ਤੇਜਵੰਤ ਕਿੱਟੂ ਨੇ ਸਚਿਨ ਆਹੂਜਾ ਨਾਲ ਦੁੱਖ‌ ਸਾਂਝਾ‌‌ ਕੀਤਾ .

ਚਰਨਜੀਤ ਅਹੂਜਾ ਦੇ ਵਿਛੋੜੇ ਤੇ ਸੰਗੀਤਕਾਰ ਤੇਜਵੰਤ ਕਿੱਟੂ ਵਲੋਂ ਸਚਿਨ ਅਹੂਜਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ 

ਲੁਧਿਆਣਾ 27 ਸਿਤੰਬਰ (ਰਾਕੇਸ਼ ਅਰੋੜਾ) ਪਿਛਲੇ ਦਿਨੀਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਅਹੂਜਾ ਦੇ ਅਕਾਲ ਚਲਾਣੇ ਪਿੱਛੋਂ ਜਿੱਥੇ ਦੇਸ਼ ਵਿਦੇਸ਼ ਦੇ ਸੰਗੀਤ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ ਓਥੇ ਹੀ ਸੰਗੀਤਕਾਰ ਤੇਜਵੰਤ ਕਿੱਟੂ ਜੋ ਸਟੂਡੀਓ ਦੇ ਕੰਮ ਵਿੱਚ ਅਹੂਜਾ ਸਾਹਬ ਦੇ ਸ਼ਾਗਿਰਦ ਵੀ ਹਨ ਨੇ ਅਹੂਜਾ ਸਾਹਬ ਦੇ ਬੇਟੇ ਸਚਿਨ ਅਹੂਜਾ ਅਤੇ ਪਰਿਵਾਰ ਨਾਲ ਘਰ ਜਾ ਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਕਿੱਟੂ ਨੇ  ਸਚਿਨ ਨਾਲ ਯਾਦਾਂ ਸਾਂਝੀਆਂ ਕਰਦਿਆਂ ਆਖਿਆ  ਕੇ ਪੰਜਾਬ ਦੇ ਐਸੇ ਕਈ ਗਾਇਕ ਹਨ ਜੌ ਅਹੂਜਾ ਸਾਹਬ ਦੇ ਸੰਪਰਕ ਚ ਨਾ ਆਉਂਦੇ ਤਾਂ ਸ਼ਾਇਦ ਅੱਜ ਇਸ ਮੁਕਾਮ ਤੱਕ ਨਾ ਪਹੁੰਚਦੇ ਜਿਨ੍ਹਾਂ ਵਿਚੋਂ ਮੈਂ ਵੀ ਇੱਕ ਹਾਂ। ਓਹਨਾ ਆਖਿਆ ਕਿ ਅਹੂਜਾ ਜੀ ਨੂੰ ਪ੍ਰਤਿਭਾ ਦੀ ਸਹੀ ਪਛਾਣ ਸੀ ਕਿਸ ਗਾਇਕ ਲਈ ਕਿਹੜਾ ਗੀਤ ਬਣਾਉਣਾ ਹੈ ਓਹ ਬਾਖੂਬੀ ਜਾਣਦੇ ਸਨ ਅਤੇ ਸਟੂਡੀਓ ਦੇ ਕੰਮ ਚ ਵੀ ਓਹਨਾ ਦਾ ਕੋਈ ਸਾਨੀ ਨਹੀਂ ਸੀ। ਕਿੱਟੂ ਨੇ ਆਖਿਆ ਕੇ ਚਲੇ ਤਾਂ ਦੁਨੀਆ ਤੋਂ ਸਭ ਨੇ ਜਾਣਾ ਹੈ ਪਰ ਅਹੂਜਾ ਸਾਹਬ ਦੇ ਗੀਤ ਲੋਕ ਗੀਤ ਕਹਾਉਣਗੇ ਇਸ ਮੌਕੇ ਦੀਪਕ ਬਾਲੀ, ਅਮਰਿੰਦਰ ਕਾਹਲੋਂ ਅਤੇ ਮਨਮੋਹਨ ਮੋਂਗਾ ਵੀ ਹਾਜ਼ਿਰ ਸਨ।