ਡੁਲ੍ਹਣਾ ਸਿੱਖੋ.

 


ਕੋਈ ਡੁਲ੍ਹਦਾ ਲਾਲਚ ਭਰੀ ਕੁਠਾਲੀ ਨੂੰ,

ਨਾਂਹ ਡੁਲ੍ਹਦਾ  ਇਮਾਨ ਦੇ ਹੱਕ ਲਈ|


ਕੋਈ ਡੁਲ੍ਹਦਾ ਹੁਸਨ ਰੰਗਾਂ ਤੇ,

ਨਾਂਹ ਡੁਲ੍ਹਦਾ ਸੀਰਤ ਵਵਿਹਾਰਾਂ ਤੇ|


ਕੋਈ ਡੁਲ੍ਹਦਾ ਕਾਗਜ਼ੀ ਟਕਸਾਲ ਤੇ,

ਨਾਂਹ ਡੁਲ੍ਹਦਾ ਸੇਵਾ ਭਾਵਨਾਂ ਤੇ|


ਕੋਈ ਡੁਲ੍ਹਦਾ ਘਰ  ਸਰਦਲ ਦੀ ਸ਼ਾਨ ਤੇ,

ਨਾਂਹ ਡੁਲ੍ਹਦਾ ਆਪਣੇ ਲੁੱਟੇ ਅਭਿਮਾਨ ਤੇ|


ਕੋਈ ਡੁਲ੍ਹਦਾ ਧਰਮ ਵਿਕਤਰਾ ਲਿਸ਼ਕਾਉਣ ਲਈ,

ਨਾਂਹ ਡੁਲ੍ਹਦਾ ਅੱਜ ਇਨਸਾਨ, ਇਨਸਾਨ ਲਈ|


ਕੋਈ ਡੁਲ੍ਹਦਾ ਕਬਰਾਂ ਤੇ ਬਣੇ ਤਾਜ ਮੁਨਾਰੇ ਲਈ,

ਨਾਂਹ ਡੁਲ੍ਹਦਾ ਮਾਂ-ਬਾਪ ਦੇ ਸਹਾਰੇ ਲਈ| 


ਸ਼ਿਵਮ ਡੁਲ੍ਹਦਾ ਅੱਜ ਸਮਾਜ ਦਿਖਾਵੇ ਲਈ,

ਨਾਂਹ ਡੁਲ੍ਹਦਾ ਅੰਗਾਰ ਬਹਿਸ਼ਤ ਦਾ ਬਨਾਉਣ ਲਈ|

 

ਕਲਮ.......

ਸ਼ਿਵਮ ਮਹਾਜਨ

(26 ਮਾਰਚ 2020)