ਨਿਰਵਾਣ ਦਿਵਸ ਮਨਾਇਆ .

ਆਰੀਆ ਸਮਾਜ ਮੰਦਿਰ ਨਵਾ ਕੋਟ ਵਿਖੇ ਮਨਾਇਆ ਗਿਆ ਦੰਡ ਗੁਰੂ ਵਿਰਜਾਨੰਦ ਜੀ ਮਹਾਰਾਜ ਦਾ ਨਿਰਵਾਨ ਦਿਵਸ

ਅੰਮ੍ਰਿਤਸਰ ( ਸਵਿੰਦਰ ਸਿੰਘ ) ਆਰੀਆ ਸਮਾਜ ਮੰਦਿਰ ਨਵਾਂ ਕੋਟ ਅੰਮ੍ਰਿਤਸਰ ਵਿਖੇ  ਦੰਡ ਗੁਰੂ ਵਿਰਜਾਨੰਦ ਜੀ ਮਹਾਰਾਜ ਦਾ ਨਿਰਵਾਨ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਸੰਸਾਰ ਭਰ ਵਿੱਚ ਸੁੱਖ ਸ਼ਾਂਤੀ ਦੇ ਲਈ ਦੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ !

ਇਸ ਮੌਕੇ ਤੇ ਐਡਵੋਕੇਟ ਬਾਲ ਕ੍ਰਿਸ਼ਨ ਆਰੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੰਡ ਗੁਰੂ ਵਿਰਜਾਨੰਦ ਜੀ ਮਹਾਰਾਜ ਦਾ ਨਿਰਵਾਨ ਦਿਵਸ ਆਰੀਆ ਸਮਾਜ ਵੱਲੋਂ ਮਨਾਇਆ ਜਾ ਰਿਹਾ ਜਿਸ ਵਿੱਚ ਉਹਨਾਂ ਦੀ ਜੀਵਨੀ ਦੇ ਬਾਰੇ ਪੰਡਿਤ ਬਨਾਰਸੀ ਦਾਸ ਹੋਰਾਂ ਵੱਲੋਂ ਪ੍ਰਵਚਨ ਕੀਤੇ ਗਏ ਅਤੇ ਆਰੀਆ ਸਮਾਜ ਮੰਦਿਰ ਨਵਾਂ ਕੋਟ ਵਿਖੇ ਸਰਬੱਤ ਦੇ ਭਲੇ ਦੇ ਲਈ ਹਵਨ ਯੱਗ ਦਾ ਆਯੋਜਿਨ ਕੀਤਾ ਗਿਆ ਹੈ!

ਇਸ ਮੌਕੇ ਤੇ ਪੰਡਿਤ ਬਨਾਰਸੀ ਦਾਸ ਜੀ ਪ੍ਰਵਚਨ, ਪ੍ਰਧਾਨ ਕੀਮਤੀ ਲਾਲ ਆਰੀਆ, ਪੰਡਿਤ ਰਮਨ ਕੁਮਾਰ ਕੈਸ਼ੀਅਰ ਚੰਦਰੇਸ਼ ਕੁਮਾਰ ਤਿਵਾੜੀ ਹਰਵਿੰਦਰ ਕੁਮਾਰ ਚਰਨਜੀਤ ਲਾਲ ਠੁਕਰਾਲ ਰਾਜ ਕੁਮਾਰ ਅਸ਼ੋਕ ਕੁਮਾਰ ਡਾ: ਮਹਿਤਾ ਰਜਿੰਦਰ ਕੁਮਾਰ ਸੋਮ ਨਾਥਦੇਵ  �"ਮ ਪ੍ਰਕਾਸ਼ ਸ਼ਾਸ਼ਤਰੀ ਨਰਿੰਦਰ ਕੁਮਾਰ ਪ੍ਰਿੰਸੀਪਲ, ਮਾਡਲ ਟਾਊਨ ਆਰਿਆ ਸਮਾਜ ਮੰਦਰ ਤੋਂ ਦੇਸ਼ਬੰਧੂ ਸ਼ਾਰਦਾ ਸੁਮਨ ਭੱਟ ਆਦਿ ਸ਼ਾਮਿਲ ਸਨ !