ਕਿਸਾਨ ਮੇਲੇ ਮੌਕੇ ਬਰਾੜ ਐਗਰੀਕਲਚਰ ਫਾਰਮ 'ਤੇ ਲੱਗੀਆਂ ਰੌਣਕਾਂ .

ਪੀਏਯੂ ਲੁਧਿਆਣਾ ਦੇ ਦੋ ਰੋਜਾ ਕਿਸਾਨ ਮੇਲੇ ਮੌਕੇ ਬਰਾੜ ਐਗਰੀਕਲਚਰ ਫਾਰਮ ਲੁਧਿਆਣਾ 'ਤੇ ਕਿਸਾਨਾਂ ਦੀਆਂ ਲੱਗੀਆਂ ਰੌਣਕਾਂ 


ਕਣਕ ਦੀਆਂ ਨਵੀਆਂ ਕਿਸਮਾਂ ਦੀ  ਦਿੱਤੀ ਜਾਣਕਾਰੀ

ਲੁਧਿਆਣਾ  26 ਸਤੰਬਰ  (ਰਾਕੇਸ਼ ਅਰੋੜਾ) - ਪੀ.ਏ.ਯੂ.  ਲੁਧਿਆਣਾ ਦੇ ਦੋ ਰੋਜ਼ਾ ਕਿਸਾਨ ਮੇਲੇ ਮੌਕੇ ਬਰਾੜ ਐਗਰੀਕਲਚਰ ਫਾਰਮ ਲੁਧਿਆਣਾ 'ਤੇ ਕਿਸਾਨਾਂ ਦੀਆਂ ਲੱਗੀਆਂ ਰੌਣਕਾਂ ਇਸ ਮੌਕੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਗਈ ਬਰਾੜ ਐਗਰੀਕਲਚਰ ਫਾਰਮ ਦੇ ਐਮ. ਡੀ ਹਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ  ਮੇਲੇ ਵਿੱਚ ਕਣਕ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਗਈ  ਜਿਨਾਂ ਵਿੱਚੋਂ ਮੁੱਖ ਤੌਰ ਤੇ ਆਈ ਏ ਆਰ ਆਈ ਦਿੱਲੀ ਵੱਲੋਂ ਪਾਸ ਕਣਕ ਦੀ ਨਵੀਂ ਕਿਸਮ ਐਚਡੀ 3386 ਹੈ   ਇਸ ਦੀ ਬੀਜਾਈ ਦਾ  ਸਮਾਂ 25 ਅਕਤੂਬਰ  ਤੋਂ ਲੈ ਕੇ 31 ਦਸੰਬਰ ਤੱਕ ਹੈ ਇਸ ਦਾ ਔਸਤਨ ਕਦ 100 ਸੈਂ.ਮੀ ਤੱਕ ਹੁੰਦਾ ਹੈ ਇਹ ਕਿਸਮ 140 ਤੋਂ 145 ਦਿਨ ਵਿੱਚ ਪੱਕਦੀ ਹੈ ਇਸ ਕਿਸਮ ਦਾ ਫੂਟਾਰਾ ਬਹੁਤ ਜਿਆਦਾ ਹੁੰਦਾ ਹੈ ਇਹ ਕਿਸਮ ਪੀਲੀ ਕੁੰਗੀ ਤੇ ਭੂਰੀ  ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਕਿਸਮ ਦਾ ਝਾੜ ਹੁਣ ਤੱਕ ਆਈਆਂ ਕਿਸਮਾਂ ਨਾਲੋਂ ਵੱਧ ਨਿਕਲਿਆ ਹੈ ਇਹ ਕਿਸਮ ਡਿਗਦੀ ਨਹੀਂ ਹੈ ਇਸ ਦੇ ਦਾਣੇ ਮੋਟੇ ਤੇ ਚਮਕਦਾਰ ਹੁੰਦੇ ਹਨ ਅਤੇ ਇਹ ਪੋਸਟੀਕ ਤੱਤਾਂ ਨਾਲ ਭਰਪੂਰ ਹੈ ਤੇ ਖਾਣ ਲਈ ਬਹੁਤ ਸਵਾਦੀ ਹੁੰਦੀ ਹੈ। ਇਸ  ਕਿਸਮ ਨੂੰ ਪੰਜਾਬ, ਹਰਿਆਣਾ, ਯੂਪੀ ਆਦਿ ਰਾਜਾਂ ਵਿੱਚ ਬੀਜਣ ਦੀ ਸਿਫਾਰਿਸ਼ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀ ਲਾਹੇਵੰਦ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ  ਨਵੀਂ ਕਿਸਮ  ਪੀ ਬੀ ਡਬਲਿਊ 872  ਹੈ (ਜਾਣਕਾਰੀ ਹਿਤ) ਇਸ ਦਾ  ਕੱਦ 100 ਸੈਂ. ਮੀ ਤੱਕ ਹੁੰਦਾ ਹੈ ਇਹ ਕਿਸਮ ਤਕਰੀਬਨ 152 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ  ਇਸ ਕਿਸਮ ਦਾ ਝਾੜ  24 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ  ਇਹ ਕਿਸਮ ਗਰਮੀ ਦੇ ਤਾਪਮਾਨ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ ਇਹ ਕਿਸਮ ਭੂਰੀ ਤੇ ਪੀਲੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਨਾੜ ਮੋਟਾ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ ਇਸ ਕਿਸਮ ਦੇ ਦਾਣੇ ਚਮਕੀਲੇ ਅਤੇ ਮੋਟੇ ਹੁੰਦੇ ਹਨ ਇਹ ਕਿਸਮ ਅਗੇਤੀ ਅਤੇ ਪਿਛੇਤੀ ਕਿਸਮ ਹੈ ਇਸ ਦੀ ਬੀਜਾਈ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਕੀਤੀ ਜਾ ਸਕਦੀ ਹੈ। 
ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀਆਂ ਹੋਰ  ਕਿਸਮਾਂ ਡੀ ਬੀ ਡਬਲਊ 327,  ਡੀ ਬੀ ਡਬਲਊ 371, 372 , ਡੀ ਬੀ ਡਬਲਊ 222, ਡੀ ਬੀ ਡਬਲਊ 187,  ਐਚਡੀ 3086 ਵੀ ਕਿਸਮਾਂ ਵਧੇਰੇ ਲਾਹੇਵੰਦ ਹਨ ਉਹਨਾਂ ਦੱਸਿਆ ਕਿ ਚਾਰੇ ਦੀਆਂ ਕਿਸਮਾਂ ਦੀ ਬੀਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ਜਿਨਾਂ ਵਿੱਚੋਂ ਬਰਸੀਮ ਬੀ ਐਲ 10, ਹਾੜੂ, ਬੀਐਲ 42, ਰਾਈ ਘਾਹ ਨੰਬਰ 1, ਮੱਖਣ ਘਾਹ, ਜਵਾਂ ਕੈਂਟ  ਹੋਰ ਕਿਸਮਾਂ ਛੋਲੇ ,ਮਸਰ , ਮਟਰ , ਅਲਸੀ,  ਸਰੋਂਆ,  ਤੋਰੀਆ,ਰਾਹਿਆ ਸਰੋ ,  ਗੋਭੀ ਸਰ੍ਹੋਂ ਉਹਦੀ ਕਿਸਮਾਂ ਦੀ  ਬੀਜਾਈ ਕਰਕੇ ਕਿਸਾਨ ਭਰਾ  ਵਧੇਰੇ ਮੁਨਾਫਾ ਲੈ ਸਕਦੇ ਹਨ ਇਸ ਮੌਕੇ ਨਵਰੂਪ ਬਰਾੜ ਮੈਨੇਜਰ ਕਮਲ ਸ਼ਰਮਾ, ਜਗਤਾਰ ਬਾਠ, ਹਰਪਾਲ ਸਿੰਘ , ਰਾਮ ਬਹਾਦਰ, ਮੁਸ਼ਤਾਕ ਅਹਿਮਦ,ਪ੍ਰੀਤ ਮੋਹਨ ਸਿੰਘ ਗਿੱਲ ਆਦਿ ਹਾਜਰ ਸਨ