ਮਾਰਕੀਟ ਦੀ ਬੇਹਤਰੀ ਲਈ ਕੀਤੀਆਂ ਵਿਚਾਰਾਂ .

ਸੁਪਰ ਸਾਈਕਲ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਮਾਰਕੀਟ ਦੀ ਬੇਹਤਰੀ ਲਈ ਕੀਤੀ ਗਈ ਵਿਚਾਰ ਚਰਚਾ

ਲੁਧਿਆਣਾ 24 ਸਤੰਬਰ (ਰਾਕੇਸ਼ ਅਰੋੜਾ) - ਸੁਪਰ ਸਾਈਕਲ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਗਿੱਲ ਰੋਡ ਵੱਲੋਂ ਇਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਇਕਬਾਲ ਸਿੰਘ ਦੀ ਦੇਖ ਰੇਖ ਹੇਠ ਕੀਤਾ ਗਿਆ । ਜਿਸ ਵਿੱਚ ਇਲਾਕਾ ਕੌਂਸਲਰ ਸੁਖਦੇਵ ਸਿੰਘ ਸੀਰਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦਲੀਪ ਸਿੰਘ ਖੁਰਾਣਾ ਅਤੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਜਿੱਥੇ ਮਾਰਕੀਟ ਦੇ ਵਿਕਾਸ ਅਤੇ ਸੁਵਿਧਾਵਾਂ ਸਬੰਧੀ ਚਰਚਾ ਕੀਤੀ ਗਈ। ਉੱਥੇ ਪ੍ਰਧਾਨ ਦਲੀਪ ਸਿੰਘ ਖੁਰਾਣਾ ਨੇ ਕਿਹਾ ਕਿ ਸੁਪਰ ਸਾਈਕਲ ਮਾਰਕੀਟ ਸਿਰਫ ਲੁਧਿਆਣਾ ਦੀਆਂ ਬਾਕੀ ਮਾਰਕੀਟਾਂ ਦੇ ਮੁਕਾਬਲੇ ਬਹੁਤ ਪੁਰਾਣੀ ਮਾਰਕੀਟ ਹੈ ਜਿੱਥੇ ਕਿਸੇ ਸਮੇਂ ਪੂਰੇ ਪੰਜਾਬ ਵਿਚੋਂ ਹਰ ਰੋਜ਼ ਹਜ਼ਾਰਾਂ ਲੋਕ ਖਰੀਦਦਾਰੀ ਕਰਨ ਆਉਂਦੇ ਹਨ। ਇਸ ਲਈ ਇਥੇ ਸੁਵਿਧਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
ਮਾਰਕੀਟ ਐਸੋਸੀਏਸ਼ਨ ਵੱਲੋਂ ਇਲਾਕਾ ਕੌਂਸਲਰ ਸੁਖਦੇਵ ਸਿੰਘ ਸ਼ੀਰਾ (ਵਾਰਡ ਨੰਬਰ 46) ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਜਿਸ ਵਿੱਚ ਸਟਰੀਟ ਲਾਈਟਾਂ ਦੀ ਸਹੀ ਵਿਵਸਥਾ ਕਰਨ, ਮਾਰਕੀਟ ਵਿੱਚ ਸਾਫ–ਸਫਾਈ ਦਾ ਖਾਸ ਧਿਆਨ ਰੱਖਣ, ਟੁੱਟੀਆਂ ਗਲੀਆਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਦੇ ਨਿਰਮਾਣ ਦੀ ਮੰਗ ਰੱਖੀ ਗਈ। ਇਸ ਤੋਂ ਇਲਾਵਾ ਪਾਣੀ ਦੀ ਨਿਕਾਸੀ ਲਈ ਨਾਲਿਆਂ ਦੀ ਸਫਾਈ, ਪਾਰਕਿੰਗ ਸਹੂਲਤ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਗੰਭੀਰ ਚਰਚਾ ਹੋਈ। ਇਲਾਕਾ ਕੌਂਸਲਰ ਸੁਖਦੇਵ ਸਿੰਘ ਸੀਰਾ ਨੇ ਮਾਰਕੀਟ ਐਸੋਸੀਏਸ਼ਨ ਦੀਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਉਹ ਇਹਨਾਂ ਸਾਰੀਆਂ ਮੰਗਾਂ ਨੂੰ ਕਾਰਪੋਰੇਸ਼ਨ ਅਧਿਕਾਰੀਆਂ ਅੱਗੇ ਰੱਖ ਕੇ ਜਲਦੀ ਕਾਰਵਾਈ ਕਰਵਾਉਣਗੇ। 
ਮੀਟਿੰਗ ਵਿੱਚ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਜੇ ਮਾਰਕੀਟ ਵਿੱਚ ਬੁਨਿਆਦੀ ਸਹੂਲਤਾਂ ਸੁਚਾਰੂ ਢੰਗ ਨਾਲ ਮਿਲਣ ਤਾਂ ਵਪਾਰ ਵਿੱਚ ਹੋਰ ਵੀ ਤਰੱਕੀ ਹੋਵੇਗੀ। ਅੰਤ ਵਿੱਚ ਐਸੋਸੀਏਸ਼ਨ ਵੱਲੋਂ ਕੌਂਸਲਰ ਦਾ ਧੰਨਵਾਦ ਕਰਦਿਆਂ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਸਮਾਂ ਕੱਢਿਆ।
ਫੋਟੋ: ਮੀਟਿੰਗ ਸਮੇਂ ਕੌਂਸਲਰ ਸੁਖਦੇਵ ਸਿੰਘ ਸ਼ੀਰਾ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਦਲੀਪ ਸਿੰਘ ਖੁਰਾਣਾ ਤੇ ਹੋਰ