ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕੀਤਾ .

ਸਾਰਾਗੜ੍ਹੀ ਦੀ 128 ਵੀਂ ਵਰੇਗੰਢ ਮਾਲਵਾ ਸੈਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਵਿਖੇ ਬੜੇ ਉਤਸ਼ਾਹ ਨਾਲ ਮਨਾਈ ਗਈ 

ਪ੍ਰਮੁੱਖ ਸ਼ਖ਼ਸੀਅਤਾਂ ਨੇ 21 ਸਿੱਖ ਫ਼ੌਜੀਆਂ ਦੀ ਲਾਸਾਨੀ ਕੁਰਬਾਨੀ ਨੂੰ ਆਪਣਾ ਸਿੱਜਦਾ ਭੇਂਟ ਕੀਤਾ
 ਸਾਕਾ ਸਾਰਾਗੜ੍ਹੀ ਦੇ ਸ਼ਹੀਦ ਭਾਈ ਸਾਹਿਬ ਸਿੰਘ ਤੇ ਭਾਈ ਗੁਰਮੁੱਖ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸਾਂ ਨੂੰ ਸਨਮਾਨਿਤ ਕੀਤਾ ਗਿਆ 

ਲੁਧਿਆਣਾ 27 ਸਤੰਬਰ (ਰਾਕੇਸ਼ ਅਰੋੜਾ) - ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਸਿਵਲ ਲਾਈਨਜ਼ ਲੁਧਿਆਣਾ ਵਿਖੇ ਕਾਲਜ ਦੀ ਮੈਨਜਿੰਗ ਕਮੇਟੀ ਦੀ ਸੁਹਿਰਦ ਰਹਿਨੁਮਾਈ , ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਡਾ. ਤ੍ਰਿਪਤਾ ਜੀ ,ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਤੇ ਡੋਮਜ਼ ਕੰਪਨੀ ਦੇ ਨਿੱਘੇ ਸਹਿਯੋਗ ਦੇ ਨਾਲ ਅੱਜ ਕਾਲਜ ਦੇ ਖਾਲਸਾ ਦੀਵਾਨ ਸੈਨਟੋਰੀ ਹਾਲ  ਅੰਦਰ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ 128ਵੀਂ ਵਰੇਗੰਢ ਬੜੇ ਉਤਸ਼ਾਹ ਨਾਲ ਮਨਾਈ ਗਈ । ਸਾਕਾ ਸਾਰਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ ਦੇ ਬਹਾਦਰ 21 ਸਿੱਖ ਫ਼ੌਜ਼ੀਆ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਸਮਾਗਮ ਵਿਖੇ ਵਿਸੇਸ਼ ਤੌਰ ਤੇ ਪੁੱਜੇ 
ਕਰਨਲ ਰਿਟਾ. ਡਾ. ਡੀ.ਐਸ ਗਰੇਵਾਲ,
ਸੂਬੇਦਾਰ ਰਿਟਾ. ਚਰਨ ਸਿੰਘ ਕੀਰਤੀ ਚੱਕਰ ਵਿਜੇਤਾ,ਸ.ਸੁਰਿੰਦਰ ਸਿੰਘ ਕਟਾਰੀਆਂ ਚੇਅਰਮੈਨ ਰੋਟਰੀ ਫਾਊਂਡੇਸ਼ਨ
 ਨੇ ਇੱਕਤਰ ਹੋਈਆ ਪ੍ਰਮੁੱਖ ਸ਼ਖਸੀਅਤਾਂ,ਕਾਲਜ ਦੀਆਂ ਵਿਦਿਆਰਥਣਾਂ,ਐਨ.ਸੀ.ਸੀ. ਕੈਡਿਟਾਂ ਨੂੰ ਸੰਬੋਧਨ ਕਰਦਿਆਂ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਵਰਗੀਆ ਮਿਸਾਲਾ ਵਿਰਲੀਆ ਹੀ ਮਿਲਦੀਆ ਹਨ ਕੀ ਕਿਵੇਂ 36ਵੀਂ ਸਿੱਖ ਰੈਜ਼ੀਮੈˆਟ ਦੇ 21 ਅਣਖੀਲੇ, ਬਹਾਦਰ ਸੂਰਮਿਆਂ ਵੱਲੋਂ 12 ਸਤੰਬਰ 1897 ਨੂੰ ”ਨਿਸ਼ਚੈ ਕਰ ਅਪਨੀ ਜੀਤ ਕਰੂ” ਦੇ ਸਿਧਾਂਤ ਨੂੰ ਲੈ ਕੇ ਆਪਣੇ ਤੋਂ 500 ਗੁਣਾ ਵੱਧ ਹਥਿਆਰਾ ਨਾਲ ਲੈਸ ਕਬਾਇਲੀ ਅਫਗਾਨੀਆ ਤੇ ਪਠਾਣਾ ਨਾਲ ਲੜਦੇ ਹੋਏ ਦ੍ਰਿੜ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ । ਜਿਸ ਦੀ ਬਦੌਲਤ ਸ਼ਹੀਦ ਹੋਣ ਵਾਲੇ ਸਮੂਹ ਸਿੱਖ ਫ਼ੌਜ਼ੀਆਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਉਨ ਨਾਲ ਸਨਮਾਨਿਤ ਕੀਤਾ ਸੀ । ਇਸ ਦੌਰਾਨ ਉਨ੍ਹਾਂ ਨੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਰਣਜੀਤ ਸਿੰਘ ਖਾਲਸਾ ਸਮੇਤ ਸਮੂਹ ਅਹੁੱਦੇਦਾਰਾਂ ਅਤੇ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਡਾ. ਤ੍ਰਿਪਤਾ ਜੀ, ਕਾਲਜ ਦੇ ਸਮੂਹ ਸਟਾਫ ਕੌਸਲ ਮੈਬਰਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆ ਹੋਇਆ ਕਿਹਾ ਕਿ ਉਕਤ ਕਾਲਜ ਵੱਲੋਂ ਸਾਰਾਗੜ੍ਹੀ ਫਾਊਂਡੇਸ਼ਨ ਦੇ ਨਾਲ ਸਾਂਝੇ ਰੂਪ ’ਚ ਸਾਰਾਗੜ੍ਹੀ ਲੜਾਈ ਦੀ 128 ਵੀਂ ਵਰੇ ਗੰਢ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਦਾ ਜੋ ਵੱਡਾ ਉਪਰਾਲਾ ਕੀਤਾ ਹੈ। ਉਹ ਸਾਡੇ ਸਾਰਿਆਂ ਦੇ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ। ਇਸ ਦੌਰਾਨ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਆਪਣੇ ਸੰਬਧੋਨ ਵਿੱਚ  ਕਿਹਾ ਕਿ ਇਤਿਹਾਸਕ ਸਾਰਾਗੜ੍ਹੀ ਦੀ ਲੜਾਈ ਦੀ ਮਹੱਤਤਾ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਣ ਦੇ ਮਨੋਰਥ ਨੂੰ ਲੈ ਕੇ ਸਾਡੀ ਫਾਊਂਡੇਸ਼ਨ ਦੇ ਵੱਲੋਂ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਅੰਤਰਗਤ ਪਿਛਲੇ ਦਿਨੀ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਮਾਲਵਾ ਸੈਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਵਿਖੇ ਸਾਰਾਗੜ੍ਹੀ  ਚਿੱਤਰ ਬਣਾਉ ਪ੍ਰਤੀਯੋਗਿਤਾ  ਅਯੋਜਿਤ ਕੀਤੀ ਗਈ  ਤਾਂ ਜੋ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਬਹਾਦਰ ਸਿੱਖ ਫੌਜ਼ੀਆਂ ਦੀ ਲਾਸਾਨੀ ਕੁਰਬਾਨੀ ਤੋਂ ਜਾਣੂ ਕਰਵਾਇਆ ਜਾ ਸਕੇ । ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਡਾ.ਤ੍ਰਿਪਤਾ ਜੀ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਕਿਹਾ ਕਿ ਸ਼ਹੀਦਾਂ ਦੀਆਂ ਯਾਦਾਂ ਨੂੰ ਵੱਡੇ ਪੱਧਰ ਤੇ ਮਨਾਉਣਾ ਸਾਡਾ ਸਾਰਿਆ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ 21 ਸਿੱਖ ਫੌਜ਼ੀਆਂ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਸਿੱਜਦਾ ਭੇਟ ਕਰਨ ਹਿੱਤ ਵਿਸ਼ਵ ਦੇ ਕਈ ਦੇਸ਼ਾ ਜਿਵੇਂ ਬ੍ਰਿਟੇਨ, ਫਰਾਂਸ ਅਤੇ ਆਸਟ੍ਰੇਰਲੀਆਂ ਆਦਿ ਦੇ ਸਕੂਲਾਂ ਵਿੱਚ ”ਬੈਟਲ ਆਫ ਸਾਰਾਗੜ੍ਹੀ” ਨੂੰ ਇੱਕ ਵਚਿੱਤਰ ਸੂਰਬੀਰਤਾ ਗਾਥਾ ਦੇ ਰੂਪ ਵੱਜੋਂ ਪੜਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੀਆ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਫੌਜ਼ੀਆਂ ਦੀ ਕੁਰਬਾਨੀ ਤੋਂ ਪ੍ਰੇਰਣਾ ਲੈ ਸਕਣ । ਸਮਾਗਮ ਦੌਰਾਨ  ਕਾਲਜ  ਦੀਆ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ, ਬੀਰ ਰਸੀ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਸਾਰਾਗੜ੍ਹੀ ਸ਼ਹੀਦਾਂ ਨੂੰ ਆਪਣਾ ਸਿੱਜਦਾ ਭੇਂਟ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਾਰਾਗੜ੍ਹੀ ਫਾਊਂਡੇਸ਼ਨ ਦੇ  ਵੱਲੋ ਜਿੱਥੇ ਸਾਕਾ ਸਾਰਾਗੜ੍ਹੀ ਦੇ ਸ਼ਹੀਦ ਭਾਈ ਸਾਹਿਬ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸਾਂ ਸ.ਹਰਜਿੰਦਰ ਸਿੰਘ, ਸਵਰਨਜੀਤ ਕੌਰ, ਜਗਦੀਪ ਸਿੰਘ, ਜਸਵਿੰਦਰ ਕੌਰ ਅਤੇ ਸ਼ਹੀਦ ਭਾਈ ਗੁਰਮੁੱਖ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸ ਬੀਬੀ ਜਸਪਾਲ ਕੌਰ
ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਥੇ ਨਾਲ ਹੀ  ਕਰਨਲ ਰਿਟਾ. ਡਾ ਡੀ. ਐਸ ਗਰੇਵਾਲ ਤੇ ਸੂਬੇਦਾਰ ਰਿਟਾ. ਸ. ਚਰਨ ਸਿੰਘ ਕੀਰਤੀ ਚੱਕਰ ਵਿਜੇਤਾ ਨੂੰ ਵੀ ਵਿਸੇਸ਼ ਤੌਰ ਸ਼ਹੀਦਾਂ ਦੇ ਨਾਮ ਤੇ ਬਣੇ ਐਵਾਰਡ ਭੇਟ ਕੀਤੇ ਗਏ!ਇਸ ਦੌਰਾਨ ਖਾਲਸਾ ਕਾਲਜ ਫਾਰ ਵੂਮੈਨ ਦੀ ਐਨ.ਸੀ.ਸੀ.ਅਫ਼ਸਰ ਪਰਮਜੀਤ ਕੌਰ ਅਤੇ ਉਕਤ ਸਮਾਗਮ ਨੂੰ ਸਫਲ ਕਰਨ ਹਿੱਤ ਆਪਣਾ ਨਿੱਘਾ ਸਹਿਯੋਗ ਦੇਣ ਵਾਲੀਆ ਪ੍ਰਮੁੱਖ ਸ਼ਖਸੀਅਤਾਂ ਅਤੇ ਸਾਰਾਗੜ੍ਹੀ ਚਿੱਤਰ ਬਣਾਉ ਪ੍ਰਤੀਯੋਗਤਾਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ  ਗਿਆ।ਸਮਾਗਮ ਅੰਦਰ ਕਾਲਜ ਦੀ ਮੈਨਜਿੰਗ ਕਮੇਟੀ ਮੈਬਰ ਸ੍ਰੀਮਤੀ ਕੁਸ਼ਲ ਢਿੱਲੋਂ ,ਡਾ.ਮੁਕਤੀ ਗਿੱਲ ਡਾਇਰੈਕਟਰ ਖਾਲਸਾ ਇੰਨਸੀਟਿਊਟ, ਡਾ.ਕਮਲਜੀਤ ਗਰੇਵਾਲ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੂਮੈਨ,ਡਾ.ਹਰਪ੍ਰੀਤ ਕੌਰ ,ਸ੍ਰੀਮਤੀ ਕਰਮਜੀਤ ਕੌਰ ਪ੍ਰਿੰਸੀਪਲ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਗਰਲਜ਼, ਡਾ.ਰਣਜੀਤ ਸਿੰਘ ਪ੍ਰਧਾਨ ਰੋਟਰੀ ਕਲੱਬ ਆਫ ਲੁਧਿਆਣਾ ਸਿਟੀ, ਸ. ਅਜੈਬ ਸਿੰਘ ਅਤੇ ਉਨ੍ਹਾਂ ਦੇ ਮੈਬਰ ਸਾਥੀ, ਡੋਮਜ਼ ਕੰਪਨੀ ਦੇ ਪ੍ਰਮੁੱਖ ਅਧਿਕਾਰੀ ਸ੍ਰੀ ਹਰਜਸ ਅਰੋੜਾ, ਸ੍ਰੀ ਸ਼ਤੀਸ਼ ਸੁਨੇਜਾ,ਸ੍ਰੀ ਸਾਇਲ ਗੋਇਲ,ਅੰਮ੍ਰਿਤਪਾਲ ਸਿੰਘ ਯੂਨਾਈਟਿਡ ਸਿੱਖਜ਼ ਡਾਇਰੈਕਟਰ ਪੰਜਾਬ, ਮੈਡਮ ਕੁਲਵੰਤ ਸ਼ੀਰਾ, ਕਾਲਜ ਦੀ ਸੀਨੀਅਰ ਸਟਾਫ ਕੌਂਸਲ ਦੇ ਮੈਂਬਰ  ਵਿਸ਼ੇਸ਼ ਤੌਰ ਤੇ ਹਾਜ਼ਰ ਸਨ