ਮਨੀ ਬੋਪਾਰਾਏ .
ਇਨਸਾਨੀਅਤ ਦੀ ਜਿੰਦਾ ਮਿਸਾਲ ਹੈ ਪਾਲੀਵੁੱਡ ਦੀ ਬੇਹਤਰੀਨ ਅਦਾਕਾਰਾ ਮਨੀ ਬੋਪਾਰਾਏ
ਪ੍ਰੇਮ ਸਿਰਫ ਇਨਸਾਨਾਂ ਨਾਲ ਨਹੀਂ ਜੀਵ ਜੰਤੂਆਂ ਨਾਲ ਵੀ ਕਰੋ
ਅੰਮ੍ਰਿਤਸਰ ( ਸਵਿੰਦਰ ਸਿੰਘ ) ਹੜ੍ਹਾਂ ਦੀ ਮਾਰ ਵਿੱਚ ਪੰਜਾਬ ਦੇ ਪਿੰਡਾਂ ਦੇ ਪਿੰਡ ਆਏ ਹਨ ਜਿਸ ਵਿੱਚ ਇਨਸਾਨਾਂ ਨੂੰ ਤਾਂ ਹੜ੍ਹਾਂ ਦੀ ਮਾਰ ਪਈ ਹੀ ਹੈ ਉੱਥੇ ਸਾਡੇ ਕੁਦਰਤੀ ਜੀਵ ਜੰਤੂਆਂ ਨੂੰ ਵੀ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਪਾਲੀਵੁੱਡ ਦੀ ਅਦਾਕਾਰਾ ਮਨੀ ਬੋਪਾਰਾਏ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਦਰਵੇਸ਼ੀ ਰੂਹ ਇੱਕ ਕੁੱਤੇ ਨੂੰ ਆਪਣੀ ਹੱਥੀਂ ਖਾਣਾ ਖ਼ਵਾ ਰਹੀ ਹੀ ਜਿਸ ਦੀ ਸੋਸ਼ਲ ਮੀਡਿਆ 'ਤੇ ਕਾਫੀ ਚਰਚਾ ਹੋ ਰਹੀ ਹੈ!
ਦੱਸ ਦਈਏ ਕਿ ਮਨੀ ਬੋਪਾਰਾਏ ਤੇ ਹਰਮੀਕ ਸਿੰਘ ਟਾਈਗਰ ਦੀ ਇਹ ਜੋੜੀ ਆਪਣੀਆਂ ਪੋਸਟਾਂ ਦੇ ਰਾਹੀ ਕਾਫੀ ਸਰਗਰਮ ਨਜ਼ਰ ਆਉਂਦੇ ਹਨ। ਟਾਈਗਰ ਵੀ ਇੱਕ ਸਫਲ ਨਿਰਦੇਸ਼ਕ ਤੇ ਆਦਕਾਰ ਹਨ ਜੋ ਫਿਲਮ ਇੰਡਸਟਰੀ ਦੇ ਨਾਲ ਬਹੁਤ ਚਿਰ ਤੋਂ ਕੰਮ ਕਰਦੇ ਆ ਰਹੇ ਹਨ। ਇਸ ਜੋੜੀ ਨੂੰ ਸੋਸ਼ਲ ਮੀਡਿਆ ਤੇ ਅਸ਼ਰੀਵਾਦ ਤੇ ਦੁਵਾਵਾਂ ਮਿਲਦੀਆਂ ਰਹਿੰਦੀਆਂ ਹਨ। ਪਰ ਮਨੀ ਬੋਪਾਰਾਏ ਦੀ ਇਸ ਤਸਵੀਰ ਨੇ ਲੋਕਾਂ ਦੇ ਵਿੱਚ ਮਾਨ ਸਤਿਕਾਰ ਹੋਰ ਵੀ ਵਧਾ ਦਿੱਤਾ ਹੈ ਅਤੇ ਲੋਕ ਇਹੋ ਹੀ ਕਹਿ ਰਹੇ ਹਨ ਅੱਜ ਕੱਲ ਜੋ ਸਮਾਂ ਚੱਲ ਰਿਹਾ ਹੈ ਕਿ ਇੱਕ ਇਨਸਾਨ ਦੂਜੇ ਇਨਸਾਨ ਨੂੰ ਪਿਆਰ ਨਹੀਂ ਕਰਦਾ ਪਿਆਰ ਦੀ ਜਗਾ ਨਫਰਤ ਵੇਖਣ ਨੂੰ ਮਿਲਦੀ ਹੈ ਪਰ ਮਨੀ ਬੋਪਾਰਾਏ ਵੱਲੋਂ ਜੋ ਪਿਆਰ ਇੱਕ ਦਰਵੇਸ਼ ਵਰਗੀ ਰੂਹ ਨਾਲ ਕੀਤਾ ਜਾ ਰਿਹਾ ਹੈ ਸਾਡੇ ਵਰਗੇ ਇਨਸਾਨਾਂ ਦੇ ਲਈ ਇੱਕ ਜਿੰਦਾ ਮਿਸਾਲ ਹੈ ਜੋ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ !
ਮਨੀ ਬੋਪਾਰਾਏ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਸਾਡਾ ਸਾਰਾ ਪਰਿਵਾਰ ਜੀਵ ਜੰਤੂਆਂ ਨੂੰ ਬਹੁਤ ਪਿਆਰ ਕਰਦਾ ਹੈ ਜਿਸ ਵਿੱਚ ਮੇਰੇ ਪਤੀ ਟਾਈਗਰ ਹੋਰੀ ਮੇਰੇ ਤੋਂ ਵੀ ਜਿਆਦਾ ਪਿਆਰ ਇਹਨਾਂ ਦੇ ਨਾਲ ਕਰਦੇ ਹਨ ਜਿਸ ਕਰਕੇ ਅਸੀ ਇਸ ਦਰਵੇਸ਼ੀ ਰੂਹ ਦੀ ਜਿੰਨੀ ਵੀ ਸੇਵਾ ਕਰੀਏ ਘੱਟ ਹੈ ਅਸੀ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਹਾ ਕਿ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਜਿਆਦਾ ਪਾਣੀ ਆਏ ਹੋਏ ਹਨ ਉੱਥੇ ਖਾਸਕਾਰ ਜੀਵ ਜੰਤੂਆਂ ਦੀ ਸੇਵਾ ਕਰੋ ਕਿਉਂਕਿ ਇਹ ਹਮੇਸ਼ਾ ਹੀ ਪਿਆਰ ਕਰਨ ਵਾਲਿਆ ਦੀ ਸੁੱਖ ਮੰਗਦੇ ਹਨ! ਮੈਂ ਇੱਕ ਵਾਰ ਫਿਰ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦੀ ਹਾ ਕਿ ਤੁਹਾਨੂੰ ਜੇ ਇਹ ਦਰਵੇਸ਼ ਰੂਹਾਂ ਕਿਤੇ ਮਿਲ ਜਾਣ ਤਾ ਇਹਨਾਂ ਦੀ ਸੇਵਾ ਜਰੂਰ ਕਰੋ !