ਸ਼ਾਹੀ ਇਮਾਮ ਨੇ ਕੀਤਾ ਪੱਟੀ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ.

ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਬਸਤੇ ਦੀ ਸੇਵਾ ਮੁਸਲਿਮ ਭਾਈਚਾਰਾ ਅਹਿਰਾਰ ਫਾਉਂਡੇਸ਼ਨ ਵਲੋਂ ਕਰੇਗਾ : ਸ਼ਾਹੀ ਇਮਾਮ 

 

ਪੰਜਾਬ ਮੌਲਾਨਾ ਉਸਮਾਨ ਲੁਧਿਆਣਵੀ ਦਾ ਵੱਡਾ ਐਲਾਨ
ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਪੱਟੀ ਹਲਕੇ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕੀਤਾ ਦੌਰਾ

 

 ਪੱਟੀ/ਲੁਧਿਆਣਾ (ਸਿਕੰਦਰ ਸੋਈ/ਸ਼ਾਹਿਦ ਖਾਨ): ਸ਼ਾਹੀ ਇਮਾਮ  ਪੰਜਾਬ ਮੌਲਾਨਾ ਉਸਮਾਨ ਲੁਧਿਆਣਵੀ ਨੇ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਪੱਟੀ ਹਲਕੇ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ  ਦੌਰਾ ਕੀਤਾ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਨੇ ਐਲਾਨ ਕੀਤਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਬਸਤੇ ਦੀ ਸੇਵਾ ਮੁਸਲਿਮ ਭਾਈਚਾਰਾ ਅਹਿਰਾਰ ਫਾਉਂਡੇਸ਼ਨ ਵਲੋਂ ਕਰੇਗਾ। ਮੌਲਾਨਾ ਉਸਮਾਨ ਲੁਧਿਆਣਵੀ ਦੇ ਦੌਰੇ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਆਗੂ ਵੀ ਹਾਜ਼ਰ ਸਨ।