ਰੁਪਏ, ਪਿਆਜ 40 ਰੁਪਏ ਉਥੇ ਫਰੂਟ ਸੇਬ 250 ਰੁਪਏ, ਅੰਗੂਰ 300 ਰੁਪਏ, ਪਪੀਤਾ 70, ਨਾਰੀਅਲ ਪਾਣੀ 70 ਰੁਪਏ ਦੇ ਭਾ ਵਧ ਚੁੱਕੇ ਹਨ। ਉਨ੍ਹਾ ਕਿਹਾ ਕਿ ਸਬਜ਼ੀਆ ਮਹਿੰਗੀਆ ਹੋਣ ਦਾ ਕਾਰਨ ਲਗਾਤਾਰ ਪੈ ਰਹੇ ਮੀਹ ਅਤੇ ਹੜ੍ਹਾ ਦਾ ਕਾਰਨ ਹੈ। ਮੀਹ ਕਾਰਨ ਸਬਜ ਦੀ ਪੈਦਾਵਾਰ ਘੱਟ ਗਈ ਹੈ, ਜਿਸ ਕ ਸਬਜ਼ੀਆ ਮੰਡੀ ਵਿੱਚ ਘੱਟ ਆ ਰਹੀਆ ਤੇ ਮੰਗ ਵੱਧ ਚੁੱਕੀ ਹੈ।
ਫੋਟੋ : ਬੁਢਲਾਡਾ- ਸਬਜੀ ਵਿਕ੍ਰੇਤਾ ਗ੍ਰਾਹਕਾਂ ਦੀ ਉਡੀਕ ਕਰਦੇ ਹੋਏ