ਮੋਦੀ ਦਾ ਅੰਦਾਜ਼.

ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣਾ: ਮੋਦੀ ਦਾ ਅੰਦਾਜ਼

 

ਲੇਖਕ- ਹਸਮੁਖ ਅਧੀਆ

 

ਨਰੇਂਦਰ ਮੋਦੀ ਦੀ ਯਾਤਰਾ ਦੇ ਮੂਲ ਨਾਲ ਲਗਾਤਾਰ ਨਿਰੀਖਣ ਕਰਦੇ ਰਹਿਣ ਦੀ ਇੱਕ ਵਿਲੱਖਣ ਆਦਤ ਜੁੜੀ ਹੋਈ ਹੈ। ਉਹ ਹਰ ਮੁਲਾਕਾਤ ਨੂੰ ਵਿਚਾਰਾਂ ਦੇ ਸਰੋਤ ਵਜੋਂ ਦੇਖਦੇ ਹਨ, ਭਾਵੇਂ ਉਹ ਆਮ ਗੱਲਬਾਤ ਹੋਵੇ ਜਾਂ ਵਿਦੇਸ਼ ਯਾਤਰਾ ਪਰ, ਇਨ੍ਹਾਂ ਨੂੰ ਨਵੀਂ ਸੋਚ ਜਾਂ ਅਕਾਦਮਿਕ ਵਿਚਾਰ ਮੰਨਣ ਵਾਲੇ ਕਈ ਲੋਕਾਂ ਤੋਂ ਵੱਖ, ਮੋਦੀ ਹਰ ਇੱਕ ਵਿਚਾਰ ਨੂੰ ਸੰਭਾਵਿਤ ਸਮੱਸਿਆ ਦੇ ਮੂਲ ਕਾਰਣ ਦੇ ਅਧਾਰ ‘ਤੇ ਪਰਖਦੇ ਹਨ ਅਤੇ ਫਿਰ ਉਸ ਨੂੰ ਸਥਾਨਕ ਲੋੜਾਂ ਅਨੁਸਾਰ ਹੱਲ ਵਿੱਚ ਢਾਲਦੇ ਹਨ। ਉਤਸੁਕਤਾ, ਵਿਸ਼ਲੇਸ਼ਣ ਅਤੇ ਪ੍ਰਭਾਵਸ਼ਾਲੀ ਅਮਲ ਦੇ ਇਸ ਸੁਮੇਲ ਨੇ ਉਨ੍ਹਾਂ ਨੂੰ ਇੱਕ ਜ਼ਮੀਨੀ ਪੱਧਰ ਦੇ ਪ੍ਰਬੰਧਕ ਤੋਂ ਇੱਕ ਆਲਮੀ ਰਾਜਨੇਤਾ ਵਿੱਚ ਬਦਲ ਦਿੱਤਾ ਹੈ

ਦਰਅਸਲ, ਸਿੱਖਣਾ ਕਦੇ ਵੀ ਮੋਦੀ ਲਈ ਉਮਰ ਦਾ ਮਾਮਲਾ ਨਹੀਂ ਰਿਹਾ ਬਚਪਨ ਤੋਂ ਹੀ, ਉਨ੍ਹਾਂ ਕੋਲ ਇੱਕ ਜਨਮਜਾਤ ਉਤਸੁਕਤਾ ਸੀ ਅਤੇ ਉਨ੍ਹਾਂ ਨੇ ਭਿੰਨ-ਭਿੰਨ ਕਹਾਣੀਆਂ ਅਤੇ ਤਜ਼ਰਬਿਆਂ ਨੂੰ ਅੰਗੀਕਾਰ ਕਰਨ ਅਤੇ ਖੋਜਣ ਦੀ ਕੋਸ਼ਿਸ਼ ਕੀਤੀ ਜੀਵਨ ਭਰ ਉਨ੍ਹਾਂ ਦਾ ਵਿਸ਼ਵਾਸ ਰਿਹਾ ਹੈ ਕਿ ਉਤਸੁਕਤਾ ਹਰ ਪੱਧਰ 'ਤੇ ਸਿੱਖਣ ਨੂੰ ਹੱਲ੍ਹਾਸ਼ੇਰੀ ਦਿੰਦੀ ਹੈ ਭਾਵੇਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਖੇਤਰੀ ਲੀਡਰਸ਼ਿਪ ਤੋਂ ਰਾਸ਼ਟਰੀ ਅਹੁਦਿਆਂ ਤੱਕ ਵਧ ਗਈਆਂ ਹਨ, ਇਸਦੇ ਬਾਵਜੂਦ ਅਜਿਹੀਆਂ ਨਿਯਮਤ ਮੁਲਾਕਾਤਾਂ ਉਨ੍ਹਾਂ ਦੇ ਮਨ ਵਿੱਚ ਵਿਚਾਰਾਂ ਨੂੰ ਜਗਾਉਂਦੀਆਂ ਰਹੀਆਂ ਅਤੇ ਛੋਟੀਆਂ-ਛੋਟੀਆਂ ਗੱਲਾਂ ਸਬਕਾਂ ਵਿੱਚ ਬਦਲ ਗਈਆਂ, ਜੋ ਸਾਲਾਂ ਬਾਅਦ ਜਦੋਂ ਕਾਰਵਾਈ ਦਾ ਸਮਾਂ ਆਇਆ ਤਾਂ ਮੁੜ ਉਜਾਗਰ ਹੋ ਗਈਆਂ

ਅੱਲੜ੍ਹ ਉਮਰ ਵਿੱਚ, ਗਿਆਨ ਦੀ ਇਸ ਪਿਆਸ ਨੇ ਉਨ੍ਹਾਂ ਦੀ ਯਾਤਰਾ ਸ਼ੁਰੂ ਕੀਤੀ ਪਹਿਲਾਂ ਇੱਕ ਅਧਿਆਤਮਕ ਸਾਧਕ ਵਜੋਂ ਅਤੇ ਬਾਅਦ ਵਿੱਚ ਇੱਕ ਸਮਰਪਿਤ ਸੰਘ ਪ੍ਰਚਾਰਕ ਵਜੋਂ, ਉਨ੍ਹਾਂ ਨੇ ਸਮੁੱਚੇ ਭਾਰਤ ਦੀ ਯਾਤਰਾ ਕੀਤੀ, ਤਜ਼ਰਬੇ ਇਕੱਠੇ ਕੀਤੇ ਜਿਨ੍ਹਾਂ ਨੇ ਉਨ੍ਹਾਂ ਦੇ ਆਲਮੀ ਦ੍ਰਿਸ਼ਟੀਕੋਣ ਨੂੰ ਸਰੂਪ ਦਿੱਤਾ ਹਰ ਗੱਲਬਾਤ ਉਨ੍ਹਾਂ ਲਈ ਕੁਝ ਨਵਾਂ ਸਿੱਖਣ ਦਾ ਮੌਕਾ ਸੀ

ਪਰ ਜਿਸ ਚੀਜ਼ ਨੇ ਉਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਕੀਤਾ ਉਹ ਇਹ ਸੀ ਕਿ ਇਹ ਸੂਝ-ਬੂਝ ਸਿਰਫ਼ ਸਿਧਾਂਤਕ ਨਹੀਂ ਸੀ; ਉਨ੍ਹਾਂ ਨੇ ਮੌਕਾ ਮਿਲਦੇ ਹੀ ਇਸ ਨੂੰ ਅਮਲ ਵਿੱਚ ਲਿਆਂਦਾ ਹਾਲਾਂਕਿ, ਸਮੱਸਿਆ ਹੱਲ ਕਰਨ ਦੀ ਇਹ ਕਲਾ ਅਕਸਰ ਅਚਾਨਕ ਦੇ ਢੰਗ-ਤਰੀਕਿਆਂ ਨਾਲ ਸਾਹਮਣੇ ਆਉਂਦੀ ਹੈ ਉਦਾਹਰਣ ਵਜੋਂ, ਕਾਸ਼ੀ ਵਿਸ਼ਵਨਾਥ ਮੰਦਰ ਦੇ ਮੁੜ ਨਿਰਮਾਣ ਦੌਰਾਨ, ਉਨ੍ਹਾਂ ਨੇ ਮਜ਼ਦੂਰਾਂ ਨੂੰ ਠੰਡੇ ਸੰਗਮਰਮਰ ਦੇ ਫਰਸ਼ 'ਤੇ ਨੰਗੇ ਪੈਰ ਕੰਮ ਕਰਦੇ ਦੇਖਿਆ ਅਤੇ ਤੁਰੰਤ ਉਨ੍ਹਾਂ ਲਈ ਪਟਸਨ ਦੀਆਂ ਬਣੀਆਂ ਚੱਪਲਾਂ ਦਾ ਪ੍ਰਬੰਧ ਕੀਤਾ, ਇਹ ਇੱਕ ਸਧਾਰਨ ਹੱਲ ਸੀ ਜੋ ਸਰਦੀਆਂ ਅਤੇ ਆਉਣ ਵਾਲੀਆਂ ਗਰਮੀਆਂ ਦੋਵਾਂ ਲਈ ਕਾਰਗਰ ਸੀ ਇੱਕ ਹੋਰ ਉਦਾਹਰਣ ਵਿੱਚ, ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਾਪਾਨ ਦੀ ਆਪਣੀ ਫੇਰੀ ਤੋਂ ਬਾਅਦ, ਉਨ੍ਹਾਂ ਨੇ ਛੋਹ ਵਾਲੇ ਸੰਕੇਤ (ਉੱਭਰੀ ਹੋਈ ਸਤ੍ਹਾ) ਦੀ ਧਾਰਨਾ ਪੇਸ਼ ਕੀਤੀ ਉਨ੍ਹਾਂ ਨੇ ਨੇਤਰਹੀਣਾਂ ਦੇ ਫ਼ਾਇਦੇ ਲਈ ਇਸ ਨੂੰ ਅਹਿਮਦਾਬਾਦ ਵਿੱਚ ਲਾਗੂ ਕਰਨ 'ਤੇ ਜ਼ੋਰ ਦਿੱਤਾ ਇਹ ਸੰਕੇਤ ਉਨ੍ਹਾਂ ਦੀ ਇੱਕ ਸਥਾਈ ਆਦਤ ਨੂੰ ਪ੍ਰਗਟ ਕਰਦੇ ਹਨ: ਅਣਦੇਖੀਆਂ ਕੀਤੀਆਂ ਗਈਆਂ ਬਰੀਕੀਆਂ ਨੂੰ ਰੋਜ਼ਾਨਾ ਜੀਵਨ ਨੂੰ ਆਸਾਨ ਬਣਾਉਂਣ ਵਾਲੇ ਵਿਹਾਰਕ ਸੁਧਾਰਾਂ ਵਿੱਚ ਬਦਲਣਾ

ਉਨ੍ਹਾਂ ਦੇ ਕੁਝ ਵਿਚਾਰ ਦਹਾਕਿਆਂ ਪਹਿਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ 1993 ਵਿੱਚ ਲਾਸ ਏਂਜਲਸ ਦੀ ਆਪਣੀ ਫੇਰੀ ਦੌਰਾਨ, ਉਨ੍ਹਾਂ ਨੇ ਫਾਇਨੈਂਸ਼ਲ ਹਾਈ-ਰਾਈਜ਼ਿਸ ਦੇ ਸਮੂਹਾਂ ਦਾ ਅਧਿਐਨ ਕੀਤਾ; ਸਾਲਾਂ ਬਾਅਦ, ਉਨ੍ਹਾਂ ਹੀ ਵਿਚਾਰਾਂ ਨੇ ਗੁਜਰਾਤ ਵਿੱਚ ਗਿਫ਼ਟ (GIFT) ਸਿਟੀ ਨੂੰ ਪ੍ਰੇਰਿਤ ਕੀਤਾ, ਜੋ ਕਿ ਭਾਰਤ ਦੀਆਂ ਆਰਥਿਕ ਅਭਿਲਾਸ਼ਾ ਦੇ ਕੇਂਦਰੀਕਰਨ ਲਈ ਇੱਕ ਕੇਂਦਰ ਹੈ ਇਸੇ ਉਤਸੁਕਤਾ ਨੇ ਅਹਿਮਦਾਬਾਦ ਦੇ ਸਾਬਰਮਤੀ ਰਿਵਰਫ੍ਰੰਟ ਨੂੰ ਸਰੂਪ ਦਿੱਤਾ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੁਨੀਆ ਭਰ ਦੇ ਸਭ ਤੋਂ ਵਧੀਆ ਅਭਿਆਸਾਂ ਦਾ ਅਧਿਐਨ ਕਰਵਾਇਆ, ਪਰ ਇਹ ਵੀ ਯਕੀਨੀ ਬਣਾਇਆ ਕਿ ਅੰਤਿਮ ਡਿਜ਼ਾਈਨ ਸਥਾਨਕ ਲੋੜਾਂ 'ਤੇ ਅਧਾਰਤ ਹੋਵੇ ਉਨ੍ਹਾਂ ਦੇ ਅਨੁਸਾਰ, ਗਲੋਬਲ ਮਾਡਲ ਸਿਰਫ਼ ਤਾਂ ਹੀ ਮਾਇਨੇ ਰੱਖਦੇ ਹਨ ਜੇਕਰ ਉਨ੍ਹਾਂ ਨੂੰ ਪਹਿਲਾਂ ਸਥਾਨਕ ਭਾਈਚਾਰਿਆਂ ਦੀ ਸੇਵਾ ਦੇ ਅਨੁਕੂਲ ਬਣਾਇਆ ਜਾ ਸਕੇ ਇਸ ਪਹੁੰਚ ਵਿੱਚ, ਕੋਈ ਵੀ ਨਿਰੀਖਣ ਕਦੇ ਵੀ ਪ੍ਰਸ਼ੰਸਾ ਦੇ ਯੋਗ ਇੱਕ ਅਲੱਗ-ਥਲੱਗ ਵਿਚਾਰ ਨਹੀਂ ਹੁੰਦਾ; ਸਗੋਂ, ਇਹ ਇੱਕ ਸਰੋਤ ਬੈਂਕ ਵਜੋਂ ਕੰਮ ਕਰਦਾ ਹੈ, ਜਦੋਂ ਹਾਲਾਤ ਅਨੁਕੂਲ ਹੋਣ 'ਤੇ ਪਰਤ ਆਉਂਦਾ ਹੈ, ਅਤੇ ਇਕੱਠੇ ਕੀਤੇ ਵਿਚਾਰਾਂ ਨੂੰ ਵੱਡੇ ਪ੍ਰੋਜੈਕਟਾਂ ਵਿੱਚ ਬਦਲਦਾ ਹੈ

2002 ਵਿੱਚ, ਮੋਦੀ ਨੇ ਕੱਛ ਦੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਆਫ਼ਤ ਪ੍ਰਤੀਕਿਰਿਆ ਲਈ ਇਸ ਪਹੁੰਚ ਨੂੰ ਅਪਣਾਇਆ ਮਿਆਰੀ ਨੌਕਰਸ਼ਾਹੀ ਮਾਡਲਾਂ ਨੂੰ ਨਕਾਰਦਿਆਂ, ਉਨ੍ਹਾਂ ਨੇ ਆਪਣੀ ਟੀਮ ਨੂੰ ਜਾਪਾਨ ਦੇ ਕੋਬੇ ਭੂਚਾਲ ਪ੍ਰਬੰਧਨ ਦਾ ਅਧਿਐਨ ਕਰਨ ਅਤੇ ਇਸਦੇ ਯੋਜਨਾਕਾਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਨਿਰਦੇਸ਼ ਦਿੱਤੇ ਪਰ ਉਨ੍ਹਾਂ ਦੀ ਪਹੁੰਚ ਸਪੱਸ਼ਟ ਸੀ: ਮਾਡਲ ਪੂਰੀ ਤਰ੍ਹਾਂ ਆਯਾਤ ਨਹੀਂ ਕੀਤੇ ਜਾਣਗੇ ਇਸ ਦੀ ਬਜਾਏ, ਇਨ੍ਹਾਂ ਜਾਣਕਾਰੀਆਂ ਨੂੰ ਗੁਜਰਾਤ ਨੂੰ ਤੁਰੰਤ ਲੋੜੀਂਦੇ ਹੱਲਾਂ ਵਿੱਚ ਢਾਲਿਆ ਗਿਆ - ਭੂਚਾਲ-ਰੋਧੀ ਰਿਹਾਇਸ਼, ਸੁਰੱਖਿਅਤ ਨਿਰਮਾਣ ਅਭਿਆਸ ਅਤੇ ਭਾਈਚਾਰਕ ਭਾਗੀਦਾਰੀ ਇਹ ਭਾਰਤ ਵਿੱਚ ਮੁੜ ਵਸੇਬੇ ਲਈ ਇੱਕ ਮਿਆਰ ਬਣ ਗਿਆ, ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਇੱਕ ਸੰਕਟ ਅੰਤਰਰਾਸ਼ਟਰੀ ਗਿਆਨ ਨੂੰ ਭਾਰਤੀ ਪਹਿਲਕਦਮੀਆਂ ਨਾਲ ਜੋੜਨ ਲਈ ਇੱਕ ਪ੍ਰੀਖਣ ਸਥਾਨ ਬਣ ਸਕਦਾ ਹੈ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਉਨ੍ਹਾਂ ਨੇ ਇਸ ਰੁਝਾਨ ਨੂੰ ਜਾਰੀ ਰੱਖਿਆ, ਦੱਖਣੀ ਕੋਰੀਆ ਵਿੱਚ ਨਦੀ-ਸਫਾਈ ਪ੍ਰੋਜੈਕਟਾਂ ਦਾ ਦੌਰਾ ਕੀਤਾ ਤਾਂ ਜੋ ਉਨ੍ਹਾਂ ਦੇ ਸਬਕ ਨਮਾਮੀ ਗੰਗੇ ਵਿੱਚ ਲਾਗੂ ਕੀਤੇ ਜਾ ਸਕਣ

ਉਨ੍ਹਾਂ ਨੇ ਭਾਰਤ ਦੇ ਅੰਦਰੋਂ ਉੱਭਰ ਰਹੇ ਵਿਚਾਰਾਂ ਲਈ ਬਰਾਬਰ ਉਤਸ਼ਾਹ ਦਿਖਾਇਆ ਹੈ ਇੱਕ ਮਹੱਤਵਪੂਰਨ ਉਦਾਹਰਣ ਨੈਨੋ ਯੂਰੀਆ ਹੈ, ਜੋ ਕਿ ਇੱਕ ਨੌਜਵਾਨ ਵਿਗਿਆਨੀ ਵਲੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਸੁਝਾਅ ਤੋਂ ਪੈਦਾ ਹੋਈ ਇੱਕ ਨਵੀਨਤਾ ਹੈ ਮੋਦੀ ਨੇ ਤੁਰੰਤ ਇਸਦੀ ਸੰਭਾਵਨਾ ਨੂੰ ਪਛਾਣ ਲਿਆ ਅਤੇ ਇਸਦੇ ਵਿਕਾਸ 'ਤੇ ਜ਼ੋਰ ਦਿੱਤਾ ਅੱਜ, ਇਸਦੀ ਇੱਕ ਛੋਟੀ ਜਿਹੀ ਬੋਤਲ ਰਵਾਇਤੀ ਖਾਦ ਦੇ ਇੱਕ ਥੈਲੇ ਦਾ ਬਦਲ ਹੈ, ਜੋ ਲਾਗਤਾਂ ਨੂੰ ਘਟਾ ਸਕਦੀ ਹੈ ਅਤੇ ਕਿਸਾਨਾਂ ਦੇ ਬੋਝ ਨੂੰ ਘੱਟ ਕਰ ਸਕਦੀ ਹੈ ਇਹ ਖੁੱਲ੍ਹਾਪਣ ਸਰਕਾਰੀ ਪ੍ਰੋਗਰਾਮਾਂ ਨੂੰ ਵੀ ਸਰੂਪ ਦਿੰਦਾ ਹੈ: ਜਦੋਂ ਇੱਕ ਵਿੱਤੀ ਸਮਾਵੇਸ਼ ਯੋਜਨਾ ਦਾ ਨਾਮਕਰਨ ਕਰਨ ਲਈ ਜਨਤਕ ਫੀਡਬੈਕ ਮੰਗਿਆ ਗਿਆ ਸੀ, ਤਾਂ ਨਾਗਰਿਕਾਂ ਨੇ ਖੁਦ "ਜਨ ਧਨ" ਸ਼ਬਦ ਘੜਿਆ ਵਿਗਿਆਨੀਆਂ ਅਤੇ ਆਮ ਲੋਕਾਂ ਦੋਵਾਂ ਦੀ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹੋਏ, ਮੋਦੀ ਨੇ ਦਿਖਾਇਆ ਕਿ ਘਰੇਲੂ ਵਿਚਾਰਾਂ ਨੂੰ ਰਾਸ਼ਟਰੀ ਹੱਲਾਂ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ

ਇਹ ਕਹਾਣੀਆਂ ਇਕੱਠੀਆਂ ਹੋ ਕੇ ਮੋਦੀ ਦੇ ਜੀਵਨ ਵਿੱਚ ਇੱਕ ਟਿਕਾਊ ਧਾਰਾ ਨੂੰ ਬਿਆਨ ਕਰਦੀਆਂ ਹਨ ਕਿਸੇ ਮੰਦਿਰ ਵਿੱਚ ਕਿਸੇ ਮਾਮੂਲੀ ਜਿਹੀ ਅਸੁਵਿਧਾ ਨੂੰ ਦੂਰ ਕਰਨ ਤੋਂ ਲੈ ਕੇ, ਇੱਕ ਆਧੁਨਿਕ ਸ਼ਹਿਰ ਨੂੰ ਡਿਜ਼ਾਈਨ ਕਰਨ, ਇੱਕ ਤਬਾਹ ਹੋਏ ਖੇਤਰ ਨੂੰ ਮੁੜ ਬਣਾਉਣ, ਜਾਂ ਕਿਸੇ ਇਨਕਲਾਬੀ ਖਾਦ ਨੂੰ ਅਪਣਾਉਣ ਤੱਕ, ਉਨ੍ਹਾਂ ਦੀ ਪ੍ਰਕਿਰਿਆ ਬਰਾਬਰ ਰਹੀ ਹੈ: ਸਥਿਤੀ ਨੂੰ ਧਿਆਨ ਨਾਲ ਦੇਖਣਾ, ਲੋਕਾਂ ਦੀਆਂ ਅਸਲ ਲੋੜਾਂ ਦੀ ਪਛਾਣ ਕਰਨਾ, ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਫੈਸਲਾਕੁੰਨ ਕਾਰਵਾਈ ਕਰਨਾ " ਨੋ ਭਦ੍ਰਾ: ਕ੍ਰਤਵੋ ਯੰਤੁ ਵਿਸ਼ਵਤ:" (ਹਰੇਕ ਦਿਸ਼ਾ ਤੋਂ ਭਲਾਈ ਵਿਚਾਰ ਸਾਡੇ ਵੱਲ ਆਉਣ) ਦੇ ਭਾਰਤੀ ਫ਼ਲਸਫ਼ੇ ਦੀ ਪਾਲਣਾ ਕਰਦੇ ਹੋਏ, ਮੋਦੀ ਹਰ ਫੇਰੀ ਅਤੇ ਗੱਲਬਾਤ ਤੋਂ ਸਰਗਰਮੀ ਨਾਲ ਸਮਝ ਹਾਸਲ ਕਰਦੇ ਹਨ ਅਤੇ ਭਾਰਤ ਨੂੰ ਅੱਗੇ ਵਧਾਉਣ ਲਈ ਉਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ ਅੰਤ ਵਿੱਚ, ਉਨ੍ਹਾਂ ਦਾ ਹਰ ਵਿਚਾਰ ਲੋਕਾਂ ਲਈ ਹੈ, ਜੋ ਉਨ੍ਹਾਂ ਦੇ ਜੀਵਨ ਅਤੇ ਇੱਕ ਵਿਕਸਿਤ ਭਾਰਤ ਲਈ ਉਨ੍ਹਾਂ ਦੀਆਂ ਆਸਾਂ ਨਾਲ ਜੜ੍ਹਿਆ ਹੋਇਆ ਹੈ

***

*ਲੇਖਕ ਇੱਕ ਆਈਏਐੱਸ ਅਧਿਕਾਰੀ ਹਨ, ਜੋ ਭਾਰਤ ਦੇ ਵਿੱਤ ਅਤੇ ਮਾਲ ਸਕੱਤਰ ਵਜੋਂ ਸੇਵਾਮੁਕਤ ਹੋਏ ਹਨ