ਕਿਸਾਨ ਮੇਲੇ ਮੌਕੇ ਪੀਏਯੂ ਵਿਖੇ ਲਗਾਇਆ ਜਾਵੇਗਾ ਮੈਡੀਕਲ ਕੈਂਪ .
ਲੁਧਿਆਣਾ : ਡਾ. ਕੋਟਨੀਸ ਚੈਰੀਟੇਬਲ ਹਸਪਤਾਲ ਸਲੇਮ ਟਾਬਰੀ ਵੱਲੋਂ ਭਾਰਤੀ ਮੈਡੀਕਲ ਮਿਸ਼ਨ ਚੀਨ 1938-1942, 87ਵੀਂ ਵਰ੍ਹੇਗੰਢ ਅਤੇ ਡਾ.ਕੋਟਨੀਸ ਹਸਪਤਾਲ ਦੇ 50 ਵਰ੍ਹੇ ਪੂਰੇ ਹੋਣ 'ਤੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਫਰੀ ਕੈਂਪਾਂ ਦੀ ਲੜੀ ਲਾਈ ਜਾਵੇਗੀ ਜਿਸ ਦੀ ਪਹਿਲੀ ਸ਼ੁਰੂਆਤ ਭਾਰਤ ਦੇ ਅਨਦਾਤਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਸਮਰਪਿਤ ਦੋ ਦਿਨ ਫਰੀ ਐਕੂਪੰਚਰ ਮੈਡੀਕਲ ਕੈਂਪ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਕਿਸਾਨ ਮੇਲੇ ਮੌਕੇ ਤੇ 26 ਅਤੇ 27 ਸਤੰਬਰ ਨੂੰ ਡਾ ਇੰਦਰਜੀਤ ਸਿੰਘ( W.H.O)ਦੀ ਰਹਿਨੁਮਾਈ ਹੇਠ ਲਗਾਇਆ ਜਾਵੇਗਾ ਜਿਸ ਵਿੱਚ ਹਰ ਪ੍ਰਕਾਰ ਦੀਆਂ ਪੁਰਾਣੀਆਂ ਬਿਮਾਰੀਆਂ ਸਰਵਾਈਕਲ ਦਰਦ ,ਗਰਦਨ ਦੀ ਅਕੜਨ ,ਰੀ ਦਾ ਦਰਦ ,ਕਮਰ ਦਰਦ, ਗੋਡਿਆਂ ਦਾ ਦਰਦ ,ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਾ ਮੁਕਤ ,ਮਾਨਸਿਕ ਪਰੇਸ਼ਾਨੀਆ ਅਤੇ ਹੜਾਂ ਦੀ ਵਜਹਾ ਤੋਂ ਪੇਟ ਦੀਆਂ ਬਿਮਾਰੀਆਂ ਦਮਾਂ ਸਾਹ ਰੋਗ ਚਮੜੀ ਰੋਗ ਆਦੀ ਦਾ ਇਲਾਜ ਕੀਤਾ ਜਾਵੇਗਾ ਇਹ ਜਾਣਕਾਰੀ ਹਸਪਤਾਲ ਦੇ ਜਰਨਲ ਸਕੱਤਰ ਡਾ਼ ਇਕਬਾਲ ਸਿੰਘ ਗਿੱਲ ਹਾਈ ਪੀਐਸ ਰਿਟਾਇਰਡ (ਆਈ ਜੀ)ਅਤੇ ਸਰਦਾਰ ਜਸਵੰਤ ਸਿੰਘ ਛਾਪਾ ਪ੍ਰਧਾਨ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਲੁਧਿਆਣਾ ਨੇ ਦਿੱਤੀ ਇਹ ਕੈਂਪ ਐਗਰੀਕਲਚਰ ਯੂਨੀਵਰਸਿਟੀ ਵਿੱਚ ਕਿਸਾਨ ਮੇਲੇ ਮੌਕੇ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਲਗਾਇਆ ਜਾਵੇਗਾ ਇਹ ਦੋ ਦਿਨਾਂ ਵਿੱਚ ਇਲਾਜ ਕਰਵਾਉਣ ਵਾਲੇ ਕਿਸਾਨਾਂ ਭਰਾਵਾਂ ਦਾ ਬਾਕੀ ਰਹਿੰਦਾ ਇਲਾਜ ਸਲੇਮ ਟਾਬਰੀ ਹਸਪਤਾਲ ਵਿੱਚ ਕੀਤਾ ਜਾਵੇਗਾ।