ਆਪ ਕਿਸਾਨ ਵਿੰਗ ਦੀ ਹੋਵੇਗੀ ਅਹਿਮ ਭੂਮਿਕਾ .

'ਆਪ’ ਕਿਸਾਨ ਵਿੰਗ ਨੇ ਹੜ੍ਹ ਪੀੜਤ ਕਿਸਾਨਾਂ ਲਈ ਬਣਾਈ ਮਜਬੂਤ ਯੋਜਨਾ, ਸਰਵੇ ਵਿੱਚ ਨਿਭਾਏਗਾ ਅਹਿਮ ਭੂਮਿਕਾ

ਕਿਸਾਨਾ ਨੂੰ ਮੁੜ ਕੀਤਾ ਜਾਵੇਗਾ ਤਗੜਾ ਤੇ ਖੁਸ਼ਹਾਲ” : ਜਤਿੰਦਰ ਖੰਗੂੜਾ


ਲੁਧਿਆਣਾ, 15 ਸਤੰਬਰ (ਰਾਕੇਸ਼ ਅਰੋੜਾ) - ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਵੱਲੋਂ ਅੱਜ ਮਾਲਵਾ ਸੈਂਟਰਲ ਜ਼ੋਨ ਦੀ ਵਿਸ਼ੇਸ਼ ਮੀਟਿੰਗ ਲੁਧਿਆਣਾ ਸਰਕਟ ਹਾਊਸ ਵਿੱਚ ਕੀਤੀ ਗਈ। ਮੀਟਿੰਗ ਦੌਰਾਨ ਹੜ੍ਹ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਮਜ਼ਬੂਤ ਯੋਜਨਾ ਤਿਆਰ ਕੀਤੀ ਗਈ ਅਤੇ ਕਿਸਾਨ ਵਿੰਗ ਨੂੰ ਬੂਥ ਲੈਵਲ ਤੱਕ ਵਿਸਥਾਰ ਕਰਨ 'ਤੇ ਵੀ ਚਰਚਾ ਹੋਈ।ਆਪ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨ ਵਿੰਗ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਸਰਵੇ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਰ ਪੱਧਰ ਤੇ ਸਹਾਇਤਾ ਦਿੱਤੀ ਜਾਵੇਗੀ।
ਆਪ ਕਿਸਾਨ ਵਿੰਗ ਦੇ ਸਕੱਤਰ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ “ਕਿਸਾਨ ਹੀ ਕਿਸਾਨ ਦੀਆਂ ਮੁਸ਼ਕਲਾਂ ਨੂੰ ਸਮਝ ਸਕਦਾ ਹੈ। ਜ਼ਿਲ੍ਹਾ ਪ੍ਰਧਾਨ (ਲੁਧਿਆਣਾ ਸ਼ਹਿਰੀ) ਜਤਿੰਦਰ ਖੰਗੂੜਾ ਨੇ ਜ਼ੋਰ ਦੇ ਕੇ ਕਿਹਾ ਕਿ “ਕਿਸਾਨ ਨੂੰ ਮੁੜ ਤਗੜਾ ਤੇ ਖੁਸ਼ਹਾਲ ਕੀਤਾ ਜਾਵੇਗਾ।ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਹੜ੍ਹ ਪੀੜਤ ਖੇਤਰਾਂ ਵਿੱਚ ਪਹੁੰਚ ਕੇ ਖੇਤਾਂ ਦੀ ਮੁਰੰਮਤ, ਬੀਜ-ਖਾਦ ਦੀ ਵੰਡ ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।ਇਸ ਮੌਕੇ ਤੇ ਮਨਪ੍ਰੀਤ ਸਿੰਘ ਸੋਮਲ (ਜ਼ਿਲ੍ਹਾ ਪ੍ਰਧਾਨ, ਫਤਿਹਗੜ੍ਹ ਸਾਹਿਬ) ਜਸਕਰਨ ਸਿੰਘ ਹਾਰਾ (ਜ਼ਿਲ੍ਹਾ ਪ੍ਰਧਾਨ, ਲੁਧਿਆਣਾ -1), ਗੁਰਪਾਲ ਸਿੰਘ ਜੰਡ (ਜ਼ਿਲ੍ਹਾ ਪ੍ਰਧਾਨ, ਲੁਧਿਆਣਾ -2), ਸ਼ਰਨਪਾਲ ਸਿੰਘ ਮੱਕੜ (ਲੋਕ ਸਭਾ ਇੰਚਾਰਜ, ਲੁਧਿਆਣਾ) ਸਮੇਤ ਹੋਰ ਕਈ ਆਗੂ ਵੀ ਹਾਜ਼ਰ ਸਨ।