ਬਾਦਲ ਪਰਿਵਾਰ ਹਮੇਸ਼ਾ ਪੰਜਾਬ ਨਾਲ ਖੜ੍ਹਾ - ਸੋਖੀ .

ਇਤਿਹਾਸ ਗਵਾਹ ਹੈ ਕਿ ਦੁੱਖ ਦੀ ਹਰ ਘੜੀ ਵਿੱਚ ਪੰਜਾਬੀਆਂ ਦਾ ਮਸੀਹਾ ਬਾਦਲ ਪਰਿਵਾਰ ਹੀ ਸੂਬੇ ਨਾਲ ਖੜਾ ਹੋਇਆ-ਸੋਖੀ

ਸੁਖਬੀਰ ਬਾਦਲ ਨੂੰ ਰਖਵਾਲਾ ਪੰਜਾਬ ਦਾ ਦਿੱਤਾ ਖਿਤਾਬ

 ਲੁਧਿਆਣਾ 15 ਸਤੰਬਰ (ਰਾਕੇਸ਼ ਅਰੋੜਾ) - ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ ਦੇ ਵੱਲੋਂ ਮਾਡਲ ਟਾਊਨ ਵਿਖੇ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਜਿਸ ਦੌਰਾਨ ਜਗਬੀਰ ਸਿੰਘ ਸੋਖੀ ਸਮੇਤ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਬਾਬਾ ਅਜੀਤ ਸਿੰਘ, ਜਸਪਾਲ ਸਿੰਘ ਗਿਆਸਪੁਰਾ, ਹਿਤੇਸ਼ ਇੰਦਰ ਸਿੰਘ ਗਰੇਵਾਲ, ਅਮਰੀਕ ਸਿੰਘ ਬਤਰਾ, ਮਾਸਟਰ ਰਣਜੀਤ ਸਿੰਘ ਆਦਿ ਨੇ ਆਪਣੇ ਸੰਬੋਧਨ ਸਮੇਂ ਸਭ ਤੋਂ ਪਹਿਲਾਂ ਜਿੱਥੇ ਉਹਨਾਂ ਪੰਜਾਬ ਦੇ ਹੜ ਪੀੜਤਾਂ ਦੇ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੜ ਪੀੜਿਤ ਪਰਿਵਾਰਾਂ ਦੇ ਲਈ ਦਿੱਤੀ ਜਾ ਰਹੀ ਲੌੜੀਦੀ ਮਦਦ ਅਤੇ ਬਣਾਈ ਜਾ ਰਹੀ ਵਿਉਤਬੰਦੀ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਸਹੀ ਮਾਇਨਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਰਖਵਾਲਾ ਹੈ। ਓਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਲੋਕਾਂ ਦੀ ਹਮਦਰਦ ਪਾਰਟੀ ਹੈ ਜਦਕਿ ਆਪ ਸਰਕਾਰ ਦੀ ਨਲਾਇਕੀ ਦੇ ਚਲਦਿਆਂ ਹੀ ਸੂਬੇ ਦੇ ਲੋਕਾਂ ਨੂੰ ਹੜਾਂ ਦੀ ਕਰੋਪੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ ਹੈ ਤੇ ਕੇਂਦਰ ਦੀ ਸਰਕਾਰ ਵੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੋਈ ਅਫ਼ਗ਼ਾਨਿਸਤਾਨ ਨੂੰ ਤਾਂ ਰਾਹਤ ਭੇਜ ਰਹੀ ਬਲਕਿ ਨਾਲ ਰਾਹਤ ਦੇ ਨਾਮ ਤੇ ਕੋਝਾ ਮਜਾਕ ਹੀ ਕੀਤਾ ਜਾ ਰਿਹਾ ਹੈ। ਇਸ ਉਪਰੰਤ ਉਹਨਾਂ ਕਿਹਾ ਕਿ ਜ਼ਿਲਾ ਪੱਧਰ ਤੇ ਵੀ ਪਾਰਟੀ ਦੇ ਵੱਲੋਂ ਹੜ ਪੀੜਿਤ ਪਰਿਵਾਰਾਂ ਦੀ ਕੀਤੀ ਜਾ ਰਹੀ ਮਦਦ ਦੇ ਤਹਿਤ ਵੱਡੇ ਪੱਧਰ ਤੇ ਹੋਰ ਵੀ ਰਾਹਤ ਸਮੱਗਰੀ ਜਲਦ ਭੇਜੀ ਜਾਵੇਗੀ। ਜਿਸ ਦੌਰਾਨ ਉਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਬੂਥਾਂ ਸਮੇਤ ਵਾਰਡ ਪੱਧਰ ਤੋਂ ਮਜਬੂਤ ਕਰਨ ਦੇ ਮਕਸਦ ਲਈ ਜਥੇਬੰਦਕ ਵਿਚਾਰ ਵਿਮਰਸ਼ ਕੀਤਾ। ਉਨਾਂ ਕਿਹਾ ਕਿ ਕਰਪਸ਼ਨ ਦਾ ਬੋਲ ਬਾਲਾ ਹੋਣ ਦੇ ਚਲਦਿਆਂ ਆਮ ਲੋਕਾਂ ਦੀ ਸਰਕਾਰੇ ਦਰਬਾਰੇ ਕਿਸੇ ਵੀ ਤਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸਦੇ ਚਲਦਿਆਂ ਸ਼ਹਿਰੀ ਪੱਧਰ ਤੇ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਿੰਗ ਵੀ ਬਣਾਇਆ ਗਿਆ ਹੈ ਜੋ ਕਿ ਹਰ ਤਰ੍ਹਾਂ ਦੇ ਸਰਕਾਰੀ ਮਸਲਿਆਂ ਵਿੱਚ ਉਨਾਂ ਨੂੰ ਇਨਸਾਫ ਦਵਾਉਣ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੂਰਨ ਸਹਿਯੋਗ ਦੇਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਖਾਲਸਾ, ਜਗਜੀਤ ਸਿੰਘ ਅਰੋੜਾ, ਦਲਵਿੰਦਰ ਸਿੰਘ ਘੁੰਮਣ, ਅਪਜਿੰਦਰ ਸਿੰਘ ਗੋਲਡੀ, ਗੁਰਦੀਪ ਰਾਣਾ, ਸਤਨਾਮ ਕੈਲੇ, ਹਰਜੀਤ ਸਿੰਘ ਖੁਰਲ, ਸਵਰਨ ਸਿੰਘ ਮੋਹਾਲੀ, ਮਨਦੀਪ ਸਿੱਧੂ, ਗੁਰਚਰਨ ਗੁਰੂ, ਸੇਵਾ ਸਿੰਘ ਭੱਟੀ, ਜਤਿੰਦਰ ਖਾਲਸਾ, ਸਿਮਰ ਚੰਡੋਕ, ਗੁਰਚਰਨ ਮੰਗਾ, ਜਸਵਿੰਦਰ ਢਿੱਲੋਂ, ਅਮਰਜੀਤ ਸਿੰਘ, ਮਹਿਲਾ ਵਿੰਗ ਜਿਲਾ ਪ੍ਰਧਾਨ ਬੀਬੀ ਭੁਪਿੰਦਰ ਕੌਰ, ਸੁਖਵਿੰਦਰ ਕੌਰ, ਸਿਮਰਨ ਕੌਰ, ਪ੍ਰੀਤਿ ਅਰੋੜਾ, ਹਰਜਿੰਦਰ ਕੌਰ ਬਜਾਜ, ਗੁਰਮੀਤ ਸਿੰਘ ਸਿੱਧੂ ਆਦਿ ਵੱਡੀ ਗਿਣਤੀ ਵਿੱਚ ਹੋਰ ਆਗੂ ਅਤੇ ਸਾਥੀ ਸਾਹਿਬਾਨ ਹਾਜਿਰ ਸਨ।