ਜਨਕਪੁਰੀ 'ਚ ਲੱਗੇ ਗੰਦਗੀ ਦੇ ਢੇਰ .

ਜਨਕਪੁਰੀ 'ਚ ਗੰਦਗੀ ਦੇ ਲੱਗੇ ਢੇਰਾਂ ਤੋਂ ਦੁਕਾਨਦਾਰ ਪਰੇਸ਼ਾਨ

ਲੁਧਿਆਣਾ, 17 ਸਤੰਬਰ (ਸਰਬਜੀਤ ਲੁਧਿਆਣਵੀ) : ਚੀਮਾ ਚੌਂਕ ਦੇ ਨਜਦੀਕ ਸਥਿਤ ਜਨਕਪੁਰੀ ਦੀ ਮੇਨ ਮਾਰਕੀਟ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਲੱਗਣ ਨਾਲ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਅਤੇ ਇਲਾਕਾ ਕੌਂਸਲਰ ਤੋਂ ਮੇਨ ਮਾਰਕੀਟ ਦੀ ਸਫਾਈ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਦੁਕਾਨਦਾਰ ਆਪਣਾ ਕਾਰੋਬਾਰ ਕਰ ਸਕਣ।
ਜਾਣਕਾਰੀ ਦੇ ਅਨੁਸਾਰ ਜਨਕਪੁਰੀ ਮੇਨ ਮਾਰਕੀਟ ਗੁਰੂ ਅੰਗਦ ਦੇਵ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਰਮੁਖ ਸਿੰਘ ਮਾਰਕੀਟ ਦੇ ਦੁਕਾਨਦਾਰ
ਪੰਕਜ ਕੁਮਾਰ, ਗੁਰਦੀਪ ਸਿੰਘ ਭਾਟੀਆ, ਗੁਰਲੀਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਆਸ ਪਾਸ ਗੰਦਗੀ ਦੇ ਢੇਰ ਲੱਗੇ ਹੋਏ ਹਨ। ਗੰਦਗੀ ਦੇ ਲੱਗੇ ਢੇਰਾਂ ਤੋਂ ਆ ਰਹੀ ਬਦਬੂ ਸਾਰੀ ਮਾਰਕੀਟ ਵਿੱਚ ਫੈਲ ਰਹੀ ਹੈ। ਜਿਸ ਨਾਲ ਗਾਹਕ ਗੰਦਗੀ ਤੋਂ ਆ ਰਹੀ ਬਦਬੂ ਕਾਰਣ ਉਨ੍ਹਾਂ ਦੀਆਂ ਦੁਕਾਨਾਂ ਤੇ ਨਹੀਂ ਆ ਰਹੇ ਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਚੱਲਣ ਪੇ ਰਿਹਾ ਹੈ। ਦੁਕਾਨਦਾਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਇਲਾਕੇ ਦੇ ਕੌਂਸਲਰ ਤੋਂ ਮਾਰਕੀਟ ਵਿੱਚ ਲੱਗੇ ਗੰਦਗੀ ਦੇ ਢੇਰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਗੇ ਫੈਸਟੀਵਲ ਸੀਜ਼ਨ ਸ਼ੁਰੂ ਹੋ ਰਿਹਾ ਅਗਰ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਨਾ ਹਟਾਇਆ ਗਿਆ ਤਾਂ ਉਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਹੋ ਸਕਦਾ ਹੈ।