ਪ੍ਰਸਿੱਧ ਗਾਇਕ ਮਹਿੰਦਰ ਕਪੂਰ ਸਾਬ੍ਹ ਨੂੰ ਕੀਤਾ ਯਾਦ.

ਮੁਹੰਮਦ ਅਜ਼ੀਜ਼ ਵੈਲਫੇਅਰ ਵੈਲਫੇਅਰ ਸੁਸਾਇਟੀ ਰਜਿ.ਅੰਮ੍ਰਿਤਸਰ ਵੱਲੋਂ ਗਾਇਕ ਮਹਿੰਦਰ ਕਪੂਰ  ਦੀ 17ਵੀਂ ਬਰਸੀ ਮੌਕੇ ਕੀਤਾ ਯਾਦ 

ਅੰਮ੍ਰਿਤਸਰ ( ਸਵਿੰਦਰ ਸਿੰਘ ) ਮੁਹੰਮਦ ਅਜ਼ੀਜ਼ ਵੈਲਫੇਅਰ ਵੈਲਫੇਅਰ ਸੁਸਾਇਟੀ ਰਜਿ.ਅੰਮ੍ਰਿਤਸਰ ਵੱਲੋਂ ਬਾਲੀਵੁੱਡ ਦੇ ਪਿੱਠਵਰਤੀ ਮਰਹੂਮ ਗਾਇਕ ਪਦਮਸ਼੍ਰੀ ਮਹਿੰਦਰ ਕਪੂਰ ਸਾਬ ਦੀ 17ਵੀਂ ਬਰਸੀ ਮੌਕੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੋਸਾਇਟੀ ਦੇ ਚੇਅਰਮੈਨ ਤੇ ਪ੍ਰਧਾਨ ਤਰਲੋਚਨ ਸਿੰਘ ਤੋਚੀ ਤੇ ਰਾਜ ਕੁਮਾਰ ਵਰਮਾ ਅਤੇ ਪ੍ਰੋਗਰਾਮ ਵਿੱਚ ਪੁੱਜੇ ਗਾਇਕਾਂ ਵੱਲੋਂ ਉਹਨਾਂ ਦੀ ਤਸਵੀਰ 'ਤੇ ਫੁੱਲਮਾਲਾ ਅਰਪਿਤ ਕਰਕੇ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ ਗਈ। ਉਪਰੰਤ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ !

ਦੱਸ ਦਈਏ ਕਿ ਮਹਿੰਦਰ ਕਪੂਰ ਸਾਬ ਵੀ ਗੁਰੂ ਨਗਰੀ ਅੰਮ੍ਰਿਤਸਰ ਦੇ ਜੰਮਪਲ ਸਨ ਜਿੰਨਾ ਨੇ ਆਪਣੀ ਦਮਦਾਰ ਤੇ ਸੁਰੀਲੀ ਅਵਾਜ ਦੇ ਨਾਲ ਫ਼ਿਲਮਾਂ ਦੇ ਵਿੱਚ ਗੀਤ ਗਾਏ ਜੋ ਸਰੋਤੇ ਤੇ ਦਰਸ਼ਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ !

  ਮੁਹੰਮਦ ਅਜ਼ੀਜ਼ ਵੈਲਫੇਅਰ ਵੈਲਫੇਅਰ ਸੁਸਾਇਟੀ ਰਜਿ ਦੇ ਚੇਅਰਮੈਨ ਤਰਲੋਚਨ ਸਿੰਘ ਤੋਚੀ ਅਤੇ ਪ੍ਰਧਾਨ ਰਾਜ ਕੁਮਾਰ ਵਰਮਾ ਨੇ ਸਾਂਝੇ ਤੋਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸੋਸਾਇਟੀ ਹਮੇਸ਼ਾ ਹੀ ਜੋ ਸੰਗੀਤ ਦੇ ਨਾਲ ਜੁੜੀਆਂ ਹਸਤੀਆਂ ਹਨ ਉਨ੍ਹਾਂ ਦੇ ਜਨਮ ਦਿਨ ਤੇ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਬਹੁਤ ਸਾਰੇ ਗਾਇਕ ਉਹਨਾਂ ਦੇ ਸੰਗੀਤ ਤੇ ਗੀਤ ਨੂੰ ਆਪਣਾ ਮੁੱਖ ਰੱਖ ਕੇ ਉਨ੍ਹਾਂ ਦੇ ਗੀਤਾਂ ਨੂੰ ਗਾ ਕੇ ਯਾਦ ਕਰਦੇ ਹਨ ! ਅੱਜ ਮਹਿੰਦਰ ਕਪੂਰ ਸਾਬ ਦੀ 17ਵੀ ਬਰਸੀ ਦੇ ਮੌਕੇ ਉਨ੍ਹਾਂ ਦੁਵਾਰਾ ਗਾਏ ਗੀਤਾਂ ਨੂੰ ਗਾ ਕੇ ਜਿਥੇ ਯਾਦ ਕੀਤਾ ਹੈ ਉਥੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹੈ ! ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਫ਼ਿਲਮੀ ਮੈਗਜੀਨ ਪੰਜਾਬੀ ਸਕਰੀਨ ਦੇ ਮੁੱਖ ਸੰਪਾਦਕ ਦਲਜੀਤ ਸਿੰਘ ਅਰੋੜਾ ਅਤੇ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਅਭਿਲਾਸ਼ ਕਪੂਰ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ !
 
ਇਸ ਮੌਕੇ ਤੇ ਮੁਹੰਮਦ ਅਜ਼ੀਜ਼ ਵੈਲਫੇਅਰ ਵੈਲਫੇਅਰ ਸੁਸਾਇਟੀ ਰਜਿ ਅਮ੍ਰਿਤਸਰ ਵਾਈਸ ਪ੍ਰਧਾਨ ਸੰਦੀਪ ਭਾਟੀਆ,ਜਨਰਲ ਸੈਕਟਰੀ ਅਮਨਦੀਪ ਸਿੰਘ ਲੂਥਰਾ,ਕੈਸ਼ੀਅਰ ਨਰਿੰਦਰ ਜੈਨ,ਪ੍ਰੈਸ ਸੈਕਟਰੀ ਸਵਿੰਦਰ ਸਿੰਘ ( ਸਾਵੀ ) ਸਲਾਹਕਾਰ ਐਡਵੋਕੇਟ ਸੰਜੇ ਢੀਂਗਰਾ ਐਂਕਰ ਰਾਕੇਸ਼ ਰਿਧਮ ਮਜੂਦ ਸਨ ਅਤੇ ਪ੍ਰੋਗਰਾਮ ਦੇ ਵਿੱਚ ਗਾਇਕ ਬਲਰਾਜ ਮਹੀਨਿਆਂ, ਹਰਜੀਤ ਸਿੰਘ,ਆਰ ਐੱਸ ਬੱਗਾ, ਮਨਜੀਤ ਇੰਦਰ ਸਿੰਘ, ਸੁਰਜੀਤ ਸਿੰਘ, ਤਿਲਕ ਰਾਜ ਸੂਰੀ, ਗੁਰਪ੍ਰੀਤ ਸਤੀਜਾ,ਕੰਵਲਜੀਤ ਸਤੀਜਾ, ਜਤਿਨ ਸੋਨੀ, ਪ੍ਰਦੀਪ ਅਰੋੜਾ ਹੋਰਾਂ ਮਹਿੰਦਰ ਕਪੂਰ ਸਾਬ੍ਹ ਦੇ ਗੀਤ ਗਾ ਕੇ ਉਹਨਾਂ ਨੂੰ ਯਾਦ ਕੀਤਾ !