ਕਰੋਨਾ.
ਹਾ ਹਾ ਕਾਰ ਕਰੋਨਾ ਕੀਤਾ
ਸਾਰੀ ਦੁਨੀਆ ਦਾ ਲਹੂ ਪੀਤਾ
ਲੋਕੀ ਫਿਰਦੇ ਮਾਰੇ ਮਾਰੇ
ਰੱਬਾ ਕੇਹਾ ਤੋਹਫਾ ਦਿੱਤਾ ।
ਸੁਣਿਆ ਇਹ ਹੈ ਚੀਨ ਤੋਂ ਆਇਆ
ਚਾਰ ਚੁਫੇਰੇ ਭੜਥੂ ਪਾਇਆ
ਖਾਣ ਪੀਣ ਨੂੰ ਮਿਲੇ ਨਾ ਕੁਝ ਵੀ
ਸਾਰੇ ਮੁਲਕ ਚ ਕਰਫਿਊ ਲਾਇਆ ।
ਹੈ ਪਰ ਇਹ ਵਿਸ਼ਾਣੂ ਨਿੱਕਾ
ਕੀਤਾ ਜੀਉਣਾ ਸਭ ਦਾ ਫਿੱਕਾ
ਹੱਸਣਾ ਗਾਓਣਾ ਭੁੱਲ ਗਏ ਸਾਰੇ
ਭੁੱਲ ਗਏ ਖਾਣਾ ਚਾਂਪ ਤੇ ਟਿੱਕਾ ।
ਮਲ ਮਲ ਕੇ ਦਿਉ ਇਸ ਨੂੰ ਧੋ
ਖੁਦ ਵੀ ਤੂੰ ਘਰ ਵਿਚ ਬੰਦ ਹੋ
ਫਿਰ ਨਾ ਚੱਲੇ ਚਾਲ ਏਸ ਦੀ
ਕਰ ਲਓ ਇਸ ਨਾਲ ਹੱਥ ਦੋ ਦੋ ।
ਆਓ ਸਾਰੇ ਮਿੱਤਰ ਪਿਆਰੋ
ਹੋ ਕੇ ਇਕੱਠੇ ਹੰਭਲਾ ਮਾਰੋ
ਕਰ ਦਿਓ ਇਸ ਦੀ ਖਤਮ ਕਹਾਣੀ
ਕੁਲ ਦੁਨੀਆ ਦਾ ਬੇੜਾ ਤਾਰੋ ।
- ਮਨਕਰਨ ਧੀਮਾਨ
11- ਸੁਗੰਧ ਵਿਹਾਰ, ਪਖੋਵਾਲ ਰੋਡ, ਲੁਧਿਆਣਾ
ਮੋਬਾਈਲ: 98880-88104