ਕਿਸਾਨ ਮੇਲਾ 26-27 ਸਤੰਬਰ ਨੂੰ : ਬਰਾੜ.
ਪੀ ਏ ਯੂ ਲੁਧਿਆਣੇ ਦਾ ਕਿਸਾਨ ਮੇਲਾ 26 ਅਤੇ 27 ਸਤੰਬਰ ਨੂੰ ਇਸ ਮੌਕੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ: ਬਰਾੜ
ਲੁਧਿਆਣਾ, 23 ਸਤੰਬਰ (ਰਾਕੇਸ਼ ਅਰੋੜਾ) - ਕਿਸਾਨ ਮੇਲੇ ਕਿਸਾਨਾਂ ਤੱਕ ਖੇਤੀ ਗਿਆਨ- ਵਿਗਿਆਨ ਅਤੇ ਸ਼ੁੱਧ ਬੀਜ ਪਹੁੰਚਾਉਣ ਲਈ ਇੱਕ ਵਧੀਆ ਜਰੀਆ ਹਨ ਇਹਨਾਂ ਮੇਲਿਆਂ ਰਾਹੀ ਕਿਸਾਨਾਂ ਦੀ ਰਾਏ ਤੇ ਪਿਛਲੀ ਖੋਜ ਦਾ ਮੂਲਅੰਕਣ ਵੀ ਹੁੰਦਾ ਹੈ ਅਤੇ ਵਿਗਿਆਨੀਆਂ ਨੂੰ ਸੋਧ ਮਿਲਦੀ ਹੈ ਤੇ ਨਵੀਆਂ ਖੇਤੀ ਤਕਨੀਕਾਂ ਵਿਧੀਆਂ ਦਾ ਪ੍ਰਦਰਸ਼ਨ ਵੀ ਇਹਨਾਂ ਮੇਲਿਆਂ ਦੌਰਾਨ ਹੀ ਕੀਤਾ ਜਾਂਦਾ ਹੈ ਇਸੇ ਮਕਸਦ ਨੂੰ ਲੈ ਕੇ ਪੀ ਏ ਯੂ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ 26 ਅਤੇ 27 ਸਤੰਬਰ ਨੂੰ ਲਗ ਰਿਹਾ ਹੈ ਹਾੜੀ ਦੇ ਮੌਸਮ ਦੌਰਾਨ ਪੰਜਾਬ ਵਿੱਚ ਕਣਕ ਅਨਾਜ ਦੀ ਮੁੱਖ ਫਸਲ ਹੈ ਇਸ ਦੀ ਬੀਜਾਈ ਝੋਨੇ ਤੋਂ ਬਾਅਦ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਕਣਕ ਸਰਦੀ ਰੁੱਤ ਦੀ ਫਸਲ ਹੈ ਸ਼ੁਰੂ ਵਿੱਚ ਕਣਕ ਨੂੰ ਠੰਡ ਦੀ ਲੋੜ ਹੁੰਦੀ ਹੈ ਕਣਕ ਦੀ ਫਸਲ ਕਲਰ ਅਤੇ ਸੇਮ ਵਾਲੀਆਂ ਜਮੀਨਾਂ ਤੋਂ ਬਿਨਾਂ ਕਣਕ ਸਾਰੀਆਂ ਜਮੀਨ ਵਿੱਚ ਪੈਦਾ ਕੀਤੀ ਜਾ ਸਕਦੀ ਹੈ ਇਹ ਪ੍ਰਗਟਾਵਾ ਫਿਰੋਜ਼ਪੁਰ ਰੋਡ ਸਥਿਤ ਬਰਾੜ ਐਗਰੀਕਲਚਰ ਫਾਰਮ ਦੇ ਐਮ. ਡੀ ਹਰਵਿੰਦਰ ਸਿੰਘ ਬਰਾੜ ਨੇ ਕੀਤਾ ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਜਿਨਾਂ ਵਿੱਚੋਂ ਮੁੱਖ ਤੌਰ ਤੇ ਆਈ ਏ ਆਰ ਆਈ ਦਿੱਲੀ ਵੱਲੋਂ ਪਾਸ ਕਣਕ ਦੀ ਨਵੀਂ ਕਿਸਮ ਐਚਡੀ 3386 ਹੈ ਇਸ ਦੀ ਬੀਜਾਈ ਦਾ ਸਮਾਂ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਹੈ ਇਸ ਦਾ ਔਸਤਨ ਕਦ 100 ਸੈਂ.ਮੀ ਤੱਕ ਹੁੰਦਾ ਹੈ ਇਹ ਕਿਸਮ 140 ਤੋਂ 145 ਦਿਨ ਵਿੱਚ ਪੱਕਦੀ ਹੈ ਇਸ ਕਿਸਮ ਦਾ ਫੂਟਾਰਾ ਬਹੁਤ ਜਿਆਦਾ ਹੁੰਦਾ ਹੈ ਇਹ ਕਿਸਮ ਪੀਲੀ ਕੁੰਗੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਕਿਸਮ ਦਾ ਝਾੜ ਹੁਣ ਤੱਕ ਆਈਆਂ ਕਿਸਮਾਂ ਨਾਲੋਂ ਵੱਧ ਨਿਕਲਿਆ ਹੈ ਇਹ ਕਿਸਮ ਡਿਗਦੀ ਨਹੀਂ ਹੈ ਇਸ ਦੇ ਦਾਣੇ ਮੋਟੇ ਤੇ ਚਮਕਦਾਰ ਹੁੰਦੇ ਹਨ ਅਤੇ ਇਹ ਪੋਸਟੀਕ ਤੱਤਾਂ ਨਾਲ ਭਰਪੂਰ ਹੈ ਤੇ ਖਾਣ ਲਈ ਬਹੁਤ ਸਵਾਦੀ ਹੁੰਦੀ ਹੈ। ਇਸ ਕਿਸਮ ਨੂੰ ਪੰਜਾਬ, ਹਰਿਆਣਾ, ਯੂਪੀ ਆਦਿ ਰਾਜਾਂ ਵਿੱਚ ਬੀਜਣ ਦੀ ਸਿਫਾਰਿਸ਼ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀ ਲਾਹੇਵੰਦ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਨਵੀਂ ਕਿਸਮ ਪੀ ਬੀ ਡਬਲਿਊ 872 ਹੈ (ਜਾਣਕਾਰੀ ਹਿਤ) ਇਸ ਦਾ ਕੱਦ 100 ਸੈਂ. ਮੀ ਤੱਕ ਹੁੰਦਾ ਹੈ ਇਹ ਕਿਸਮ ਤਕਰੀਬਨ 152 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦਾ ਝਾੜ 24 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ ਇਹ ਕਿਸਮ ਗਰਮੀ ਦੇ ਤਾਪਮਾਨ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ ਇਹ ਕਿਸਮ ਭੂਰੀ ਤੇ ਪੀਲੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਨਾੜ ਮੋਟਾ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ ਇਸ ਕਿਸਮ ਦੇ ਦਾਣੇ ਚਮਕੀਲੇ ਅਤੇ ਮੋਟੇ ਹੁੰਦੇ ਹਨ ਇਹ ਕਿਸਮ ਅਗੇਤੀ ਅਤੇ ਪਿਛੇਤੀ ਕਿਸਮ ਹੈ ਇਸ ਦੀ ਬੀਜਾਈ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਕੀਤੀ ਜਾ ਸਕਦੀ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀਆਂ ਹੋਰ ਕਿਸਮਾਂ ਡੀ ਬੀ ਡਬਲਊ 327, ਡੀ ਬੀ ਡਬਲਊ 371, 372 , ਡੀ ਬੀ ਡਬਲਊ 222, ਡੀ ਬੀ ਡਬਲਊ 187, ਐਚਡੀ 3086 ਵੀ ਕਿਸਮਾਂ ਵਧੇਰੇ ਲਾਹੇਵੰਦ ਹਨ ਉਹਨਾਂ ਦੱਸਿਆ ਕਿ ਚਾਰੇ ਦੀਆਂ ਕਿਸਮਾਂ ਦੀ ਬੀਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ਜਿਨਾਂ ਵਿੱਚੋਂ ਬਰਸੀਮ ਬੀ ਐਲ 10, ਹਾੜੂ, ਬੀਐਲ 42, ਰਾਈ ਘਾਹ ਨੰਬਰ 1, ਮੱਖਣ ਘਾਹ, ਜਵਾਂ ਕੈਂਟ ਹੋਰ ਕਿਸਮਾਂ ਛੋਲੇ ,ਮਸਰ , ਮਟਰ , ਅਲਸੀ, ਸਰੋਂਆ, ਤੋਰੀਆ,ਰਾਹਿਆ ਸਰੋ , ਗੋਭੀ ਸਰ੍ਹੋਂ ਦੀ ਬੀਜਾਈ ਕਰਕੇ ਕਿਸਾਨ ਭਰਾ ਵਧੇਰੇ ਮੁਨਾਫਾ ਲੈ ਸਕਦੇ ਹਨ