ਆਰਜ਼ੂ ਸੋਈ ਨੇ ਜ਼ਿਲ੍ਹਾ ਪੱਧਰੀ ਅੰਡਰ-14 ਬੈਡਮਿੰਟਨ ਟੂਰਨਾਮੈਂਟ 'ਚ ਹਾਸਿਲ ਕੀਤਾ ਪਹਿਲਾਂ .

ਜ਼ਿਲ੍ਹਾ ਸਕੂਲ ਖੇਡਾਂ : ਬੈਡਮਿੰਟਨ ਦੇ ਅੰਡਰ-14 ਡਬਲਜ਼ ਵਿਚ ਕੈਂਬ੍ਰਿਜ ਸਕੂਲ ਦੀ ਆਰਜ਼ੂ ਸੋਈ ਨੇ ਜਿੱਤੀ ਟਰਾਫ਼ੀ।    ਪੱਟੀ (ਜ਼ਿਪੰ) - ਜ਼ਿਲ੍ਹਾ ਸਕੂਲ ਖੇਡਾਂ ਵਿਚ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪੱਟੀ ਤੇ ਬ੍ਰਿਟਿਸ਼ ਇੰਟ. ਸਕੂਲ ਪੱਟੀ ਨੇ ਆਪਣਾ ਦਬਦਬਾ ਕਾਇਮ ਕੀਤਾ।  ਬੈਡਮਿੰਟਨ ਦੇ ਅੰਡਰ-14 ਕੈਟਾਗਰੀ ਵਿਚ ਤਿੰਨ ਮੈਚਾਂ ਵਿਚ ਜਿੱਤ ਦਾ ਪਰਚਮ ਲਹਿਰਾਇਆ।  ਸਿੰਗਲਜ਼ ਦੇ ਦੋ ਮੈਚਾਂ ਵਿਚ ਨਿਹਚਲ ਕੌਰ ਨੇ ਪਹਿਲਾ ਮੈਚ 11-7 ਅਤੇ ਦੂਸਰਾ 11-8 ਦੇ ਅੰਤਰ ਨਾਲ ਜਿੱਤ ਹਾਸਿਲ ਕੀਤੀ।  ਫਾਈਨਲ ਮੈਚ ਦੇ ਸੈਕੰਡ ਰਾਊਂਡ ਵਿਚ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਆਰਜ਼ੂ ਸੋਈ ਨੇ 15-13 ਦੇ ਅੰਤਰ ਨਾਲ ਜਿੱਤ ਹਾਸਿਲ ਕਰਕੇ ਟਰਾਫ਼ੀ ਜਿੱਤੀ। ਇਸ ਨਾਲ ਉਹ ਸਟੇਟ ਪੱਧਰ ਲਈ ਚੁਣੇ ਜਾਣ ਦੀ ਹੱਕਦਾਰ ਹੋ ਗਈ। ਜੇਤੂ ਟਰਾਫ਼ੀ ਮਲਕੀਤ ਸਿੰਘ ਵੱਲੋਂ ਦਿੱਤੀ ਗਈ।