ਵਿਦਿਆਰਥੀਆਂ ਦਾ ਕੀਤਾ ਸਨਮਾਨ.
ਪਿੰਡ ਸਹੌਲੀ (ਲੁਧਿਆਣਾ) ਦੇ ਇਸ ਸਾਲ 2025 ਵਿੱਚ ਦਸਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪੰਜਾਬੀ ਵਿਰਸਾ ਸੰਭਾਲ ਸੰਸਥਾ (ਰਜਿ:) ਸਹੌਲੀ
ਲੁਧਿਆਣਾ 22 ਸਤੰਬਰ (ਰਾਕੇਸ਼ ਅਰੋੜਾ) - ਚੜ੍ਹਦੀ ਕਲਾ ਵਿੱਚ ਰਹਿ ਕੇ 97 ਸਾਲ ਦੀ ਉਮਰ ਭੋਗਦੇ ਹੋਏ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਮਾਤਾ ਭਜਨ ਕੌਰ ਲਿੱਟ, ਪਿੰਡ ਸਹੌਲੀ ਦੀ ਯਾਦ ਵਿੱਚ ਪੰਜਾਬੀ ਵਿਰਸਾ ਸੰਭਾਲ ਸੰਸਥਾ (ਰਜਿ:) ਪਿੰਡ ਸਹੌਲੀ (ਲੁਧਿਆਣਾ) ਵਲੋਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਮਾਰਚ 2025 ਵਿੱਚ ਦਸਵੀਂ ਜਮਾਤ ਵਿੱਚੋਂ ਪਿੰਡ ਸਹੌਲੀ ਦੇ ਮੈਰਿਟ ਵਿੱਚ ਆਏ ਬੱਚਿਆਂ ਨੂੰ ਨਗਦ ਰਾਸ਼ੀ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਸ: ਸੁਰਿੰਦਰ ਸਿੰਘ ਲਿੱਟ (ਰਿਟਾ: ਏਅਰ ਮੈਨ ਅਤੇ ਲੈਕਚਰਾਰ) ਵਲੋਂ ਉਪਰੋਕਤ ਸਨਮਾਨ ਨਾਲ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਮਾਤਾ ਜੀ ਦੇ ਸਪੁੱਤਰ ਮਾਸਟਰ ਹਰਦਿਆਲ ਸਿੰਘ ਵਲੋਂ ਆਪਣੀ ਮਾਤਾ ਜੀ ਦੀ ਯਾਦ ਵਿੱਚ ਆਪਣੇ ਆਖਰੀ ਸਾਹਾਂ ਤੱਕ ਹਰ ਸਾਲ ਉਪਰੋਕਤ ਸਕੂਲਾਂ ਦੇ ਦਸਵੀਂ ਕਲਾਸ ਵਿੱਚੋਂ ਵੱਧ ਤੋਂ ਵੱਧ ਅੰਕ ਲੈਣ ਵਾਲੇ ਇੱਕ ਲੜਕੇ ਅਤੇ ਇੱਕ ਲੜਕੀ ਨੂੰ ਇੱਕਵੰਜਾ ਇੱਕਵੰਜਾ ਸੌ ਨਾਲ ਸਨਮਾਨਿਤ ਕਰਨ ਦਾ ਵਾਅਦਾ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਐਡਵੋਕੇਟ ਵਰਿੰਦਰਪਾਲ ਸਿੰਘ ਅਤੇ ਮੈਂਬਰ ਸਹਿਬਾਨ, ਪ੍ਰਧਾਨ ਅਵਤਾਰ ਸਿੰਘ ਲਿੱਟ ਗੁਰੂਦੁਆਰਾ ਪ੍ਰਬੰਧਕ ਕਮੇਟੀ, ਰਿਟਾ: ਏ ਐੱਸ ਆਈ ਸ: ਪ੍ਰੀਤਮ ਸਿੰਘ ਗਰੇਵਾਲ, ਸ: ਮਨਮੋਹਨ ਸਿੰਘ ਲਿੱਟ, ਸ੍ਰੀਮਤੀ ਵਰਿੰਦਰਪਾਲ ਕੌਰ ਲਿੱਟ, ਸ੍ਰੀਮਤੀ ਹਰਦੇਵ ਕੌਰ ਗਰੇਵਾਲ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਸੰਸਥਾ ਦੇ ਮੁੱਖ ਬੁਲਾਰੇ ਰਿਟਾ: ਪ੍ਰਿੰਸੀਪਲ ਸੰਤੋਖ ਸਿੰਘ ਗਿੱਲ ਵਲੋਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ।