ਸ਼ਹੀਦ ਸਾਡੇ ਲਈ ਪ੍ਰੇਰਨਾ ਦਾ ਸ੍ਰੋਤ : ਦਾਦੂਵਾਲ.

ਧਰਮ ਲਈ ਸ਼ਹੀਦ ਹੋਏ ਸਿੰਘ ਸਾਡੇ ਲਈ ਸਦਾ ਰਹਿਣਗੇ ਪ੍ਰੇਰਨਾ ਦਾ ਸ੍ਰੋਤ - ਜਥੇਦਾਰ ਦਾਦੂਵਾਲ


ਲੁਧਿਆਣਾ 13 ਸਤੰਬਰ (ਰਾਕੇਸ਼ ਅਰੋੜਾ) - ਧਰਮ ਯੁੱਧ ਮੋਰਚੇ ਦੌਰਾਨ 1982 ਵਿੱਚ ਸ੍ਰੀ ਤਰਨਤਾਰਨ ਸਾਹਿਬ ਰੇਲਵੇ ਫਾਟਕ ਤੇ ਸ਼ਹੀਦ ਹੋਏ 34 ਸਿੰਘ ਸ਼ਹੀਦਾਂ ਦੀ ਯਾਦ ਵਿੱਚ ਬਣੇ ਯਾਦਗਾਰੀ ਅਸਥਾਨ ਗੁਰਦੁਆਰਾ 34 ਸਿੰਘ ਸ਼ਹੀਦਾਂ ਬਲਾਕ ਨੂਰਪੁਰ ਬੇਦੀ ਜ਼ਿਲਾ ਰੋਪੜ ਵਿਖੇ ਸਲਾਨਾ ਮਹਾਨ ਸ਼ਹੀਦੀ ਸਮਾਗਮ 11 - 12 - 13 ਸਤੰਬਰ ਨੂੰ ਅਸਥਾਨ ਦੇ ਮੁੱਖ ਸੇਵਾਦਾਰ ਅੰਤਰਾਸ਼ਟਰੀ ਸਿੱਖ ਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਜ਼ਾਦ ਦੀ ਦੇਖ ਰੇਖ ਵਿੱਚ ਕੀਤਾ ਗਿਆ ਸਮਾਗਮ ਵਿੱਚ ਧੁਰ ਕੀ ਬਾਣੀ ਦੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਦੀਵਾਨ ਹਾਲ ਵਿੱਚ ਸ਼ਹੀਦੀ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ,ਬਾਬਾ ਸਤਨਾਮ ਸਿੰਘ ਸੇਵਾਦਾਰ 34 ਸਿੰਘ ਸ਼ਹੀਦਾਂ ਅਤੇ ਪੰਥ ਪ੍ਰਸਿੱਧ ਕਵੀਸ਼ਰ ਗਿ: ਗੁਰਮੁੱਖ ਸਿੰਘ ਐਮਏ ਨੇ ਰਸਭਿੰਨਾ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ  ਨੇ ਕਿਹਾ ਕੇ ਸ਼ਹੀਦ ਹੋਏ ਸਿੰਘਾਂ ਦੀਆਂ ਸ਼ਹਾਦਤਾਂ ਸਾਡੇ ਲਈ ਹਮੇਸ਼ਾ ਪ੍ਰੇਰਨਾਸ੍ਰੋਤ ਰਹਿਣਗੀਆਂ ਉਨਾਂ ਨੇ ਸੰਗਤਾਂ ਨਾਲ 1982 ਧਰਮਯੁੱਧ ਮੋਰਚੇ ਦੌਰਾਨ ਸ੍ਰੀ ਤਰਨ ਤਾਰਨ ਸਾਹਿਬ ਰੇਲਵੇ ਫਾਟਕ ਤੇ ਵਰਤੇ ਵਰਤਾਰੇ ਦਾ ਇਤਿਹਾਸ ਵੀ ਸਾਂਝਾ ਕੀਤਾ ਸਮਾਗਮ ਵਿੱਚ ਸ.ਗੁਰਮੀਤ ਸਿੰਘ ਰਾਮਸਰ ਕਾਲਕਾ ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਅਤੇ ਚੇਅਰਮੈਨ ਲੰਗਰ ਖਰੀਦ ਵਿੰਗ,ਬਾਬਾ ਅਵਤਾਰ ਸਿੰਘ ਗੁਰਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ,ਬਾਬਾ ਗੁਰਚਰਨ ਸਿੰਘ ਬੇਈਂਹਾਰਾ, ਬਾਬਾ ਬਲਦੇਵ ਸਿੰਘ ਬਗੀਚੀ ਵਾਲੇ,ਬਾਬਾ ਸਰੂਪ ਸਿੰਘ ਡੂਮੇਵਾਲ,ਸ੍ਰੀ ਲੋਗਨਾਥਨ ਮੁਰੂਗਨ ਸੂਚਨਾ ਅਤੇ ਪ੍ਰਸਾਰਣ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ,ਅਜੇਵੀਰ ਸਿੰਘ ਲਾਲਪੁਰਾ,ਜਰਨੈਲ ਸਿੰਘ ਔਲਖ ਸਾਬਕਾ ਐਸਜੀਪੀਸੀ ਮੈਂਬਰ,ਪਰਮਜੀਤ ਸਿੰਘ ਅਬਿਆਣਾ,ਭਗਤ ਸਿੰਘ ਚਨੌਂਲੀ,ਮਲਕੀਤ ਸਿੰਘ ਛੱਜਾ,ਜਗਬੀਰ ਸਿੰਘ ਸ਼ਾਹਪੁਰ ਬੇਲਾ,ਸਰਪੰਚ ਹਿੰਮਤ ਸਿੰਘ ਸ਼ਾਹਪੁਰ ਬੇਲਾ, ਅਜ਼ਵਿੰਦਰ ਸਿੰਘ ਬੇਈਂਹਾਰਾ,ਸ਼ਮਸ਼ੇਰ ਸਿੰਘ ਡੂਮੇਵਾਲ,ਹਰਨੇਕ ਸਿੰਘ ਢੋਲਣਵਾਲ,ਸ਼ਿਵਚਰਨ ਸਿੰਘ ਸਹਾਇਕ ਮੈਨੇਜਰ ਨਾਢਾ ਸਾਹਿਬ ਅਤੇ ਇੰਚਾਰਜ ਬਲਜ਼ਿੰਦਰ ਸਿੰਘ ਗੁਰਦੁਆਰਾ ਮਾਨਕ ਟਬਰਾ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਅਤੇ ਸਿੱਖ ਸੰਗਤਾਂ ਹਾਜ਼ਰ ਸਨ ਗੁਰੂ ਕਾ ਲੰਗਰ ਅਤੁਟ ਵਰਤਿਆ ਇਸ ਸਮੇਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਖੂਨਦਾਨ ਕੈਂਪ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਲਗਾਇਆ ਗਿਆ ਜਿਸ ਵਿੱਚ 65 ਵਿਅਕਤੀਆਂ ਨੇ ਸਵੈ ਇੱਛਾ ਅਨੁਸਾਰ ਖੂਨ ਦਾਨ ਕੀਤਾ ਜਥੇਦਾਰ ਦਾਦੂਵਾਲ ਜੀ ਨੇ ਆਈਆਂ ਸ਼ਖਸ਼ੀਅਤਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ।