ਹੜ੍ਹ ਪੀੜਤਾਂ ਲਈ ਸਹਾਇਤਾ ਭੇਜੀ.

ਹੜ-ਪੀੜਤਾਂ ਦੇ ਲਈ ਅੰਮ੍ਰਿਤਸਰ ਫਲੱਡ ਰਿਲੀਫ ਵਿੱਚ 50 ਹਜਾਰ ਦੀ ਰਾਸ਼ੀ ਭੇਜੀ 

ਕਾਂਗਰਸ ਸਰਕਾਰ ਲੋੜਵੰਦਾ ਦੀ ਮੱਦਦ ਲਈ ਹਮੇਸ਼ਾ ਤਿਆਰ ਬਰ ਤਿਆਰ : ਬੱਬੀ ਪਹਿਲਵਾਨ

ਅੰਮ੍ਰਿਤਸਰ ( ਸਵਿੰਦਰ ਸਿੰਘ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਹਿੱਤਾਂ ਦੇ ਲਈ ਵਚਨਬਧ ਹੈ ਕਿਸੇ ਵੀ ਲੋੜਵੰਦ ਦੇ ਲਈ ਪਾਰਟੀ ਤੋਂ ਉੱਪਰ ਉੱਠ ਕੇ ਕਾਂਗਰਸ ਦੇ ਨੇਤਾ, ਵਰਕਰ ਹਮੇਸ਼ਾ ਤਿਆਰ ਰਹਿੰਦੇ ਹਨ ਇਸ ਦਾ ਪ੍ਰਗਟਾਵਾ ਜਿਲ੍ਹਾ ਕਾਂਗਰਸ ਕਮੇਟੀ ਦੇ ਐਕਟਿਵ ਪ੍ਰਧਾਨ ਬੱਬੀ ਪਹਿਲਵਾਨ ਅਤੇ ਹਲਕਾ ਇੰਚਾਰਜ ਪੱਛਮੀ ਨੇ ਇੱਕ ਮੀਟਿੰਗ ਦੇ ਦੌਰਾਨ ਕੀਤਾ ਉਹਨਾਂ ਕਿਹਾ ਕੇ ਪੰਜਾਬ ਦੇ ਵਿੱਚ ਜੋ ਹੜ ਆਏ ਹਨ ਤੇ ਬਹੁਤ ਜਿਆਦਾ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ ਇਸ ਦੇ ਲਈ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਹੜ ਪੀੜਤਾਂ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ 6 ਮੈਂਬਰੀ ਕਮੇਟੀ ਬਣਾਈ ਗਈ ਹੈ ਜਿੰਨਾ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਸ਼ਾਮਿਲ ਹਨ ਅਤੇ ਅੰਮ੍ਰਿਤਸਰ ਫਲੱਡ ਰਿਲੀਫ ਦਾ ਨਾਮ ਦਿੱਤਾ ਗਿਆ ਹੈ ਜਿੰਨਾ ਵਿੱਚ ਹਰਪ੍ਰਤਾਪ ਸਿੰਘ ਅਜਨਾਲਾ, ਅਸ਼ਵਨੀ ਪੱਪੂ, ਵਿਕਾਸ ਸੋਨੀ ਅਤੇ ਭਗਵੰਤ ਸਿੰਘ ਸੱਚਰ, ਰਾਜ ਕੰਵਲ ਪ੍ਰੀਤ ਸਿੰਘ ਲੱਕੀ ਹਨ ! 

ਬੱਬੀ ਪਹਿਲਵਾਨ ਨੇ ਦੱਸਿਆ ਕਿ ਕਾਂਗਰਸ ਕਮੇਟੀ ਹਾਈ ਕਮਾਡ ਦੀਆਂ ਹਦਾਇਤਾਂ ਮੁਤਾਬਿਕ ਅੱਜ ਮੈਂ ਆਪਣੀ ਕਮਾਈ ਵਿੱਚੋ 50 ਹਜਾਰ ਦੀ ਸੇਵਾ ਅੰਮ੍ਰਿਤਸਰ ਫਲੱਡ ਰਿਲੀਫ ਦੇ ਵਿੱਚ ਭੇਜੀ ਹੈ ਅਤੇ ਪਾਰਟੀ ਜਿੱਥੇ ਵੀ ਸਾਡੀ ਸੇਵਾ ਲਗਾਵੇਗੀ ਅਸੀ ਹਰ ਸਮੇਂ ਤਿਆਰ ਹਾ ! ਇਸ ਮੀਟਿੰਗ ਦੇ ਵਿੱਚ ਕੇਵਲ ਸਿੰਘ ਲੁੱਧੜ, ਅਰਜੁਨ ਗੁੰਮਟਾਲਾ, ਜਨਰਲ ਸੈਕਟਰੀ ਅੰਮ੍ਰਿਤਸਰ, ਰਣਜੀਤ ਸਿੰਘ, ਮਹੇਸ਼ ਕੁਮਾਰ ਆਦਿ ਮਾਜੂਦ ਸਨ!