ਡਾ. ਸ.ਪ. ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਸਲਾਹ.
ਡਾ ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਗਾਮੀ ਚੋਣਾਂ ਵਿੱਚ ਗੱਠ ਜੋੜ ਕਰਨ ਦੇ ਫੈਸਲੇ ਤੇ ਪੁਨਰ ਵਿਚਾਰ ਕਰਨ ਦੀ ਸਲਾਹ ਦਿੱਤੀ
ਲੁਧਿਆਣਾ 25 ਸਤੰਬਰ (ਰਾਕੇਸ਼ ਅਰੋੜਾ) -ਲੁਧਿਆਣਾ ਵਿੱਚ ਕੁਝ ਅਧਿਆਪਕਾਂ, ਬੁਧੀਜੀਵੀਆਂ, ਲੇਖਕਾਂ ਦੀ ਗ਼ੈਰ ਰਸਮੀ ਇਸ ਇਕੱਤਰਤਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਪੰਜਾਬ ਦੀ ਰਾਜਨੀਤੀ ਵਿੱਚ ਗੱਠ ਜੋੜ ਸਬੰਧੀ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਕਿ ਕੁਝ ਨੁਕਸ ਸਾਹਮਣੇ ਆਏ ਜੀ ਜਿਨਾਂ ਬਾਰੇ ਫੈਸਲਾ ਹੋਇਆ ਕਿ ਇਹ ਆਮ ਲੋਕਾਂ ਦੀ ਜਾਣਕਾਰੀ ਹਿੱਤ ਪ੍ਰੈਸ ਨੋਟ ਜਾਰੀ ਕੀਤਾ ਜਾਵੇ। ਜਿਸ ਲਈ ਡਾ. ਸ. ਪ. ਸਿੰਘ ਨੂੰ ਪ੍ਰੈਸ ਰਿਲੀਜ਼ ਜਾਰੀ ਕਰਨ ਦੇ ਅਧਿਕਾਰ ਦਿੱਤੇ ਗਏ।
ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪ੍ਰੈਸ ਦੇ ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਤੇ ਪ੍ਰਤੀਕਰਮ ਦਿੰਦਿਆਂ ਇਸ ਸਬੰਧੀ ਮੁੜ ਵਿਚਾਰ ਕਰਨ ਦਾ ਸੁਝਾ ਦਿੱਤਾ ਹੈ। ਜਿਸ ਵਿੱਚ ਆਗਾਮੀ ਚੋਣਾਂ ਵਿੱਚ ਗਠਜੋੜ ਬਣਾਉਣ ਸਬੰਧੀ ਸਾਰੀਆਂ ਪਾਰਟੀਆਂ ਨਾਲ ਸਮਝੌਤਾ ਕਰਨ ਦੀ ਗੱਲ ਆਖੀ ਹੈ। ਪਰ ਉਸ ਵਿੱਚ ਕਾਂਗਰਸ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਇਹ ਬਿਆਨ ਮੌਜੂਦਾ ਸਥਿਤੀ ਵਿੱਚ ਡੂੰਘੇ ਧਿਆਨ ਦੀ ਮੰਗ ਕਰਦਾ ਹੈ। ਇਹ ਉਸ ਪੰਜਾਬ ਨਾਲ ਸਬੰਧਤ ਹੈ ਜਿਸ ਨੇ 1984 ਤੋਂ ਬਾਅਦ ਦੋ ਵਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈ। ਉਹ ਪੰਜਾਬੀ ਜਿਨਾਂ ਨੇ ਕੇਂਦਰ ਸਰਕਾਰ ਵਿਰੁੱਧ ਕਿਸਾਨ ਮੋਰਚੇ ਤੇ ਧਰਨਾ ਲਗਾਇਆ। ਨਿਰੰਤਰ ਤੌਰ ਦੇ ਉੱਤੇ ਉਸ ਸਰਕਾਰ ਵੱਲੋਂ ਜਿਹੜੀ ਕਾਂਗਰਸੀ ਨਹੀਂ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਨਹੀਂ ਸੁਣੀ ਗਈ। ਕੀ ਉਸ ਸਰਕਾਰ ਨਾਲ ਕੋਈ ਸ਼ਰਤ ਜਰੂਰੀ ਨਹੀਂ ? ਕਾਂਗਰਸ ਸਰਕਾਰ ਨੇ 1984 ਵਿੱਚ ਆਪਰੇਸ਼ਨ ਬਲੂ ਸਟਾਰ ਵਰਗੀ ਘਿਨਾਉਣੀ ਹਰਕਤ ਕੀਤੀ। ਪਰ ਪ੍ਰਾਪਤ ਪੁਸਤਕਾਂ ਅਨੁਸਾਰ ਇੰਦਰਾ ਗਾਂਧੀ ਇਸ ਓਪਰੇਸ਼ਨ ਬਲੂ ਸਟਾਰ ਦੇ ਹੱਕ ਵਿੱਚ ਨਹੀਂ ਸੀ । ਐਲ .
ਕੇ. ਅਡਵਾਨੀ ਨੇ ਆਪਣੀ ਪੁਸਤਕ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਬੀਜੇਪੀ ਵੱਲੋਂ ਇਸ ਸਬੰਧੀ ਜ਼ੋਰ ਪਾ ਕੇ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਗਿਆ ਕਿ ਉਹ ਆਪਰੇਸ਼ਨ ਬਲੂ ਸਟਾਰ ਕਰੇ । ਕੀ ਉਸ ਅਡਵਾਨੀ ਦੀ ਪਾਰਟੀ ਜੋ ਕਿ ਬੀਜੇਪੀ ਹੈ ਨਾਲ ਸਮਝੌਤਾ ਕਰਨਾ ਕਾਂਗਰਸ ਦੇ ਹਮਲੇ ਤੋਂ ਘੱਟ ਹੈ। ਇਹ ਗੱਲ ਵਿਚਾਰਨ ਯੋਗ ਹੈ। ਇਸ ਸਥਿਤੀ ਵਿੱਚ ਬੀਜੇਪੀ ਵੀ ਕਾਂਗਰਸ ਦੇ ਬਰਾਬਰ ਹੀ ਜ਼ਿੰਮੇਵਾਰ ਹੈ। ਨਵੰਬਰ ਦੇ ਵਿੱਚ ਹੋਏ ਦੰਗਿਆਂ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਸਿੱਧੀ ਭੂਮਿਕਾ ਨਹੀਂ ਹੈ ਬਗੈਰ ਇਸ ਗੱਲ ਤੋਂ ਕਿ ਕੂੜ ਪ੍ਰਚਾਰ ਕੀਤਾ। ਉਨਾਂ ਦੰਗਿਆਂ ਵਿੱਚ ਸ਼ਾਮਿਲ ਜਮਾਤ ਇੱਕ ਸੋਚ ਸੀ ਜਿਸ ਨੂੰ ਕੰਡੈਮ ਕੀਤਾ ਜਾਣਾ ਚਾਹੀਦਾ ਹੈ ਅਤੇ ਕੀਤਾ ਗਿਆ ਵੀ ਹੈ। ਸਾਨੂੰ ਇਤਿਹਾਸਕ ਤੌਰ ਦੇ ਉੱਤੇ ਇਹ ਵੀ ਸੋਚਣਾ
ਪਵੇਗਾ ਕਿ ਇਤਿਹਾਸਕ ਘਟਨਾ ਦੀ ਦੁਰਵਰਤੋਂ ਅਸੀਂ ਕਿੰਨਾ ਚਿਰ ਇੱਕ ਪ੍ਰਚਾਰ ਦੇ ਤੌਰ ਤੇ ਕਰਦੇ ਰਹਾਂਗੇ। ਤੇ ਪੰਥ ਦੀ ਆਜ਼ਾਦ ਹਸਤੀ ਨਾਲ ਸਮਝੌਤਾ ਕਰਦੇ ਰਹਾਂਗੇ। ਕੀ ਬੀਜੇਪੀ ਦੇ ਨਾਲ ਰਲ ਕੇ ਜਿਸ ਦੇ ਪਿੱਛੇ ਆਰਐਸਐਸ ਵਰਗੀ ਜਮਾਤ ਸ਼ਾਮਿਲ ਹੈ, ਪੰਥਕ ਹਿੱਤਾਂ ਦੀ ਰਾਖੀ ਹੋ ਸਕਦੀ ਹੈ। ਕੀ ਇਸ ਵਿੱਚ ਸਿਧਾਂਤਕ ਤੌਰ ਦੇ ਉੱਤੇ ਸਿੱਖ ਤੇ ਸਿੱਖ ਕੌਮ ਦਾ ਭਵਿੱਖ ਸੁਰੱਖਿਤ ਹੋ ਸਕਦਾ ਹੈ?