ਹਰ ਘਰ ਪਹੁੰਚੇਗੀ ਮੋਬਾਈਲ ਵੈਨ, ਹੋਵੇਗਾ ਮੁਫ਼ਤ ਇਲਾਜ.
ਹਲਕਾ ਪੂਰਵੀ ਦੇ ਹਰ ਘਰ ਚ ਪਹੁੰਚੇਗੀ ਮੋਬਾਇਲ ਵੈਨ "ਮਿਲੇਗਾ ਮੁਫਤ ਇਲਾਜ"
- ਵਿਧਾਇਕ ਗਰੇਵਾਲ ਅਤੇ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਨੇ ਹਰੀ ਝੰਡੀ ਦੇ ਕੀਤਾ ਰਵਾਨਾ
ਲੁਧਿਆਣਾ:12 ਸਤੰਬਰ (ਤਮੰਨਾ ਬੇਦੀ) & ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਨੇ ਅੱਜ ਵਾਰਡ ਨੰਬਰ 13 ਦੇ ਸੁਭਾਸ਼ ਨਗਰ ਸਥਿਤ ਸਿਵਲ ਹਸਪਤਾਲ ਤੋਂ ਮੈਡੀਕਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਨੇ ਕਿਹਾ ਕਿ ਵਰਧਮਾਨ ਮਿੱਲਜ ਦੇ ਸਹਿਯੋਗ ਸਦਕਾ ਅੱਜ ਹਲਕਾ ਪੂਰਵੀ ਨੂੰ ਇੱਕ ਮੈਡੀਕਲ ਵੈਨ ਸੌਂਪੀ ਜਾ ਰਹੀ ਹੈ, ਜੋ ਕਿ ਲੋੜ ਪੈਣ ਤੇ ਹਰ ਘਰ - ਘਰ ਤੱਕ ਇਲਾਜ ਲਈ ਪਹੁੰਚੇਗੀ । ਉਹਨਾਂ ਕਿਹਾ ਕਿ ਇਹ ਵੈਨ ਵਾਰਡ ਨੰਬਰ 17 ਸਥਿਤ ਹਸਪਤਾਲ ਤੋਂ ਸ਼ੁਰੂ ਕੀਤੀ ਗਈ ਜਿਸ ਚ 24 ਘੰਟੇ ਮਾਹਰ ਡਾਕਟਰਾਂ ਦੀ ਟੀਮ ਮੌਜੂਦ ਰਹੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਗਈਆਂ ਸਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨਿਭਾਉਂਦੇ ਹੋਏ ਹਰ ਗਰੰਟੀ ਨੂੰ ਪੂਰਾ ਕੀਤਾ ਗਿਆ ਹੈ, ਉਹਨਾਂ ਕਿਹਾ ਕਿ ਹਲਕਾ ਪੂਰਵੀ ਅੰਦਰ ਸ਼ੁਰੂ ਕੀਤੀ ਗਈ ਮੈਡੀਕਲ ਵੈਨ ਜਿੱਥੇ 24 ਘੰਟੇ ਲੋਕਾਂ ਲਈ ਹਾਜ਼ਰ ਰਹੇਗੀ ਉਥੇ ਹੀ ਦੂਜੇ ਪਾਸੇ ਹਲਕਾ ਵਾਸੀਆਂ ਨੂੰ ਇਸ ਦਾ ਬਹੁਤ ਵੱਡਾ ਲਾਹਾ ਮਿਲੇਗਾ । ਇਸ ਮੌਕੇ ਸੁਰਜੀਤ ਠੇਕੇਦਾਰ , ਅਮਰ ਮਕੌੜੀ , ਸੁਖਵੰਤ ਸੁੱਖਾ , ਕੌਂਸਲਰ ਸੁਖਮੇਲ ਗਰੇਵਾਲ , ਕੌਂਸਲਰ ਅਸ਼ਵਨੀ ਸ਼ਰਮਾ , ਕੌਂਸਲਰ ਅਨੁਜ ਚੌਧਰੀ , ਕੌਂਸਲਰ ਨਿਧੀ ਗੁਪਤਾ , ਕੌਂਸਲਰ ਲਵਲੀ ਮਨੋਚਾ , ਕੌਂਸਲਰ ਅਮਰਜੀਤ ਸਿੰਘ ਅੰਕੁਰ ਗੁਲਾਟੀ , ਰਾਜ ਗਰੇਵਾਲ , ਲੱਕੀ ਆਨੰਦ , ਜਗਪਾਲ ਲਾਲੀ , ਭੂਸ਼ਨ ਸ਼ਰਮਾ ਗੱਗੀ ਸ਼ਰਮਾ , ਸੱਬੀ ਸੇਖੋਂ ਰਾਜੂ ਗਰੇਵਾਲ ਜਗੀਰ ਪ੍ਰਧਾਨ , ਇੰਦਰਦੀਪ ਮਿੰਕੂ ਆਦਿ ਆਮ ਆਦਮੀ ਪਾਰਟੀ ਦੇ ਸਾਥੀ ਸ਼ਾਮਿਲ ਹੋਏ।