ਪੈਨਸ਼ਨਰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ .
ਨਗਰ ਕੇਂਦਰੀ ਮੰਡਲ ਪੈਨਸ਼ਨਰ ਐਸੋਸੀਏਸ਼ਨ ਨੇ ਹੜ ਪੀੜਤਾਂ ਨੂੰ ਸਹਿਯੋਗ ਦੇਣ ਦਾ ਮਤਾ ਪਾਸ ਕੀਤਾ
ਲੁਧਿਆਣਾ 10 ਸਤੰਬਰ (ਰਾਕੇਸ਼ ਅਰੋੜਾ) - ਪੈਸ਼ਨਰ ਐਸੋਸੀਏਸ਼ਨ ਨਗਰ ਕੇਂਦਰੀ ਮੰਡਲ ਲੁਧਿਆਣਾ ਦੀ ਮੀਟਿੰਗ ਹੋਈ ਜਿਸ ਨੂੰ ਸਰਬ ਸ਼੍ਰੀ ਮਹਿੰਦਰ ਸਿੰਘ, ਐਚਐਸ ਚਾਵਲਾ, ਬਲਦੇਵ ਰਾਜ ਦੋਸ਼ੀ, ਪ੍ਰਧਾਨ ਸਿਟੀ ਈਸਟ ਸਰਕਲ ਲੁਧਿਆਣਾ ਰਛਪਾਲ ਸਿੰਘ ਸਕੱਤਰ ਨਗਰ ਕੇਂਦਰੀ ਮੰਡਲ ਲੁਧਿਆਣਾ ਨੇ ਸੰਬੋਧਨ ਕੀਤਾ ਸੰਬੋਧਨ ਦੌਰਾਨ ਪੈਨਸ਼ਨਰ ਸਾਥੀਆਂ ਨੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਆਏ ਹੜਾਂ ਮੌਕੇ ਹੋਈਆਂ ਮੌਤਾਂ ਤੇ ਦੋ ਮਿੰਟ ਦਾ ਮੌਨ ਰੱਖਿਆ ਸਾਰੇ ਪੀੜਿਤ ਪਰਿਵਾਰਾਂ ਨੂੰ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟ ਕੀਤੀ ਅਤੇ ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਮੰਗ ਕੀਤੀ ਗਈ ਕਿ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਹਨਾਂ ਹੜ ਪੀੜਿਤ ਪਰਿਵਾਰਾਂ ਨੂੰ ਮਾਲੀ ਸਹਾਇਤਾ ਵੱਧ ਤੋਂ ਵੱਧ ਦੇਣ ਲਈ ਬੇਨਤੀ ਕੀਤੀ ਗਈ ਤਾਂ ਕਿ ਹੜ ਪੀੜਿਤ ਪਰਿਵਾਰ ਆਪਣੇ ਪੈਰਾਂ ਤੇ ਦੁਬਾਰਾ ਖੜੇ ਹੋ ਸਕਣ ਇਸ ਤੋਂ ਇਲਾਵਾ ਮੀਟਿੰਗ ਵਿੱਚ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਾਂ ਦਾ ਮਹਿੰਗਾਈ ਭਤਾ ਅਤੇ ਹੋਰ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ ਇਸ ਮੌਕੇ ਇੰਜੀ ਕੁਲਦੀਪ ਸਿੰਘ, ਇੰਜੀ ਅਸ਼ੋਕ ਕੁਮਾਰ, ਭਜਨ ਸਿੰਘ ਕਸ਼ਮੀਰ ਸਿੰਘ, ਜੋਗਿੰਦਰ ਸਿੰਘ, ਮਲਕੀਤ ਸਿੰਘ, ਪਵਨ ਕੁਮਾਰ, , ਸ਼੍ਰੀ ਚੰਦ, ਇੰਜੀ ਗੁਰਮੀਤ ਸਿੰਘ, ਨਿਰਪਾਲ ਸਿੰਘ, ਰਜੇਸ਼ ਕੁਮਾਰ, ਰੋਸ਼ਨ ਲਾਲ, ਪਰਮਾਨੰਦ, ਗਿਆਨ ਚੰਦ ਗੁਰਬਚਨ ਸਿੰਘ, ਇੰਜੀ ਲਸ਼ਕਰੀ ਸ਼ਰਮਾ, ਪੈਨਸ਼ਨਰ ਵਿਸ਼ੇਸ਼ ਰੂਪ ਚ ਮੌਜੂਦ ਸਨ।