ਮੈਡਲ ਜਿੱਤ ਕੇ ਰਚਿਆ ਇਤਿਹਾਸ .

ਐਲੀਮੈਂਟਰੀ ਸਕੂਲ ਉੱਪਲ ਦੇ ਬੱਚਿਆਂ ਨੇ ਸਿਰਜਿਆ ਇਤਿਹਾਸ

 

ਮੈਡਲ ਜਿੱਤਕੇ ਬੱਚਿਆਂ ਨੇ ਸਕੂਲ ਦਾ ਨਾਮ ਕੀਤਾ ਰੌਸ਼ਨ - ਮੁੱਖ ਅਧਿਆਪਕਾ ਤਰਸੇਮੀ ਗਿੱਲ 

ਬਾਬਾ ਬਕਾਲਾ ਸਾਹਿਬ 26 ਸਤੰਬਰ (ਸੁਖਰਾਜ  ਸਿੰਘ  ਮੱਦੇਪੁਰ ‌) ਬੀਤੇ ਦਿਨੀਂ ਸੈਂਟਰ ਸਕੂਲ ਮੀਆਂ ਵਿੰਡ ਵਿਖੇ ਹੋਏ ਖੇਡ ਮੁਕਾਬਲੇ ਵਿੱਚ ਐਲੀਮੈਂਟਰੀ ਸਕੂਲ ਉੱਪਲ ਦੇ ਬੱਚਿਆਂ ਨੇ ਭਾਗ ਲਿਆ ਤੇ ਵੱਖ ਵੱਖ ਖੇਤਰਾਂ ਵਿੱਚ ਮੈਡਲ ਜਿੱਤਕੇ ਇਤਿਹਾਸ ਸਿਰਜਿਆ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਅਧਿਆਪਕਾ ਤਰਸੇਮੀ ਗਿੱਲ ਨੇ ਕੀਤਾ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ  ਗੁਰਮਨਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਦੌੜ 100 ਮੀਟਰ, ਪ੍ਰਭਜੋਤ ਸਿੰਘ  ਪੁੱਤਰ ਹਰਦੀਪ ਸਿੰਘ ਦੌੜ 400 ਮੀਟਰ, ਜਗਰੂਪ ਸਿੰਘ ਪੁੱਤਰ ਹਰਜੀਤ ਸਿੰਘ ਦੌੜ 200 ਮੀਟਰ, ਮਨਪ੍ਰੀਤ ਕੌਰ ਪੁੱਤਰੀ ਗੁਰਭੇਜ ਸਿੰਘ ਦੌੜ 100 ਮੀਟਰ, ਮਨਪ੍ਰੀਤ ਕੌਰ ਜੁਗਰਾਜ ਸਿੰਘ  ਦੌੜ 200 ਮੀਟਰ, ਪ੍ਰਭਜੋਤ ਕੌਰ ਪੁੱਤਰੀ ਪਲਵਿੰਦਰ ਸਿੰਘ ਦੌੜ 400 ਮੀਟਰ, ਕੋਮਲਪ੍ਰੀਤ ਕੌਰ  ਦਵਿੰਦਰ ਸਿੰਘ ਦੌੜ 200 ਮੀਟਰ, ਪ੍ਰਭਜੋਤ ਸਿੰਘ ਪੁੱਤਰ ਹਰਦੀਪ ਸਿੰਘ ਲੰਮੀ ਛਾਲ, ਮਨਪ੍ਰੀਤ ਕੌਰ ਪੁੱਤਰੀ  ਗੁਰਭੇਜ ਸਿੰਘ ਲੰਮੀ ਛਾਲ, ਕਿਰਪਾਲ ਸਿੰਘ ਪੁੱਤਰ ਲਵਪ੍ਰੀਤ ਸਿੰਘ ਕੁਸ਼ਤੀ, ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਕੁਸ਼ਤੀ, ਪ੍ਰਭਜੋਤ ਸਿੰਘ ਪੁੱਤਰ ਹਰਦੀਪ ਸਿੰਘ ਗੋਲਾ ਸੁੱਟਣਾ, ਕੋਮਲਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਗੋਲਾ ਸੁੱਟਣਾ, ਆਦਿ ਖੇਡਾਂ ਵਿੱਚ ਅਹਿਮ ਪ੍ਰਾਪਤੀ ਹਾਸਲ ਕੀਤੀ ਇਸ ਮੌਕੇ ਮੁੱਖ ਅਧਿਆਪਕਾ ਸ੍ਰੀਮਤੀ ਤਰਸੇਮੀ ਗਿੱਲ ਤੋਂ ਇਲਾਵਾ ਲਖਬੀਰ ਕੌਰ, ਰਣਜੀਤ ਸਿੰਘ, ਪੂਰਨਿਮਾ, ਬਲਜੀਤ ਕੌਰ, ਕਬੱਡੀ ਕੋਚ  ਗੋਲਡਨਦੀਪ ਕੌਰ, ਯੋਗਾ ਟ੍ਰੇਨਰ ਲਖਬੀਰ ਕੌਰ ਆਦਿ ਹਾਜ਼ਰ ਸਨ