ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਵਰਕਰਾਂ 'ਚ ਉਤਸ਼ਾਹ .

ਕਾਂਗਰਸੀ ਵਰਕਰਾਂ ਦੀ ਪਸੰਦ ਦਾ ਹੋਵੇਗਾ ਇਸ ਵਾਰ ਜਿਲਾ ਪ੍ਰਧਾਨ : ਡਾਕਟਰ ਸੀਖਾ ਮੀਰ


ਕਾਂਗਰਸੀ ਵਰਕਰਾਂ ਵਿੱਚ ਨਵੇਂ ਪ੍ਰਧਾਨ ਚੋਣ ਲਈ ਵੱਡਾ ਉਤਸਾਹ : ਵਿਕਰਮ ਬਾਜਵਾ 


ਸਾਹਨੇਵਾਲ /ਕੁਹਾੜਾ 22 ਸਤੰਬਰ - ਜਿਲਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਰਾਏ ਲੈਣ ਲਈ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਵਿੱਚ ਕੁਹਾੜਾ ਦੇ ਇੱਕ ਨਿਜੀ ਪੈਲਸ ਵਿੱਚ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕਾਂਗਰਸ ਹਾਈ ਕਮਾਂਡ ਵੱਲੋਂ ਲੁਧਿਆਣਾ ਦਿਹਾਤੀ ਲਈ ਨਿਯੁਕਤ ਕੀਤੇ ਅਬਜਰਵਰ ਡਾਕਟਰ ਸੀਖਾ ਮੀਰ ਰਾਜਸਥਾਨ ਨੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਹਲਕਾ ਸਾਹਨੇਵਾਲ ਨਾਲ ਸੰਬੰਧਿਤ ਅਹੁਦੇਦਾਰ ਅਤੇ ਵਰਕਰਾਂ ਨੂੰ ਇੱਕ ਇੱਕ ਕਰਕੇ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਰਾਏ ਜਾਣੀ। ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਰਾਏ ਲੈਣ ਤੋਂ ਬਾਅਦ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸੀਖਾ ਮੀਰ ਨੇ ਕਿਹਾ ਇਸ ਵਾਰ  ਜਿਲਾ ਕਾਂਗਰਸ ਕਮੇਟੀ ਦਾ ਪ੍ਰਧਾਨ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਪਸੰਦ ਦਾ ਹੋਵੇਗਾ । ਉਹਨਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਧਾਨ ਮਲਕ ਅਰਜੁਨ ਖਰਗੜੇ ਚਾਹੁੰਦੇ ਹਨ ਕਿ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਦੇ ਵਿੱਚੋਂ ਹੋਣੇ ਚਾਹੀਦੇ ਹਨ। ਇਸ ਮੌਕੇ ਹਲਕਾ ਸਾਹਨੇਵਾਲ ਦੇ ਇਨਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਮੰਗੀ ਗਈ ਰਾਇ ਲਈ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਵਿੱਚ ਬਹੁਤ ਉਤਸਾਹ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ, ਕਾਂਗਰਸ ਦੇ ਬੁਲਾਰੇ ਕਵਰ ਹਰਪ੍ਰੀਤ ਸਿੰਘ, ਬਲਾਕ ਕਾਂਗਰਸ ਦੇ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ, ਤਾਜ ਪਰਮਿੰਦਰ ਸਿੰਘ ਸੋਨੂ, ਸਾਬਕਾ ਪ੍ਰਧਾਨ ਜਸਪਾਲ ਸਿੰਘ ਗਾਈ ਭੈਣੀ, ਸਾਬਕਾ ਚੇਅਰਮੈਨ ਮੇਵਾ ਸਿੰਘ ਚੌਹਾਨ, ਯੂਥ ਕਾਂਗਰਸ ਦੇ ਜਨਰਲ ਸਕੱਤਰ ਲੱਕੀ ਸੰਧੂ, ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ,ਰਮੇਸ਼ ਕੁਮਾਰ ਪੱਪੂ, ਹੈਪੀ  ਧਨਾਣਸੂ,,ਕਮਲਜੀਤ ਸਿੰਘ ਬੋਪਾ ਰਾਏ, ਸਰਬਜੀਤ ਸਿੰਘ  ਕੜਿਆਣਾ, ਮਨਜਿੰਦਰ ਕੌਰ ਗਰੇਵਾਲ, ਰੁਪਿੰਦਰ ਸਿੰਘ ਸਿੰਘ ਨੂਰਵਾਲ, ਰਾਜਦੀਪ ਸਿੰਘ ਬਿਲਗਾ, ਰੁਪਿੰਦਰ ਸਿੰਘ  ਸਿੰਘ ਬੂਟਾ ਬਿਲਗਾ, ਗੁਰਜਿੰਦਰ ਸਿੰਘ ਗੋਗੀ, ਕੁਲਬੀਰ ਸਿੰਘ ਭੈਰੋ ਮੁੰਨਾ, ਸੁਰਿੰਦਰਪਾਲ ਸਿੰਘ ਹੁੰਦਲ, ਸਤਵੰਤ ਸਿੰਘ ਗਰਚਾ, ਨਰਦੀਪ ਕੌਰ, ਹਨੀ ਕੈਲੇ, ਨੰਬਰਦਾਰ ਗੁਰਚਰਨ ਸਿੰਘ ਝੁੰਗੀਆਂ ਬੇਗਾ, ਸੁਨੀਤਾ ਤਨ ਜਾਨੀਆ, ਰੋਬਨ ਮੈਨੀ, ਅਮਨਜੋਤ ਪਨੇਸਰ, ਅਨੁਜ ਕੁਮਾਰ, ਬਲਵੀਰ ਸਰਪੰਚ ਮਜਾਰਾ, ਸੋਨੂ ਵਰਮਾ, ਜੋਗਿੰਦਰ ਸਿੰਘ ਮੰਗਲੀ, ਐਮਪੀ ਰਾਮਗੜ੍ਹ, ਸ਼ੀਰਾ ਸਰਪੰਚ ਰਾਮਗੜ੍ਹ, ਲਾਲੀ ਸਰਪੰਚ, ਸੁਰੇਸ਼ ਕੁਮਾਰ ਮਿਹਰਬਾਨ, ਕਰਨ ਅਨੇਜਾ, ਜਸਵਿੰਦਰ ਸਿੰਘ ਬਿਲਗਾ, ਹਨੀ ਗੁੱਜਰ, ਬੰਟੀ ਸਰਪੰਚ ਕੋਟ ਗੰਗੂ ਰਾਏ, ਹਰਜਿੰਦਰ ਸਿੰਘ ਤਾਜਪੁਰ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਅਹੁਦੇਦਾਰ ਹਾਜ਼ਰ ਸਨ