ਪੀਏਯੂ 'ਚ ਸੈਲਫ ਹੈਲਪ ਗਰੁੱਪ ਲਈ ਦੋ ਦਿਨਾਂ ਸਿਖਲਾਈ ਕੈਂਪ ਲੱਗਾ.

ਲਲਿਤ ਬੇਰੀ 
ਲੁਧਿਆਣਾ,31 ਮਈ :
ਪੀ.ਏ.ਯੂ. ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੀਆਂ ਸੈਲਫ਼ ਹੈਲਪ ਗਰੁੱਪ ਦੀਆਂ ਮੈਂਬਰ ਬੀਬੀਆਂ ਲਈ ਮਹਿਕਮਾ ਭੋਜਨ ਅਤੇ ਤਕਨਾਲੋਜੀ ਪੀ.ਏ.ਯੂ. ਦੇ ਸਹਿਯੋਗ ਨਾਲ ਦੋ ਦਿਨਾਂ  'ਦਾਲਾਂ ਤੋਂ ਵੰਨ-ਸੁਵੰਨੇ ਉਤਪਾਦ ਬਣਾਉਣ ਬਾਰੇ' ਵਿਸ਼ੇਸ਼ ਸਿਖਲਾਈ ਕੋਰਸ ਲਗਾਇਆ ਗਿਆ । ਇਸ ਕੋਰਸ ਵਿੱਚ 14 ਸਿਖਿਆਰਥੀਆਂ ਨੇ ਭਾਗ ਲਿਆ । ਟੈਕਨੀਕਲ ਕੋਆਰਡੀਨੇਟਰ ਡਾ. ਪੂਨਮ ਏ ਸਚਦੇਵ ਨੇ ਦੱਸਿਆ ਕਿ ਦੋ ਦਿਨਾਂ ਦੀ ਟ੍ਰੇਨਿੰਗ ਵਿੱਚ ਸਿਖਿਆਰਥੀਆਂ ਨੂੰ ਮਿੱਠੇ ਅਤੇ ਨਮਕੀਨ ਬਿਸਕੁਟ, ਆਲੂ ਭੁਜੀਆ, ਬੇਸਣ ਦੀਆਂ ਸੇਵੀਆਂ ਅਤੇ ਹੋਰ ਉਤਪਾਦ ਬਣਾਉਣ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ । ਐਸੋਸੀਏਟ ਡਾਇਰੈਕਟਰ ਸਕਿੱਲ ਡਿਵੈਲਪਮੈਂਟ ਡਾ. ਤਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਅਨੇਕਾਂ ਗਰੁੱਪ ਇਹੋ ਜਿਹੇ ਧੰਦੇ ਸ਼ੁਰੂ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ ਕਿਉਂਕਿ ਇਹ ਧੰਦਾ ਘੱਟ ਪੈਸੇ ਨਾਲ ਸ਼ੁਰੂ ਕਰ ਸਕਦੇ ਹੋ ਅਤੇ ਚੰਗਾ ਮੁਨਾਫਾ ਲੈ ਸਕਦੇ ਹੋ । ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਆਏ ਹੋਏ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਇਸ ਕੋਰਸ ਦੀ ਪੂਰੀ ਜਾਣਕਾਰੀ ਲੈਣ ਉਪਰੰਤ ਇਹ ਤਕਨੀਕਾਂ ਹੋਰ ਕਿਸਾਨਾਂ ਅਤੇ ਕਿਸਾਨ ਬੀਬੀਆਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ।