ਸਿਟੀ ਬਿਊਟੀਫੁੱਲ ਦਾ ਆਰਕੀਟੈਕਚਰ ਸਾਲਾਂ ਤੋਂ ਖੋਜ ਦਾ ਕੇਂਦਰ : ਬਬਲਾ .


ਚੰਡੀਗੜ੍ਹ ਦੀ ਮੇਅਰ ਨੇ 11ਵੀਂ ਇੰਸ ਆਊਟ ਪ੍ਰਦਰਸ਼ਨੀ ਦਾ ਕੀਤਾ ਨਿਰੀਖਣ

ਚੰਡੀਗੜ੍ਹ। ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਕੀਤੀ ਜਾ ਰਹੀ 11ਵੀਂ ਇਨਸ ਐਂਡ ਆਊਟ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ।
ਉਨ੍ਹਾਂ ਚੈਂਬਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਰਾਸਤੀ ਸ਼ਹਿਰ ਹੈ। ਇਸ ਆਰਕੀਟੈਕਚਰਲ ਵਿਰਾਸਤ ਦੇ ਕਾਰਨ, ਦੂਜੇ ਦੇਸ਼ਾਂ ਦੇ ਵਿਦਿਆਰਥੀ ਨਿਯਮਿਤ ਤੌਰ 'ਤੇ ਚੰਡੀਗੜ੍ਹ ਦੇ ਡਿਜ਼ਾਈਨ, ਯੋਜਨਾਬੰਦੀ ਸਿਧਾਂਤਾਂ ਦਾ ਅਧਿਐਨ ਕਰਨ ਲਈ ਆਉਂਦੇ ਹਨ। ਉਸਾਰੀ ਖੇਤਰ ਵਿੱਚ ਨਵੀਨਤਮ ਤਕਨਾਲੋਜੀਆਂ ਅਤੇ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨਾ ਪ੍ਰਸ਼ਾਸਨ ਦੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਹਨ। ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਵਿੱਚ ਗ੍ਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਅਤੇ ਇਸਦੀ ਸੁੰਦਰਤਾ ਨੂੰ ਵਧਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ। ਇੱਥੋਂ ਦੀ ਆਰਕੀਟੈਕਚਰ ਸਾਲਾਂ ਤੋਂ ਖੋਜ ਦਾ ਕੇਂਦਰ ਰਹੀ ਹੈ।
ਇਸ ਮੌਕੇ 'ਤੇ ਪੀਐਚਡੀਸੀਸੀਆਈ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਮਧੂ ਸੂਦਨ ਵਿਜ ਅਤੇ ਸਹਿ-ਚੇਅਰਪਰਸਨ ਸੁਵਰਤ ਖੰਨਾ ਨੇ ਉਨ੍ਹਾਂ ਨੂੰ ਦੱਸਿਆ ਕਿ ਪੀਐਚਡੀਸੀਸੀਆਈ ਵੱਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ, ਦ ਫਾਇਰ ਐਂਡ ਸਿਕਿਓਰਿਟੀ ਐਸੋਸੀਏਸ਼ਨ ਆਫ਼ ਇੰਡੀਆ, ਮਾਈਕ੍ਰੋ, ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਜ਼ (ਐਮਐਸਐਮਈ), ਚੰਡੀਗੜ੍ਹ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਲਿਮਟਿਡ ਅਤੇ ਨੈੱਟਵਰਕ ਆਫ਼ ਪੀਪਲ ਫਾਰ ਕੰਸਟ੍ਰਕਸ਼ਨ ਦੇ ਸਹਿਯੋਗ ਨਾਲ ਆਯੋਜਿਤ ਇਹ ਪ੍ਰਦਰਸ਼ਨੀ 15 ਸਤੰਬਰ ਤੱਕ ਚੱਲੇਗੀ। ਇਸ ਵਾਰ ਇਸ ਸਮਾਗਮ ਦੀ ਖਾਸ ਗੱਲ ਇਹ ਹੈ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇਮਾਰਤ ਨਿਰਮਾਣ ਦੇ ਖੇਤਰ ਵਿੱਚ ਨਵੇਂ ਵਿਚਾਰਾਂ ਨੂੰ ਜਾਣਿਆ ਜਾ ਸਕੇ ਅਤੇ ਨੌਜਵਾਨ ਇਸ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰ ਸਕਣ।