ਜ਼ਿੰਦਗੀ ਜਿਊਣ ਦਾ ਤਰੀਕਾ / ਲਲਿਤ ਬੇਰੀ .
ਜ਼ਿੰਦਗੀ ਜਿਊਣ ਦਾ ਤਰੀਕਾ-ਸਲੀਕਾ
ਜ਼ਿੰਦਗੀ ਜਿਊਣ ਦੇ ਬਹੁਤ ਸਾਰੇ ਤਰੀਕੇ ਹਨ। ਕੁਝ ਇਸਨੂੰ ਭੌਤਿਕ ਸੁੱਖਾਂ ਵਿੱਚ ਭਾਲਦੇ ਹਨ, ਕੁਝ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਵਿੱਚ। ਪਰ ਸਭ ਤੋਂ ਵਧੀਆ ਤਰੀਕਾ ਉਹ ਹੈ ਜੋ ਮਨ ਨੂੰ ਤਸੱਲੀ ਦਿੰਦਾ ਹੈ, ਅੰਤਰੀਵ ਸੰਤੁਸ਼ਟੀ ਦਿੰਦਾ ਹੈ ਅਤੇ ਕਿਸੇ ਹੋਰ ਨੂੰ ਦੁੱਖ ਨਹੀਂ ਦਿੰਦਾ, ਚੋਟ ਨਹੀ ਪਹੁੰਚਾਉਂਦਾ। ਜੇਕਰ ਸਾਡੀ ਖੁਸ਼ੀ ਕਿਸੇ ਹੋਰ ਦੇ ਦੁੱਖ ਦਾ ਕਾਰਨ ਬਣਦੀ ਹੈ, ਤਾਂ ਉਹ ਖੁਸ਼ੀ ਅਧੂਰੀ ਹੈ। ਸੱਚਾ ਜੀਵਨ ਉਹ ਹੈ ਜੋ ਸਵੈ-ਸੰਤੁਸ਼ਟੀ ਅਤੇ ਦੂਜਿਆਂ ਦੀ ਭਲਾਈ ਦੋਵੇਂ ਲਿਆਉਂਦਾ ਹੈ। ਇਹ ਸੰਤੁਲਨ ਹੀ ਜੀਵਨ ਨੂੰ ਸਾਰਥਕ ਬਣਾਉਂਦਾ ਹੈ।