ਜ਼ਿੰਦਗੀ ਦੀ ਚਿੱਤਰਕਾਰੀ / ਲਲਿਤ ਬੇਰੀ .

ਜ਼ਰਾ ਸੋਚੋ

 

ਆਪਣੀ ਜ਼ਿੰਦਗੀ ਦੇ ਅਸੀਂ ਖ਼ੁਦ ਚਿੱਤਰਕਾਰ ਹਾਂ।

ਸਾਡੇ ਕੋਲ ਕੈਨਵਸ ਹੈ, ਸਾਡੇ ਕੋਲ ਰੰਗ ਵੀ ਹਨ, ਪਰ ਕਿਹੜਾ ਰੰਗ ਭਰਨਾ ਹੈ ਇਹ ਅਸੀਂ ਖ਼ੁਦ ਚੁਣਨਾ ਹੈ।

ਜੇ ਅਸੀਂ ਉਦਾਸੀ, ਨਕਾਰਾਤਮਕਤਾ ਅਤੇ ਸ਼ਿਕਾਇਤਾਂ ਦਾ ਰੰਗ ਭਰਦੇ ਹਾਂ, ਤਾਂ ਤਸਵੀਰ ਧੁੰਦਲੀ ਅਤੇ ਬੋਝਲ ਹੋ ਜਾਵੇਗੀ।

ਪਰ ਜੇ ਅਸੀਂ ਉਤਸ਼ਾਹ, ਉਮੀਦ ਅਤੇ ਪਿਆਰ ਦੇ ਰੰਗ ਚੁਣਦੇ ਹਾਂ,
ਤਾਂ ਇਹ ਤਸਵੀਰ ਸਾਡੀ ਸਭ ਤੋਂ ਸੁੰਦਰ ਪਛਾਣ ਬਣ ਜਾਵੇਗੀ।

ਯਾਦ ਰੱਖੋ - ਜ਼ਿੰਦਗੀ ਸਿਰਫ ਉਹੀ ਰੰਗ ਦਿਖਾਉਂਦੀ ਹੈ ਜੋ ਅਸੀਂ ਆਪਣੇ ਦਿਲ ਤੋਂ ਚੁਣਦੇ ਹਾਂ। ਇਸ ਲਈ ਅਜਿਹੇ ਰੰਗ ਭਰੋ ਜੋ ਤੁਹਾਡੇ ਦਿਲ ਨੂੰ ਖੁਸ਼ ਕਰਦੇ ਹਨ:

ਕਿਉਂਕਿ ਅਸਲ ਕਲਾਕਾਰ ਤੁਸੀਂ ਹੋ।