ਚਮਤਕਾਰ ਕਿਵੇਂ ਜਨਮ ਲੈਂਦੇ ਹਨ .
ਵਿਸ਼ਵਾਸ… ਇਹ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ।
ਵਿਸ਼ਵਾਸ ਕਦੇ ਵੀ ਚਮਤਕਾਰਾਂ ਦੀ ਇੱਛਾ ਨਹੀਂ ਰੱਖਦਾ
ਪਰ ਕਈ ਵਾਰ… ਵਿਸ਼ਵਾਸ ਦੇ ਕਾਰਨ ਹੀ ਚਮਤਕਾਰ ਹੋ ਜਾਂਦਾ ਹੈ।
ਸੋਚੋ - ਕਿਸੇ ਵੀ ਰੋਗੀ ਨੂੰ ਆਪਣੀ ਤੰਦਰੁਸਤੀ 'ਤੇ ਵਿਸ਼ਵਾਸ ਹੁੰਦਾ ਹੈ, ਤਾਂ ਦਵਾਈਆਂ ਵੀ ਅਸਰ ਕਰਨ ਲਗਦੀਆਂ ਹਨ ਅਤੇ ਹੋਰ ਵੀ ਜ਼ਿਆਦਾ ਪ੍ਰਭਾਵ ਪੈਂਦਾ ਹੈ।
ਜਦੋਂ ਕੋਈ ਇਨਸਾਨ ਆਪਣੇ ਸੁਪਨਿਆਂ 'ਤੇ ਵਿਸ਼ਵਾਸ ਕਰਦਾ ਹੈ,
ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ।
ਵਿਸ਼ਵਾਸ… ਇਹ ਕੇਵਲ ਭਗਵਾਨ ਵਿੱਚ ਨਹੀਂ,
ਆਪਣੇ ਆਪ ਉੱਤੇ, ਆਪਣੇ ਕਰਮਾਂ ਉੱਤੇ ਅਤੇ ਆਪਣੇ ਰਸਤੇ ਉੱਤੇ ਵੀ ਰਹਿਣਾ ਚਾਹੀਦਾ ਹੈ।
ਜਿੱਥੇ ਵਿਸ਼ਵਾਸ ਹੈ…
ਉਥੇ ਹੀ ਉਮੀਦ ਹੈ, ਅਤੇ ਜਿੱਥੇ ਉਮੀਦ ਹੈ… ਉਥੇ ਹੀ ਚਮਤਕਾਰ ਜਨਮ ਲੈਂਦੇ ਹਨ।