ਲਿਬਰਟੀ ਲੈਕੇ ਆਈ ਦੋ ਨਵੀਆਂ ਤਕਨਾਲੋਜੀਆਂ .
ਲਿਬਰਟੀ ਨੇ ਦੇਸ਼ ਨੂੰ ਦਿੱਤੀਆਂ ਦੋ ਨਵੀਆਂ ਟੈਕਨੋਲੋਜੀਆਂ ਦੀ ਸੌਗਾਤ
ਲਿਬਰਟੀ ਦੇ ਵਾਈਬ੍ਰੇਸ਼ਨ ਵਾਲੇ ਜੁੱਤੇ ਥਕਾਵਟ ਦੂਰ ਕਰਨ ਵਿੱਚ ਮਦਦ ਕਰਨਗੇ, ਜਦਕਿ ਵਾਰਮਰ ਜੁੱਤੇ ਮਾਈਨਸ ਟੈਂਪਰੇਚਰ ਵਿੱਚ ਵੀ ਤੁਹਾਡੇ ਪੈਰਾਂ ਨੂੰ ਗਰਮ ਰੱਖਣਗੇ
ਲੁਧਿਆਣਾ (ਰੁਸਤਮ ਅਰੋੜਾ/ਵਾਸੂ ਜੇਤਲੀ) - ਦੇਸ਼ ਦੇ ਅਗ੍ਰਣੀ ਫੁੱਟਵੇਅਰ ਬ੍ਰਾਂਡ ਲਿਬਰਟੀ ਸ਼ੂਜ਼ ਲਿਮਿਟਡ ਨੇ ਐਤਵਾਰ ਨੂੰ ਲੁਧਿਆਣਾ ਵਿੱਚ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਵਿਸ਼ਾਲ ਨਵੀਂ ਰੇਂਜ ਲਾਂਚ ਕਰਨ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਕੰਪਨੀ ਵੱਲੋਂ ਹੋਟਲ ਹਯਾਤ ਰੈਜਿਡੈਂਸੀ ਵਿੱਚ ਡੀਲਰਜ਼ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਹਿਰ ਭਰ ਦੇ ਡੀਲਰਾਂ ਨੇ ਹਿੱਸਾ ਲਿਆ। ਪ੍ਰੋਗ੍ਰਾਮ ਦੌਰਾਨ ਕੰਪਨੀ ਨੇ ਆਪਣੀ ਆਉਣ ਵਾਲੀ ਸਪ੍ਰਿੰਗ–ਸਮਰ 2026 (ਐਸਐਸ’26) ਕਲੇਕਸ਼ਨ ਦਾ ਉਦਘਾਟਨ ਕੀਤਾ, ਜਿਸ ਵਿੱਚ 400 ਤੋਂ ਵੱਧ ਨਵੇਂ ਡਿਜ਼ਾਈਨ ਅਤੇ ਐਕਸੈਸਰੀਜ਼ ਦਿਖਾਏ ਗਏ।ਲਿਬਰਟੀ ਦੇਸ਼ ਦਾ ਇਕੱਲਾ ਦੇਸੀ ਫੁੱਟਵੇਅਰ ਬ੍ਰਾਂਡ ਹੈ, ਜਿਸਦਾ 70 ਸਾਲਾਂ ਦਾ ਵਿਰਾਸਤੀ ਸਫ਼ਰ ਹੈ ਅਤੇ ਜੋ ਪੂਰੀ ਤਰ੍ਹਾਂ ਭਾਰਤ ਵਿੱਚ ਹੀ ਨਿਰਮਾਣ ਕਰਦਾ ਹੈ। ਇਹ ਬ੍ਰਾਂਡ ਭਾਰਤੀ ਗਾਹਕਾਂ ਦੀਆਂ ਲੋੜਾਂ ਅਨੁਸਾਰ ਉਤਪਾਦ ਤਿਆਰ ਕਰਦਾ ਹੈ। ਇਸਦੀ ਵੱਖ-ਵੱਖ ਰੇਂਜ ₹399 ਤੋਂ ₹9999 ਤੱਕ ਉਪਲਬਧ ਹੈ, ਜੋ ਮੱਧਵਰਗ ਤੋਂ ਲੈ ਕੇ ਆਧੁਨਿਕ ਭਾਰਤ ਦੇ ਨਵੇਂ ਗਾਹਕਾਂ ਤੱਕ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਕੰਪਨੀ ਦੇ ਡਾਇਰੈਕਟਰ ਸ਼੍ਰੀ ਰੁਚਿਰ ਬੰਸਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏ ਡਬਲਿਊ 25 ਕਲੇਕਸ਼ਨ ਨੂੰ ਮੀਡੀਆ ਅਤੇ ਗਾਹਕਾਂ ਵੱਲੋਂ ਬੇਹੱਦ ਪਿਆਰ ਮਿਲਿਆ। ਉਨ੍ਹਾਂ ਯਾਦ ਦਵਾਇਆ ਕਿ ਅਪ੍ਰੈਲ 2025 ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਕੰਪਨੀ ਨੇ ਦੋ ਨਵੀਆਂ ਟੈਕਨੋਲੋਜੀਆਂ – ਵਾਈਬ੍ਰੇਸ਼ਨ ਸ਼ੂਜ਼ ਅਤੇ ਵਾਰਮ ਸ਼ੂਜ਼ ਲਾਂਚ ਕੀਤੀਆਂ ਸਨ, ਜਿਨ੍ਹਾਂ ਨੂੰ ਗਾਹਕਾਂ ਵੱਲੋਂ ਬੇਮਿਸਾਲ ਪ੍ਰਤੀਕ੍ਰਿਆ ਮਿਲੀ ਹੈ।
ਕੰਪਨੀ ਦੇ ਸੀਨੀਅਰ ਪ੍ਰਤਿਨਿਧੀ ਸ਼੍ਰੀ ਕ੍ਰਿਸ਼ਨ ਕੁਮਾਰ (ਲਵਲੀ) ਨੇ ਜਾਣਕਾਰੀ ਦਿੱਤੀ ਕਿ SS’26 ਕਲੇਕਸ਼ਨ ਵਿੱਚ ਦੋ ਨਵੀਆਂ ਟੈਕਨੋਲੋਜੀਆਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਹੈਂਡਸ-ਫ੍ਰੀ ਡਿਜ਼ਾਈਨ: ਇੱਕ ਸਮਾਰਟ ਅਤੇ ਸਟਾਈਲਿਸ਼ ਇਨੋਵੇਸ਼ਨ, ਜਿਸ ਨਾਲ ਜੁੱਤੇ ਪਹਿਨਣਾ ਹੋਰ ਵੀ ਆਸਾਨ ਹੋ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਲਿਬਰਟੀ ਹੁਣ ਸਿਰਫ ਫੁੱਟਵੇਅਰ ਤੱਕ ਸੀਮਿਤ ਨਹੀਂ ਹੈ। ਹਾਲ ਹੀ ਵਿੱਚ ਕੰਪਨੀ ਨੇ ਲਿਬਰਟੀ ਲਾਈਫਸਟਾਈਲ ਪਰਫ਼ਿਊਮ ਲਾਂਚ ਕੀਤਾ ਹੈ, ਜਿਸਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਤੋਂ ਇਲਾਵਾ ਲੇਡੀਜ਼ ਦੇ ਪਰਸ, ਜੈਂਟਸ ਵਾਲਿਟ, ਬੈਲਟ, ਮੋਜ਼ੇ, ਸ਼ੂ ਪਾਲਿਸ਼, ਟ੍ਰੈਵਲਿੰਗ ਬੈਗ ਅਤੇ ਸਕੂਲ ਬੈਗ ਆਦਿ ਵੀ ਉਪਲਬਧ ਹਨ, ਜਿਸ ਨਾਲ ਲਿਬਰਟੀ ਸ਼ੋਰੂਮ ਹੁਣ ਇੱਕ ਕੰਪਲੀਟ ਫੈਮਿਲੀ ਡੈਸਟਿਨੇਸ਼ਨ ਬਣ ਗਏ ਹਨ। ਕੰਪਨੀ ਦੇ ਹੈੱਡ ਆਫ ਪਬਲਿਕ ਰਿਲੇਸ਼ਨ ਸ਼੍ਰੀ ਰਾਕੇਸ਼ ਲਾਂਬਾ ਨੇ ਕਿਹਾ – “ਲੁਧਿਆਣਾ ਦੇ ਹਾਲਾਤ ਅਤੇ ਬਾਜ਼ਾਰ ਦੀ ਗਹਿਰਾਈ ਨਾਲ ਅਧਿਐਨ ਕਰਨ ਤੋਂ ਬਾਅਦ ਅਸੀਂ ਇੱਥੇ ਨਵੇਂ ਜੋਸ਼ ਅਤੇ ਨਵੀਂ ਰਣਨੀਤੀ ਨਾਲ ਉਤਰੇ ਹਾਂ। ਡਾਇਰੈਕਟਰ ਸ਼੍ਰੀ ਰੁਚਿਰ ਬੰਸਲ ਨੇ ਇਹ ਵਚਨ ਦੁਹਰਾਇਆ ਕਿ ਲਿਬਰਟੀ ਹਮੇਸ਼ਾ ਭਾਰਤੀ ਗਾਹਕਾਂ ਨੂੰ ਫੈਸ਼ਨ, ਆਰਾਮ ਅਤੇ ਇਨੋਵੇਸ਼ਨ ਦਾ ਬੇਮਿਸਾਲ ਮਿਲਾਪ ਦਿੰਦਾ ਰਹੇਗਾ।