2015 ਬੈਚ ਦੇ ਆਈਪੀਐਸ ਅਧਿਕਾਰੀ ਡਾ. ਰਵਜੋਤ ਗਰੇਵਾਲ ਹੋਣਗੇ ਤਰਨਤਾਰਨ ਦੇ ਨਵੇਂ ਐਸਐਸਪੀ .
ਬਾਬਾ ਬਕਾਲਾ ਸਾਹਿਬ, 11 ਅਗਸਤ (ਸੁਖਰਾਜ ਸਿੰਘ ਮੱਦੇਪੁਰ) - ਪੰਜਾਬ ਸਰਕਾਰ ਵੱਲੋਂ 3 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸੂਚੀ ਵਿੱਚ ਆਈਪੀਐੱਸ ਜਗਦਲੇ ਨਿਲੰਬਰੀ ਵਿਜੈ, ਦੀਪਕ ਪਾਰਿਕ ਤੇ ਡਾ : ਰਵਜੋਤ ਗਰੇਵਾਲ ਦਾ ਨਾਂਅ ਸ਼ਾਮਿਲ ਹੈ। ਤਿੰਨਾਂ ਅਧਿਕਾਰੀਆਂ ਦੀਆਂ ਤੁਰੰਤ ਪ੍ਰਭਾਵ ਨਾਲ ਤੈਨਾਤੀਆਂ ਕੀਤੀਆਂ ਗਈਆਂ ਹਨ।ਤਰਨ ਤਾਰਨ ਦੇ ਪਹਿਲੇ ਮਹਿਲਾ ਐੱਸ.ਐੱਸ.ਪੀ ਹੋਣਗੇ ਡਾ: ਰਵਜੋਤ ਗਰੇਵਾਲ ਡੀਆਈਜੀ ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸਏਐਸ ਨਗਰ, ਆਈਪੀਐੱਸ ਜਗਦਲੇ ਨਿਲੰਬਰੀ ਵਿਜੈ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸਏਐਸ ਨਗਰ, ਅਤੇ ਇਸ ਤੋਂ ਇਲਾਵਾ ਡੀਆਈਜੀ ਫਰੀਦਕੋਟ ਰੇਂਜ, ਫਰੀਦਕੋਟ ਖਾਲੀ ਅਹੁਦੇ ਲਈ ਨਿਯੁਕਤ ਕੀਤਾ ਗਿਆ ਹੈ। ਤਰਨਤਾਰਨ ਦੇ ਐੱਸ.ਐੱਸ.ਪੀ ਦੀਪਕ ਪਾਰੀਕ ਨੂੰ ਏਆਈਜੀ ਐੱਸਐੱਸਓਸੀ, ਪੰਜਾਬ, ਐੱਸਏਐੱਸ ਨਗਰ ਲਗਾਇਆ ਗਿਆ ਹੈ। ਰਵਜੋਤ ਗਰੇਵਾਲ ਜੋ ਕਿ ਸੰਯੁਕਤ ਡਾਇਰੈਕਟਰ ਆਈਵੀਸੀ ਅਤੇ ਐਸਯੂ, ਵਿਜੀਲੈਂਸ ਬਿਊਰੋ, ਪੰਜਾਬ ‘ਚ ਸੇਵਾ ਨਿਭਾ ਰਹੇ ਸਨ ਨੂੰ ਹੁਣ ਐਸਐਸਪੀ ਤਰਨਤਾਰਨ ਲਗਾਇਆ ਗਿਆ ਹੈ
