ਅਧਿਆਪਕਾਂ ਨੇ ਹੜ੍ਹ ਪੀੜਤਾਂ ਨੂੰ ਭੇਜੀ ਸਹਾਇਤਾ.

ਹੜ ਪੀੜਤਾਂ ਦੀ ਸਹਾਇਤਾ ਲਈ 161900 ਰੁਪਏ ਦਾ ਚੈੱਕ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਂਟ


ਲੁਧਿਆਣਾ , 19 ਸਤੰਬਰ (ਸਰਬਜੀਤ) - ਜ਼ਿਲਾ ਸਿੱਖਿਆ ਅਫਸਰ ਸ਼੍ਰੀਮਤੀ ਡਿੰਪਲ ਮਦਾਨ ਦੀ ਅਗਵਾਈ ਹੇਠ ਹੜ ਪੀੜਤਾਂ ਦੀ ਮੱਦਦ ਲਈ ਬਲਾਕ ਪੱਖੋਵਾਲ ਤੋਂ ਬਲਾਕ ਨੋਡਲ ਅਫਸਰ ਸ਼੍ਰੀਮਤੀ ਇੰਦਰਜੀਤ ਕੌਰ ਕੰਗ ਦੀ ਅਗਵਾਈ ਹੇਠ ਸਹਾਇਤਾ ਰਾਸ਼ੀ ਇਕੱਤਰ ਕੀਤੀ ਗਈ। ਬਲਾਕ ਪੱਖੋਵਾਲ ਦੇ ਸਮੂਹ ਅਧਿਆਪਕਾਂ ਵਲੋਂ ਆਪਣੀ ਇੱਛਾ ਅਨੁਸਾਰ ਇਸ ਲੋਕ ਹਿਤ ਕਾਰਜ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ। ਬਲਾਕ ਨੋਡਲ ਅਫਸਰ ਨੇ ਸ੍ਰੀਮਤੀ ਕੰਗ ਨੇ ਦੱਸਿਆ ਕਿ ਬਲਾਕ ਦੇ ਅਧਿਆਪਕਾਂ ਦੀ ਹਿੰਮਤ ਸਦਕਾ 161900 ਰੁਪਏ ਇਕੱਤਰ ਹੋਏ। ਇਸ ਰਾਸ਼ੀ ਦਾ ਚੈੱਕ ਅੱਜ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਅਮਨਦੀਪ ਸਿੰਘ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਤੇ ਬਲਜੀਤ ਸਿੰਘ ਪ੍ਰਿੰਸੀਪਲ ਬੱਲੋਵਾਲ ਚਮਿੰਡਾ, ਹੈਡਮਾਸਟਰ ਬਲਜਿੰਦਰ ਸਿੰਘ ਦੋਲੋਂ ਕਲਾਂ, ਦਲਜੀਤ ਸਿੰਘ ਬੀਲਾ, ਗੁਰਮੀਤ ਸਿੰਘ ਮਨਸੂਰਾਂ, ਬਲਦੇਵ ਸਿੰਘ ਆਦਿ ਹਾਜ਼ਰ ਸਨ।


ਫੋਟੋ ਕੈਪਸਨ : ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਮਨਦੀਪ ਸਿੰਘ ਨੂੰ ਚੈੱਕ ਭੇਂਟ ਕਰਨ ਸਮੇਂ ਇੰਦਰਜੀਤ ਕੌਰ ਕੰਗ, ਬਲਜਿੰਦਰ ਸਿੰਘ ਅਤੇ ਹੋਰ।