ਯਾਦਗਾਰੀ ਮੇਲਾ 28 ਨੂੰ.

27ਵਾਂ ਸਵ. ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸਟਰੀ ਸੱਭਿਆਚਾਰਕ ਮੇਲਾ 28 ਨੂੰ 

 

ਲੁਧਿਆਣਾ 14 (ਕੁਲਦੀਪ ਸਿੰਘ ਦੁੱਗਲ ) ਸਾਦਿਕਪੁਰ ਵਿਖ਼ੇ 27ਵਾਂ ਸਾਲਾਨਾ ਸਵ. ਨਰਿੰਦਰ ਬੀਬਾ ਯਾਦਗਾਰੀ ਅੰਤਰ ਰਾਸ਼ਟਰੀ ਸਭਿਆਚਾਰਕ ਮੇਲਾ 28 ਸਤੰਬਰ 2025, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਹੋਈ ਇੱਕ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਨਿਧੜਕ ਨੇ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਾਲਾਨਾ ਮੇਲੇ ਦੌਰਾਨ  ਸੰਗੀਤਕਾਰ ਸੁਖਪਾਲ ਸਿੰਘ ਦੇਵਗੁਣ, ਸੂਫੀ ਕਲਾਮ ਦੇ ਬਾਦਸ਼ਾਹ ਕੁਲਵਿੰਦਰ ਸਾਹਕੋਟੀ,  ਬਠਿੰਡੇ ਦੀ ਪ੍ਰਸਿੱਧ ਦੋਗਾਣਾ ਗਾਇਕ ਜੋੜੀ ਬਲਬੀਰ ਚੋਟੀਆ, ਜੈਸਮੀਨ ਚੋਟੀਆ, ਦਲਵਿੰਦਰ ਦਿਆਲਪੁਰੀ, ਗਾਮਾ ਫਕੀਰ, ਨੀਲੂ ਬੇਗਮ, ਅਸੋਕ ਗਿੱਲ, ਰਾਣਾ ਲਹਿਰੀ, ਨਮਰਤਾ ਸਾਦਿਕਪੁਰੀ, ਸੁਰ ਪ੍ਰੀਆ, ਪ੍ਰੀਤ ਕੰਠ, ਕੁਲਜੀਤ ਬਾਈ, ਕਮੇਡੀਅਨ ਬੂਟਾ ਖਹਿਰਾ, ਇਲਾਹੀ ਸੋਹਲ, ਮਨਜਿੰਦਰ  ਮਨੀ ਆਦਿ ਕਲਾਕਾਰ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਮਰਹੂਮ ਲੋਕ ਗਾਇਆ ਨਰਿੰਦਰ ਬੀਬਾ ਜੀ ਨੂੰ ਸਰਧਾ ਦੇ ਫੁੱਲ ਭੇਟ ਕਰਨਗੇ ਜਦਕਿ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਤੇ ਹਲਕੇ ਦੀਆਂ ਕਈ ਨਾਮਵਰ ਸਖਸੀਅਤਾਂ ਵਿਸ਼ੇਸ਼ ਸ਼ਿਰਕਤ ਕਰਨਗੀਆਂ।