ਟੂਰਨਾਮੈਂਟ 21 ਨੂੰ.

ਲੇਖਕ ਅਦਾਕਾਰ ਕਲਾ ਮੰਚ ਵੱਲੋ ਡਾ ਜਗਦੀਸ਼ਪਾਲ ਸ਼ਰਮਾ ਦੀ ਯਾਦ ਨੂੰ ਸਮਰਪਿਤ ਖੇਡ ਟੂਰਨਾਮੈਂਟ 21 ਨੂੰ

ਬਾਬਾ ਬਕਾਲਾ ਸਾਹਿਬ 18 ਸਤੰਬਰ ( ਸੁਖਰਾਜ ਸਿੰਘ ਮੱਦੇਪੁਰ ) ਮਾਝੇ ਦੀ ਚਰਚਿਤ ਸਾਹਿਤਕ ਸੰਸਥਾ ਲੇਖਕ ਅਦਾਕਾਰ ਕਲਾ ਮੰਚ ਸ੍ਰੀ ਖਡੂਰ ਸਾਹਿਬ ਵੱਲੋਂ ਬਾਬਾ ਜੀਵਨ ਸਿੰਘ ਕਬੱਡੀ ਕਲੱਬ ਉੱਪਲ ਦੇ ਸਹਿਯੋਗ ਨਾਲ ਦੂਸਰਾ ਡਾ ਜਗਦੀਸ਼ਪਾਲ ਸ਼ਰਮਾ ਯਾਦਗਾਰੀ ਖੇਡ ਟੂਰਨਾਮੈਂਟ 21 ਸਤੰਬਰ ਨੂੰ  ਦਿਨ ਐਤਵਾਰ ਨੂੰ ਪਿੰਡ ਉੱਪਲ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਦੇ ਮੁੱਖ ਸਲਾਹਕਾਰ ਡਾ ਰਮਨ ਕੁਮਾਰ, ਸੰਚਾਲਕ ਸਕੱਤਰ ਸਿੰਘ ਪੁਰੇਵਾਲ, ਸਰਪ੍ਰਸਤ ਕਵੀ ਅਜੈਬ ਸਿੰਘ ਬੋਦੇਵਾਲ  , ਪ੍ਰਚਾਰ ਸਕੱਤਰ ਅਮਰੀਕ ਸਿੰਘ ਉੱਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਛੋਟੇ ਬੱਚਿਆਂ ਦੀਆਂ ਦੌੜਾਂ , ਬਜ਼ੁਰਗਾਂ ਦੀਆਂ ਦੌੜਾਂ, ਕਬੱਡੀ 55 ਕਿਲੋ, ਛੋਟੇ ਬੱਚਿਆਂ ਦਾ ਕਿ੍ਕਟ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ ਸਾਰੀਆਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਮੈਡਲ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਪ੍ਰਸਿੱਧ ਕਬੱਡੀ ਖਿਡਾਰੀ ਅਚੀ ਉੱਪਲ, ਤੇ ਖਿਡਾਰੀ ਨਿਸ਼ਾਨ ਸਿੰਘ ਉੱਪਲ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਉੱਪਲ , ਬਾਬਾ ਰਜਿੰਦਰ ਦਾਸ ਜੀ ਮੁੱਖ ਸੇਵਾਦਾਰ ਡੇਰਾ ਸੰਤ ਬਾਬਾ ਟਹਿਲਦਾਸ ਜੀ, ਬਾਬਾ ਪ੍ਰਮਾਨੰਦ ਜੀ, ਬਾਬਾ ਸਲਵੰਤ ਸਿੰਘ ਜੀ ਮੈਂਬਰ ਪੰਚਾਇਤ ਦਾਰਾ ਸਿੰਘ, ਮੈਂਬਰ ਸੁਖਦੇਵ ਸਿੰਘ, ਮੈਂਬਰ ਬਖਸੀਸ ਸਿੰਘ, ਸਾਬਕਾ ਮੈਂਬਰ ਜੱਸਾ ਸਿੰਘ, ਬਿੰਦਰ ਸਿੰਘ,ਡਾ ਸ਼ਮਸ਼ੇਰ ਸਿੰਘ ਸ਼ੇਰਾ, ਸਤਨਾਮ ਸਿੰਘ, ਜਗਪ੍ਰੀਤ ਸਿੰਘ , ਮਨਪ੍ਰੀਤ ਸਿੰਘ, ਨਿੰਦਾ ਸਿੰਘ, ਗੁਰਨਿਸਾਨ ਸਿੰਘ , ਰੌਸ਼ਨ ਸਿੰਘ, ਸਰਵਣ ਸਿੰਘ, ਮਨਪ੍ਰੀਤ ਸਿੰਘ ਮਨੀ, ਫੌਜੀ ਗੁਰਬੀਰ ਸਿੰਘ, ਗੁਰਮੀਤ ਸਿੰਘ ਸਾਹ, ਪ੍ਰਮਜੀਤ ਸਿੰਘ ਮੀਆਂ ਵਿੰਡ ਸਾਈਕਲ ਵਰਕਸ, ਸੋਨੂੰ ਪੇਟਰ ਉੱਪਲ, ਸਰਮੁੱਖ ਸਿੰਘ ਪੁਰੇਵਾਲ,ਗਿਆਨ ਸਿੰਘ, ਲਾਡੀ ਉੱਪਲ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ ।