ਯਾਦ 'ਚ ਲੰਗਰ ਲਗਾਇਆ.
ਬਾਬਾ ਪਾਲਾ ਸਿੰਘ ਗਾਊਆਂ ਵਾਲਿਆਂ ਦੀ ਸਲਾਨਾ ਬਰਸੀ ਤੇ ਪਿੰਡ ਉੱਪਲ ਦੀ ਸੰਗਤ ਵੱਲੋਂ ਲੰਗਰ ਲਗਾਇਆ
ਬਾਬਾ ਬਕਾਲਾ ਸਾਹਿਬ 12 ਸਤੰਬਰ ( ਸੁਖਰਾਜ ਸਿੰਘ ਮੱਦੇਪੁਰ) ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ ਦੇ ਅਨਿੰਨ ਸੇਵਕ ਸੰਤ ਬਾਬਾ ਪਾਲਾ ਸਿੰਘ ਗਾਊਆਂ ਵਾਲਿਆਂ ਦੀ 7 ਵੀ ਸਲਾਨਾ ਬਰਸੀ ਤੇ ਪਿੰਡ ਉੱਪਲ ਦੀ ਸੰਗਤ ਵੱਲੋਂ ਲੰਗਰ ਲਗਾਇਆ ਗਿਆ ਡੇਰਾ ਬ੍ਰਹਮ ਗਿਆਨੀ ਸੰਤ ਬਾਬਾ ਟਹਿਲਦਾਸ ਜੀ ਦੇ ਸੰਚਾਲਕ ਮੁੱਖ ਸੇਵਾਦਾਰ ਸੰਤ ਬਾਬਾ ਰਜਿੰਦਰ ਦਾਸ ਨੇ ਅਰਦਾਸ ਬੇਨਤੀ ਕਰਕੇ ਸੰਗਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰਵਾਨ ਕੀਤਾ ਇਸ ਮੌਕੇ ਬਾਬਾ ਰਜਿੰਦਰ ਦਾਸ ਜੀ ਨੇ ਨੌਜਵਾਨਾਂ ਦੇ ਇਸ ਉੱਦਮ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੋਜਵਾਨਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਸ ਮੌਕੇ ਬਾਬਾ ਪ੍ਰਮਾਨੰਦ ਜੀ, ਸਰਪੰਚ ਗੁਰਪ੍ਰੀਤ ਸਿੰਘ ਉੱਪਲ, ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਫੌਜੀ ਗੁਰਬੀਰ ਸਿੰਘ, ਗੁਰਮੀਤ ਸਿੰਘ ਸਾਹ, ਸੁਖਦੇਵ ਸਿੰਘ, ਰਮਨਦੀਪ ਸਿੰਘ,ਸਤਨਾਮ ਸਿੰਘ, ਜਗਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਨਿੰਦਾ ਸਿੰਘ, ਗੁਰਨਿਸਾਨ ਸਿੰਘ, ਮੈਂਬਰ ਦਾਰਾ ਸਿੰਘ, ਮੈਂਬਰ ਬਖਸੀਸ ਸਿੰਘ, ਸਾਬਕਾ ਮੈਂਬਰ ਜੱਸਾ ਸਿੰਘ, ਬਿੰਦਰ ਸਿੰਘ,, ਪ੍ਰਮਜੀਤ ਸਿੰਘ,ਚੰਦ ਮਿਸਤਰੀ, ਮਨਪ੍ਰੀਤ ਮਨੀ, ਰੌਸ਼ਨ ਸਿੰਘ,ਸਰਵਣ ਸਿੰਘ, ਲੇਖਕ ਅਦਾਕਾਰ ਕਲਾ ਮੰਚ ਦੇ ਮੁੱਖ ਸਲਾਹਕਾਰ ਡਾ ਰਮਨ ਕੁਮਾਰ, ਸਹਾਇਕ ਸੰਚਾਲਕ ਸਕੱਤਰ ਸਿੰਘ ਪੁਰੇਵਾਲ, ਸਰਪ੍ਰਸਤ ਕਵੀ ਅਜੈਬ ਸਿੰਘ ਬੋਦੇਵਾਲ ਆਦਿ ਹਾਜ਼ਰ ਸਨ