ਸਵੱਛਤਾ ਹੀ ਧਰਮ - ਮਨੋਹਰ ਲਾਲ ਖੱਟਰ .
ਸਵੱਛਤਾ ਸਾਡਾ ਸ਼ਿੰਗਾਰ, ਸੱਭਿਆਚਾਰ ਅਤੇ ਧਰਮ ਹੈ- ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ
ਸਵੱਛਤਾ ਹੀ ਸੇਵਾ- ਏਕ ਦਿਨ, ਏਕ ਘੰਟਾ, ਏਕ ਸਾਥ ਸ਼੍ਰਮਦਾਨ ਅਭਿਆਨ ਆਯੋਜਿਤ
ਚੰਡੀਗੜ੍ਹ : 25 ਸਤੰਬਰ: ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਅੱਜ ਚੰਡੀਗੜ੍ਹ ਦੇ ਸੈਕਟਰ 22 ਮਾਰਕਿਟ ਵਿੱਚ ਸਵੱਛਤਾ ਹੀ ਸੇਵਾ- ਏਕ ਦਿਨ, ਏਕ ਘੰਟਾ, ਏਕ ਸਾਥ ਸ਼੍ਰਮਦਾਨ ਅਭਿਆਨ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਅਧਿਕਾਰੀਆਂ, ਨਾਗਰਿਕਾਂ, ਸਫਾਈ ਮਿੱਤਰਾਂ ਸਹਿਤ ਸਵੈ-ਸੇਵਕਾਂ ਨੇ ਉਤਸਾਹਪੂਰਵ ਹਿੱਸਾ ਲਿਆ, ਜਿਸ ਨਾਲ ਸਵੱਛ ਭਾਰਤ ਦੇ ਸੁਪਨੇ ਪ੍ਰਤੀ ਸਮੂਹਿਕ ਵਚਨਬੱਧਤਾ ਦਰਸਾਈ ਗਈ। ਇਸ ਮੌਕੇ ‘ਤੇ ਇੱਕ ਵਿਸ਼ਾਲ ਸ਼੍ਰਮਦਾਨ ਗਤੀਵਿਧੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਤੀਭਾਗੀਆਂ ਨੇ ਆਪਣੇ ਆਲੇ-ਦੁਆਲੇ ਦੀ ਸਫਾਈ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸਫਾਈ ਕਰਮਚਾਰੀ ਦੀ ਬੇਟੀ ਨੂੰ ਫਲਾਂ ਦੀ ਟੋਕਰੀ ਭੇਟ ਕਰਨ ਦੇ ਨਾਲ ਹੋਈ, ਜਿਸ ਤੋਂ ਬਾਅਦ ਮੁੱਖ ਮਹਿਮਾਨ ਨੂੰ ਸਿਗਨੇਚਰ ਵੌਲ ਤੱਕ ਲੈ ਜਾਇਆ ਗਿਆ। ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਹੁਲਾਰਾ ਦੇਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਉਤਸਾਹਿਤ ਕਰਨ ਲਈ ਕੱਪੜੇ ਦੇ ਥੈਲੇ ਵੰਡਣ ਦਾ ਅਭਿਆਨ ਵੀ ਚਲਾਇਆ ਗਿਆ। ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਨੇ ਸਾਰੇ ਪ੍ਰਤਿਭਾਗੀਆਂ ਨੂੰ ‘ਸਵੱਛਤਾ ਦੀ ਸਹੁੰ’ ਵੀ ਦਿਲਵਾਈ ਅਤੇ ਉਨ੍ਹਾਂ ਨੂੰ ਸਵੱਛਤਾ ਅਤੇ ਟਿਕਾਊ ਜੀਵਨ ਪ੍ਰਤੀ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ।
ਆਪਣੇ ਸੰਬੋਧਨ ਵਿੱਚ ਸ਼੍ਰੀ ਮਨੋਹਰ ਲਾਲ ਖੱਟਰ ਨੇ ਸਵੱਛ ਭਾਰਤ ਮਿਸ਼ਨ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਵਿੱਚ ਭਾਈਚਾਰਕ ਭਾਗੀਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਵੱਛਤਾ ਸਿਰਫ਼ ਇੱਕ ਸਰਕਾਰੀ ਪਹਿਲ ਨਹੀਂ ਹੈ, ਸਗੋਂ ਇੱਕ ਜਨ ਅੰਦੋਲਨ ਹੈ ਜਿਸ ਵਿੱਚ ਹਰੇਕ ਨਾਗਰਿਕ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ। ਮੰਤਰੀ ਮਹੋਦਯ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿੱਥੇ ਇੱਕ ਸਮੇਂ ਸਵੱਛਤਾ ਕਾਰਜ ਨੂੰ ਅਸਾਧਾਰਣ ਮੰਨਿਆ ਜਾਂਦਾ ਸੀ ਜਾਂ ਬਹੁਤੇ ਲੋਕ ਇਸ ਤੋਂ ਬਚਦੇ ਸਨ, ਉੱਥੇ ਹੀ ਅੱਜ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਹ ਇੱਕ ਜਨ ਅੰਦੋਲਨ ਬਣ ਗਿਆ ਹੈ। ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਵੱਛਤਾ ਸਾਡਾ ਸ਼ਿੰਗਾਰ, ਸਾਡਾ ਸੱਭਿਆਚਾਰ, ਸਾਡਾ ਸੁਭਾਅ, ਸਾਡਾ ਕਰਮ ਅਤੇ ਸਾਡਾ ਧਰਮ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਵੱਛਤਾ ਦੇ ਬਿਨਾ ਕੋਈ ਵੀ ਪ੍ਰਾਪਤੀ ਜਾਂ ਮੁਹਾਰਤ ਅਸਲ ਰੂਪ ਵਿੱਚ ਚਮਕ ਨਹੀਂ ਸਕਦੀ।
ਮੰਤਰੀ ਨੇ ਪ੍ਰਾਸੰਗਿਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀਂ ਸੁਭਾਵਿਕ ਤੌਰ ‘ਤੇ ਲੋਕਾਂ ਅਤੇ ਆਪਣੇ ਆਲੇ-ਦੁਆਲੇ ਦੀ ਸਵੱਛਤਾ ਪ੍ਰਤੀ ਆਕਰਸ਼ਿਤ ਹੁੰਦੇ ਹਾਂ, ਉਸੇ ਤਰ੍ਹਾਂ ਘਰਾਂ, ਦੁਕਾਨਾਂ, ਪਾਰਕਾਂ, ਸਕੂਲਾਂ, ਹਸਪਤਾਲਾਂ, ਭਾਈਚਾਰਕ ਕੇਂਦਰਾਂ ਅਤੇ ਜਨਤਕ ਸਥਾਨਾਂ ਵਿੱਚ ਵੀ ਸਵੱਛਤਾ ਪ੍ਰਤੀ ਇਹੋ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸਵੱਛਤਾ ਨੂੰ ਇੱਕ ਦਿਨ ਦੀ ਗਤੀਵਿਧੀ ਦੀ ਬਜਾਏ ਰੋਜ਼ਾਨਾ ਦੀ ਆਦਤ ਬਣਾਉਣ ਦੀ ਤਾਕੀਦ ਕੀਤੀ। ਸ਼੍ਰੀ ਖੱਟਰ ਨੇ ਸਮਾਜ ਦੇ ਸਾਰੇ ਵਰਗਾਂ- ਜਿਨ੍ਹਾਂ ਵਿੱਚ ਨਾਗਰਿਕ, ਵਪਾਰੀ, ਵਿਦਿਆਰਥੀ ਅਤੇ ਇੱਥੋਂ ਤੱਕ ਕਿ ਮੀਡੀਆ ਕਰਮੀ ਵੀ ਸ਼ਾਮਲ ਹਨ- ਨੂੰ ਸਵੱਛਤਾ ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ ਅਤੇ ਯਾਦ ਦਿਲਾਇਆ ਕਿ ਸੱਚਾ ਬਦਲਾਅ ਤਦ ਹੀ ਆਉਂਦਾ ਹੈ ਜਦੋਂ ਹਰ ਵਿਅਕਤੀ ਪੂਰੇ ਮਨ ਨਾਲ ਯੋਗਦਾਨ ਦੇਵੇ।
****