AAP ਮਹਿਲਾ ਵਿੰਗ ਦੀਆਂ ਨਿਯੁਕਤੀਆਂ.
ਲੁਧਿਆਣਾ: ਆਮ ਆਦਮੀ ਪਾਰਟੀ ਮਹਿਲ਼ਾ ਵਿੰਗ ਵੱਲੋਂ ਹਲਕਾ ਪੂਰਬੀ ਵਿੱਚ ਬਲਾਕ ਪ੍ਰਧਾਨਾਂ ਦੀ ਮੀਟਿੰਗ
ਲੁਧਿਆਣਾ 17 ਸਤੰਬਰ (ਰਾਕੇਸ਼ ਅਰੋੜਾ) ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਮਹਿਲ਼ਾ ਵਿੰਗ ਦੀ ਇੱਕ ਮਹੱਤਵਪੂਰਨ ਮੀਟਿੰਗ ਹਾਲ ਹੀ ਵਿੱਚ ਹੋਈ। ਇਸ ਮੀਟਿੰਗ ਦਾ ਆਯੋਜਨ ਹਲਕਾ ਪੂਰਬੀ ਦੇ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਦੇ ਦਫ਼ਤਰ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਪਾਰਟੀ ਦੇ ਵਿਚਾਰਾਂ ਅਤੇ ਨੀਤੀਆਂ ਨੂੰ ਘਰ-ਘਰ ਤੱਕ ਲਿਜਾਣ ਅਤੇ ਮਹਿਲ਼ਾ ਵਿੰਗ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਕੀਤੀ ਗਈ।ਮੀਟਿੰਗ ਵਿੱਚ ਮਾਲਵਾ ਸੈਂਟਰਲ ਜੋਨ ਇੰਚਾਰਜ ਅਜਿੰਦਰ ਕੌਰ, ਮਨੀਸ਼ਾ ਕਪੂਰ (ਮਹਿਲ਼ਾ ਵਿੰਗ ਜ਼ਿਲ੍ਹਾ ਇੰਚਾਰਜ) ਅਤੇ ਰਾਧਾ ਮਲਹੋਤਰਾ (ਹਲਕਾ ਕੋਆਰਡੀਨੇਟਰ) ਵੀ ਸ਼ਾਮਿਲ ਰਹੇ। ਇਸ ਮੌਕੇ ਤੇ ਨਵੀਂ ਸ਼ਾਮਿਲ ਹੋਈ ਮਹਿਲ਼ਾ ਟੀਮ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ।ਚਰਚਾ ਦੌਰਾਨ ਇਹ ਸੰਕਲਪ ਕੀਤਾ ਗਿਆ ਕਿ ਮਹਿਲ਼ਾ ਵਿੰਗ ਪੂਰੇ ਸਮਰਪਣ ਨਾਲ ਪਾਰਟੀ ਦੇ ਵਿਚਾਰਾਂ ਅਤੇ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਏਗੀ ਅਤੇ ਵੱਖ-ਵੱਖ ਹਲਕਿਆਂ ਅਤੇ ਵਾਰਡਾਂ ਤੋਂ ਹੋਰ ਭੈਣਾਂ ਜਲਦ ਹੀ ਟੀਮ ਨਾਲ ਜੁੜਨਗੀਆਂ, ਤਾਂ ਜੋ ਸੰਗਠਨ ਹੋਰ ਮਜ਼ਬੂਤ ਹੋ ਸਕੇ।