ਬੁਢਲਾਡਾ 'ਚ 3 ਸ਼ੱਕੀ ਵਿਅਕਤੀ ਕਾਬੂ.

ਬੁਢਲਾਡਾ ਦੇ ਵਾਰਡ ਨੰ. 17 'ਚ ਲੋਕਾਂ ਨੇ ਕਾਬੂ ਕੀਤੇ 2 ਸ਼ੱਕੀ ਵਿਅਕਤੀ

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤੀਜਾ ਵੀ ਕੀਤਾ ਕਾਬੂ

ਬੁਢਲਾਡਾ  (ਮੇਹਤਾ ਅਮਨ) ਸਥਾਨਕ ਸ਼ਹਿਰ ਦੇ ਵਾਰਡ ਨੰ. 17 ਵਿੱਚ ਮੁਹੱਲਾ ਵਾਸੀਆਂ ਵੱਲੋਂ 2 ਸ਼ੱਕੀ ਨੌਜਵਾਨਾਂ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ ਗਈ। ਵਾਰਡ ਦੇ ਵਸਨੀਕਾਂ ਅਨੁਸਾਰ 3 ਅਣਪਛਾਤੇ ਨੌਜਵਾਨ ਢੱਹੇ ਹੋਏ ਮਕਾਨ ਚ ਛੁਪੇ ਬੈਠੇ ਸਨ। ਜਿਸਦੀ ਭਿਣਕ ਪੈਣ ਤੇ 1 ਨੂੰ ਤੁਰੰਤ ਕਾਬੂ ਕਰਕੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਲਿਆ ਗਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਦੌਰਾਨ ਖੰਭੇ ਨਾਲ ਬੰਨ੍ਹੇ ਹੋਏ ਵਿਅਕਤੀ ਨੇ ਦੱਸਿਆ ਕਿ ਉਸਦਾ ਇੱਕ ਸਾਥੀ ਇਥੇ ਹੀ ਮੌਜੂਦ ਹੈ ਜਿਸ ਨੂੰ ਵੀ ਕਾਬੂ ਕਰਕੇ ਬੈਠਾ ਲਿਆ ਗਿਆ ਅਤੇ ਇੱਕ ਮੌਕੇ ਤੋਂ ਭੱਜ ਗਿਆ ਹੈ। ਮੌਕੇ ਤੇ ਡੀ.ਐਸ.ਪੀ. ਬੁਢਲਾਡਾ ਪਹੁੰਚ ਕੇ ਮੌਕੇ ਦਾ ਜਾਇਜਾਂ ਲਿਆ।  ਜਿਸ ਤੇ ਕਾਰਵਾਈ ਕਰਦਿਆਂ ਐਸ.ਐਚ.ਓ ਸਿਟੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਤੀਸਰੇ ਨੌਜਵਾਨ ਨੂੰ ਵੀ ਕਾਬੂ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਫੋਟੋ :  ਲੋਕਾਂ ਵੱਲੋਂ ਕਾਬੂ ਕੀਤਾ ਵਿਅਕਤੀ ਖੰਭੇ ਨਾਲ ਬੰਨ੍ਹਿਆ ਹੋਇਆ।