ਰਾਮ ਲੀਲਾ ਗਰਾਊਂਡ ਦੀ ਹਾਲਤ......
ਰਾਮ ਲੀਲਾ ਗਰਾਉਂਡ ਦੀ ਤਰਸਯੋਗ ਹਾਲਤ ਤੇ ਸ਼ਹਿਰੀਆਂ ਵੱਲੋਂ ਉੱਚਾ ਚੁੱਕ ਕੇ ਪੱਕਾ ਕਰਨ ਦੀ ਉਠਣ ਲੱਗੀ ਮੰਗ,
ਬੁਢਲਾਡਾ , (ਮੇਹਤਾ ਅਮਨ) - ਸਥਾਨਕ ਸ਼ਹਿਰ ਦੇ ਰਾਮ ਲੀਲਾ ਦੁਸ਼ਹਿਰਾ ਗਰਾਊਂਡ ਦੀ ਤਰਸਯੋਗ ਹਾਲਤ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼ਹਿਰ ਦੇ ਲੋਕਾਂ ਨੇ ਨਗਰ ਕੌਂਸਲ ਤੋਂ ਇਸ ਨੂੰ ਉੱਚਾ ਚੁੱਕ ਕੇ ਪੱਕਾ ਕਰਨ ਦੀ ਮੰਗ ਕੀਤੀ। ਰੇਡੀਮੇਡ ਗਾਰਮੈਂਟਸ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀ, ਪੁਨੀਤ ਗੋਇਲ, ਜਗਮੋਹਨ ਜੋਨੀ ਚਾਹਤਅਤੇ ਸਮੂਹ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਨੇ ਕਿਹਾ ਕਿ ਸ਼ਹਿਰ ਬੁਢਲਾਡਾ ਦੇ ਮੱਧ ਵਿੱਚ ਬਣਿਆ ਰਾਮਲੀਲਾ ਗਰਾਊਂਡ ਜਿਸ ਵਿੱਚ 4 ਮੰਦਰ ਸ਼੍ਰੀ ਪੰਚਾਇਤੀ ਦੁਰਗਾ ਮੰਦਰ, ਸ਼੍ਰੀ ਸ਼ਨੀ ਮੰਦਰ, ਸ਼੍ਰੀ ਰਾਮ ਮੰਦਰ ਅਤੇ ਸ਼੍ਰੀ ਸ਼ੀਤਲਾ ਮਾਤਾ ਮੰਦਰ ਅਤੇ ਰਾਮ ਲੀਲਾ ਸਟੇਜ ਹੈ। ਜਿੱਥੇ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਜਿੱਥੇ ਹਰ ਹਿੰਦੂ ਤਿਉਹਾਰਾਂ ਮਨਾਉਣ ਲਈ ਹਜਾਰਾਂ ਲੋਕ ਆਉਂਦੇ ਹਨ। ਪ੍ਰੰਤੂ ਇਸ ਧਾਰਮਿਕ ਗਰਾਉਂਡ ਨੀਵਾਂ ਹੋਣ ਕਾਰਨ ਥੋੜੀ ਜਿਹੀ ਬਾਰਿਸ਼ ਨਾਲ ਪਾਣੀ ਭਰ ਜ਼ਾਂਦਾ ਹੈ ਅਤੇ ਜਿਸ ਕਾਰਨ ਸੈਂਕੜੇ ਸ਼ਰਧਾਲੂਆਂ ਮੰਦਰ ਤੱਕ ਜਾਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਭਾਜਪਾ ਦੇ ਸੂਬਾ ਆਗੂ ਰਾਕੇਸ਼ ਕੁਮਾਰ ਜੈਨ, ਕੁਸ਼ ਵਾਤਿਸ਼, ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ, ਤਰਜੀਤ ਚਹਿਲ ,ਰਾਜੂ ਬਾਬਾ, ਕੌਂਸਲਰ ਪ੍ਰੇਮ ਗਰਗ ਨੇ ਕਿਹਾ ਕਿ ਰਾਮ ਲੀਲਾ ਗਰਾਉਂਡ ਨੂੰ ਉਚਾ ਚੁੱਕ ਕੇ ਪੱਕਾ ਬਨਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਹਿਲ ਦੇ ਆਧਾਰ ਤੇ ਇਸ ਕਾਰਜ ਨੂੰ ਨੇਪਰੇ ਚਾੜਿਆ ਜਾਵੇ। ਦੂਸਰੇ ਪਾਸੇ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਨੇ ਸ਼ਹਿਰ ਦੇ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਜਲਦ ਪੂਰਾ ਕਰਵਾਉਣਗੇ ਅਤੇ ਹੁਣ ਪਹਿਲਾ ਇਸ ਸਫਾਈ ਸ਼ੁਰੂ ਕਰ ਦਿੱਤੀ ਹੈ।