ਮੋਦੀ ਬੇਮਿਸਾਲ ਨੇਤਾ.

ਮੋਦੀ ਬੇਮਿਸਾਲ ਨੇਤਾ : ਹੁਨਰਮੰਦ ਕਰਮਯੋਗੀ

 

ਲੇਖਕ: ਸ਼੍ਰੀ ਹਰਦੀਪ ਸਿੰਘ ਪੁਰੀ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕ੍ਰਿਸ਼ਮਈ (ਚਮਤਕਾਰੀ) ਮੌਜੂਦਗੀ ਅਤੇ ਸੰਗਠਨਾਤਮਕ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਹੈ,ਪਰ  ਜਿਸ ਗੱਲ ਨੂੰ ਘੱਟ ਲੋਕ ਹੀ ਸਮਝਦੇ ਅਤੇ ਜਾਣਦੇ ਹਨ, ਉਹ ਇਹ ਹੈ ਕਿ ਉਨ੍ਹਾਂ ਦੇ ਸਖ਼ਤ ਪੇਸ਼ੇਵਰ ਵਚਨਬੱਧਤਾ ਹੀ ਉਨ੍ਹਾਂ ਦੇ ਕੰਮ ਦੀ ਵਿਸ਼ੇਸ਼ਤਾ ਹੈ। ਗੁਜਰਾਤ ਦੇ ਮੁੱਖਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਪਿਛਲੇ ਢਾਈ ਦਹਾਕਿਆਂ ਦੌਰਾਨ ਉਨ੍ਹਾਂ ਦੀ ਕਾਰਜਸ਼ੈਲੀ ਵਿੱਚ ਨਿਰੰਤਰ ਪੇਸ਼ੇਵਰ ਨੈਤਿਕਤਾ ਵਿਕਸਿਤ ਹੋਈ ਹੈ।

ਜੋ ਗੱਲ ਉਨ੍ਹਾਂ ਨੂੰ ਹੋਰਨਾਂ ਤੋਂ ਵੱਖਰਾ ਬਣਾਉਂਦੀ ਹੈ, ਉਹ ਪ੍ਰਦਰਸ਼ਨ ਦੀ ਪ੍ਰਤਿਭਾ ਨਹੀਂ ਹੈ, ਸਗੋਂ ਇੱਕ ਅਜਿਹਾ ਅਨੁਸ਼ਾਸਨ ਹੈ ਜੋ ਦ੍ਰਿਸ਼ਟੀਕੋਣ ਨੂੰ ਟਿਕਾਊ ਪ੍ਰਣਾਲੀਆਂ ਵਿੱਚ ਬਦਲਦਾ ਹੈ। ਭਾਰਤੀ ਮੁਹਾਵਰੇ ਵਿੱਚ ਕਿਹਾ ਜਾਵੇ, ਤਾਂ ਉਹ ਇੱਕ ਕਰਮਯੋਗੀ ਹਨ: ਕਰਤੱਵ ‘ਤੇ ਅਧਾਰਿਤ ਅਜਿਹਾ ਕਰਮ, ਜਿਸ ਦਾ ਮੁਲਾਂਕਣ ਜ਼ਮੀਨੀ ਪੱਧਰ 'ਤੇ ਆਏ ਬਦਲਾਅ ਤੋਂ ਹੁੰਦਾ ਹੈ।

ਇਹੀ ਨੈਤਿਕਤਾ ਇਸ ਸਾਲ ਲਾਲ ਕਿਲ੍ਹੇ ਤੋਂ ਉਨ੍ਹਾਂ ਦੇ ਸੁਤੰਤਰਤਾ ਦਿਵਸ ਦੇਭਾਸ਼ਣ ਦਾ ਅਧਾਰ ਰਹੀ। ਉਨ੍ਹਾਂ ਦੇ ਇਸ ਭਾਸ਼ਣ ਵਿੱਚ ਉਪਲਬਧੀਆਂ ਦਾ ਇੱਕ ਲੇਖਾ-ਜੋਖਾ ਘੱਟ ਅਤੇ ਮਿਲ ਜੁਲ ਕੇ ਕੰਮ ਕਰਨ ਦਾ ਚਾਰਟਰ ਜ਼ਿਆਦਾ ਪੇਸ਼ ਕੀਤਾ ਗਿਆ: ਨਾਗਰਿਕਾਂ, ਵਿਗਿਆਨੀਆਂ, ਸਟਾਰਟ-ਅੱਪਸਅਤੇ ਰਾਜਾਂ ਨੂੰ ਵਿਕਸਿਤ ਭਾਰਤ ਦੇ ਸਹਿ-ਲੇਖਕ ਵਜੋਂ ਸੱਦਾ ਦਿੱਤਾ ਗਿਆ। ਡੂੰਘੀ ਤਕਨਾਲੋਜੀ, ਸਾਫ਼ ਵਿਕਾਸ ਅਤੇ ਮਜ਼ਬੂਤ ਸਪਲਾਈ ਚੇਨਾਂ ਵਿੱਚ ਇੱਛਾਵਾਂ ਨੂੰ ਕੋਰੇ ਸ਼ਬਦਾਂ ਵਿੱਚ ਨਹੀਂ, ਸਗੋਂ  ਵਿਵਹਾਰਕ ਪ੍ਰੋਗਰਾਮਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਪ੍ਰੋਗਰਾਮਾਂ ਨੂੰ ਜਨਭਾਗੀਦਾਰੀ, ਭਾਵ ਇੱਕ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਵਾਲੇ ਰਾਜ ਅਤੇ ਉੱਦਮੀ ਲੋਕਾਂ ਵਿਚਕਾਰਲੀ ਸਾਂਝੇਦਾਰੀ ਨੂੰ ਇੱਕ ਵਿਧੀ ਵਜੋਂ ਪੇਸ਼ ਕੀਤਾ ਗਿਆ।

ਹਾਲ ਹੀ ਵਿੱਚ ਕੀਤਾ ਗਿਆ ਜੀਐੱਸਟੀ ਢਾਂਚੇ ਦਾ ਸਰਲੀਕਰਣ ਇਸ ਢੰਗ ਨੂੰ ਦਰਸਾਉਂਦਾ ਹੈ। ਸਲੈਬਾਂ ਨੂੰ ਘਟਾ ਕੇ ਅਤੇ ਰੁਕਾਵਟਾਂ ਨੂੰ ਦੂਰ ਕਰਕੇ ਕੌਂਸਲ ਨੇ ਛੋਟੀਆਂ ਫਰਮਾਂ ਲਈ ਪਾਲਣਾ ਲਾਗਤਾਂ ਨੂੰ ਘੱਟ ਕੀਤਾ ਹੈ ਅਤੇ ਇਸ ਦਾ ਲਾਭ ਸਿੱਧੇ ਘਰਾਂ ਤੱਕ ਪਹੁੰਚਾਉਣ ਦੀ ਗਤੀ ਨੂੰ ਤੇਜ਼ ਕੀਤਾ ਹੈ। ਪ੍ਰਧਾਨ ਮੰਤਰੀ ਦਾ ਧਿਆਨ ਸੰਖੇਪ ਮਾਲੀਆ ਵਕਰਾਂ 'ਤੇ ਨਹੀਂ, ਸਗੋਂ ਇਸ ਗੱਲ 'ਤੇ ਸੀ ਕਿ ਕੀ ਆਮ ਨਾਗਰਿਕ ਜਾਂ ਛੋਟਾ ਵਪਾਰੀ ਇਸ ਤਬਦੀਲੀ ਨੰ ਜਲਦੀ ਮਹਿਸੂਸ ਕਰੇਗਾ ਜਾਂ ਨਹੀਂ। ਇਹ ਸੁਭਾਵਿਕ ਪ੍ਰਵਿਰਤੀ ਸਹਿਕਾਰੀ ਸੰਘਵਾਦ ਨੂੰ ਦਰਸਾਉਂਦੀ ਹੈ ਜਿਸ ਨੇ ਜੀਐੱਸਟੀ ਕੌਂਸਲ ਦਾ ਮਾਰਗਦਰਸ਼ਨ ਕੀਤਾ ਹੈ: ਰਾਜ ਅਤੇ ਕੇਂਦਰ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਦੇ ਹਨ, ਪਰ ਸਾਰੇ ਇੱਕ ਅਜਿਹੀ ਪ੍ਰਣਾਲੀ ਦੇ ਅੰਦਰ ਕੰਮ ਕਰ ਰਹੇ ਹਨ ਜੋ ਸਥਿਰ ਰਹਿਣ ਦੀ ਬਜਾਏ ਹਾਲਤਾਂ ਦੇ ਅਨੁਕੂਲ ਢਲ ਜਾਂਦੀ ਹੈ। ਨੀਤੀ ਨੂੰ ਇੱਕ ਜੀਵੰਤ ਸਾਧਨ ਵਜੋਂ ਮੰਨਿਆ ਜਾਂਦਾ ਹੈ, ਜੋ ਕਾਗਜ਼ 'ਤੇ ਸਮਾਨਤਾ ਲਈ ਸੁਰੱਖਿਅਤ ਇੱਕ ਸਮਾਰਕ ਦੇ  ਰੂਪ ਵਿੱਚ ਨਾ ਰਹਿ ਕੇ ਅਰਥਵਿਵਸਥਾ ਦੇ ਅਨੁਸਾਰ ਢਾਲੀ ਗਈ ਹੈ।

ਇਹੋ ਉਹ ਪੇਸ਼ੇਵਰਤਾ ਦ੍ਰਿਸ਼ਟੀਕੋਣ ਹੈ ਜੋ ਅਮਰੀਕਾ ਤੋਂ ਵਾਪਸੀ ਦੀ 15 ਘੰਟੇ ਦੀ ਲੰਬੀ ਉਡਾਣ ਤੋਂ ਬਾਅਦ ਦੇਰ ਰਾਤ ਬਿਨਾਂ ਕਿਸੇ ਸੂਚਨਾ ਦੇ ਉਸਾਰੀ ਅਧੀਨ ਨਵੀਂ ਸੰਸਦ ਭਵਨ ਦੇ ਗੇਟ 'ਤੇ ਪਹੁੰਚਣ ਦੀ ਗੱਲ ਨੂੰ ਸਮਝਾਉਂਦਾ ਹੈ।

ਮੈਂ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦਾ ਪੰਦਰ੍ਹਾਂ ਮਿੰਟ ਦਾ ਸਮਾਂ ਮੰਗਿਆ ਸੀ। ਇਸ ਦੌਰਾਨ ਹੋਈ ਚਰਚਾ ਵਿੱਚ ਮੈਂ ਉਨ੍ਹਾਂ ਦੀ ਵਿਆਪਕ ਸਮਝ ਅਤੇ ਬਹੁ-ਆਯਾਮੀ ਦ੍ਰਿਸ਼ਟੀਕੋਣ–ਇੱਕ ਹੀ ਫ੍ਰੇਮ ਵਿੱਚ ਸ਼ਾਮਲ – ਸੂਖਮ ਤੋਂ ਬਰੀਕ ਵੇਰਵੇ ਅਤੇ ਵਿਆਪਕ ਸੰਪਰਕ ਨੂੰ ਦੇਖ ਕੇ ਹੈਰਾਨ ਰਹਿ ਗਿਆ। ਇਹ ਮੀਟਿੰਗ 45 ਮਿੰਟ ਤੱਕ ਚੱਲੀ। ਸਹਿਕਰਮੀਆਂ ਨੇ ਬਾਦ ਵਿੱਚ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਤਿਆਰੀ ਕਰਨ ਵਿੱਚ ਦੋ ਘੰਟਿਆਂ ਤੋਂ ਵੱਧ ਦਾ ਸਮਾਂ ਲਗਾਇਆ, ਨੋਟਸ, ਅੰਕੜੇ ਅਤੇ ਜਵਾਬੀ ਦਲੀਲਾਂ ਦਾ ਅਧਿਐਨ ਕੀਤਾ।  ਤਿਆਰੀ ਦਾ ਇਹ ਪੱਧਰ ਕੋਈ ਅਪਵਾਦ ਨਹੀਂ ਹੈ; ਇਹ ਕੰਮ ਦਾ ਉਹ ਮਾਪਦੰਡ ਹੈ ਜਿਸ ਨੂੰ ਉਨ੍ਹਾਂ ਨੇ ਖੁਦ ਆਪਣੇ ਲਈ ਨਿਰਧਾਰਿਤ ਕੀਤਾ ਹੈ ਅਤੇ ਜਿਸ ਦੀ ਉਹ ਸਿਸਟਮ ਤੋਂ ਵੀ ਉਮੀਦ ਕਰਦੇ ਹਨ। ਨਿਰੰਤਰ ਤਿਆਰੀ ਦੀ ਇਹੀ ਆਦਤ ਯਕੀਨੀ ਬਣਾਉਂਦੀ ਹੈ ਕਿ ਫੈਸਲੇ ਠੋਸ ਅਤੇ ਭਵਿੱਖ ਲਈ ਉਪਯੁਕਤ ਹੋਣ।

ਭਾਰਤ ਦੀ ਹਾਲੀਆ ਤਰੱਕੀ ਦਾ ਜ਼ਿਆਦਾਤਰ ਹਿੱਸਾ ਉਨ੍ਹਾਂ ਵਿਵਸਥਾਵਾਂ ਅਤੇ ਪ੍ਰਣਾਲੀਆਂ 'ਤੇ ਨਿਰਭਰ ਕਰਦਾ ਹੈ ਜੋ ਸਾਡੇ ਨਾਗਰਿਕਾਂ ਲਈ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਡਿਜੀਟਲ ਪਛਾਣ, ਯੂਨੀਵਰਸਲ ਬੈਂਕ ਖਾਤੇ ਅਤੇ ਰੀਅਲ-ਟਾਈਮ ਭੁਗਤਾਨਾਂ ਦੀ ਤ੍ਰਿਮੂਰਤੀ ਨੇ ਸਮਾਵੇਸ਼ ਨੂੰ ਬੁਨਿਆਦੀ ਢਾਂਚੇ ਵਿੱਚ ਬਦਲ ਦਿੱਤਾ ਹੈ। ਲਾਭ ਸਿੱਧੇ ਪ੍ਰਮਾਣਿਤ ਨਾਗਰਿਕਾਂ ਤੱਕ ਪਹੁੰਚਦੇ ਹਨ; ਉਚਿਤ ਵਿਵਸਥਾ ਕਾਰਨ ਗੜਬੜੀਆਂ ਘੱਟ ਹੁੰਦੀਆਂ ਹਨ; ਛੋਟੇ ਕਾਰੋਬਾਰਾਂ ਨੂੰ ਅਨੁਮਾਨਯੋਗ ਨਕਦੀ ਪ੍ਰਵਾਹ ਮਿਲਦਾ ਹੈ; ਅਤੇ ਨੀਤੀ ਧਾਰਨਾਵਾਂ ਦੀ ਬਜਾਏ ਅੰਕੜਿਆਂ ‘ਤੇ ਅਧਾਰਿਤ ਹੁੰਦੀਆਂ ਹਨ। ਇਸ ਪ੍ਰਕਾਰ ਅੰਤਯੋਦਯ – ਆਖਰੀ ਨਾਗਰਿਕ ਦਾ ਉਭਾਰ – ਇਹ ਇੱਕ ਨਾਅਰਾ ਮਾਤਰ ਨਹੀਂ– ਸਗੋਂ ਮਾਪਦੰਡ ਬਣ ਜਾਂਦਾ ਹੈ- ਅਤੇ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚਣ ਵਾਲੀ ਹਰ ਯੋਜਨਾ, ਪ੍ਰੋਗਰਾਮ ਅਤੇ ਫਾਈਲ ਦੀ ਅਸਲੀ ਕਸੌਟੀ ਬਣ ਜਾਂਦੀ ਹੈ।

ਅਸਾਮ ਦੇ ਨੁਮਾਲੀਗੜ੍ਹ ਵਿੱਚ ਭਾਰਤ ਦੇ ਪਹਿਲੇ ਬਾਂਸ-ਅਧਾਰਿਤ 2ਜੀ ਈਥੈਨੌਲ ਪਲਾਂਟ ਦੇ ਉਦਘਾਟਨ ਦੌਰਾਨ, ਮੈਨੂੰ ਇੱਕ ਵਾਰ ਫਿਰ ਇਸਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਇੰਜੀਨੀਅਰਾਂ, ਕਿਸਾਨਾਂ ਅਤੇ ਤਕਨੀਕੀ ਮਾਹਿਰਾਂ ਦੇ ਨਾਲ ਖੜ੍ਹੇ ਹੋ ਕੇ, ਪ੍ਰਧਾਨ ਮੰਤਰੀ ਦੇ ਸਿੱਧੇ ਮਹੱਤਵਪੂਰਨ ਬਿੰਦੂਆਂ 'ਤੇ ਸੁਆਲ ਪੁੱਛੇ: ਕਿਸਾਨਾਂ ਨੂੰ ਭੁਗਤਾਨ ਉਸੇ ਦਿਨ ਕਿਵੇਂ ਪ੍ਰਾਪਤ ਹੋਵੇਗਾ; ਕੀ ਜੈਨੇਟਿਕ ਇੰਜੀਨੀਅਰਿੰਗ ਨਾਲ ਅਜਿਹਾ ਬਾਂਸ ਤਿਆਰ ਕੀਤਾ ਜਾ ਸਕਦਾ ਹੈ ਜੋ ਤੇਜ਼ੀ ਨਾਲ ਵਧਦਾ ਹੈ ਅਤੇ ਗੰਢਾਂ ਵਿਚਕਾਰ ਬਾਂਸ ਦੇ ਤਣੇ ਦੀ ਲੰਬਾਈ ਵਧਾਉਂਦਾ ਹੈ; ਕੀ ਮਹੱਤਵਪੂਰਨ ਐਨਜ਼ਾਈਮ ਸਵਦੇਸ਼ੀ ਹੋ ਸਕਦੇ ਹਨ; ਕੀ ਬਾਂਸ ਦੇ ਹਰ ਹਿੱਸੇ - ਤਣੇ, ਪੱਤੇ, ਰਹਿੰਦ-ਖੂੰਹਦ - ਈਥੈਨੌਲ ਤੋਂ ਲੈ ਕੇ ਫਰਫੁਰਲ ਅਤੇ ਗ੍ਰੀਨ ਐਸੀਟਿਕ ਐਸਿਡ ਤੱਕ –ਆਰਥਿਕ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ? ਚਰਚਾ ਸਿਰਫ ਤਕਨਾਲੋਜੀ ਤੱਕ ਸੀਮਿਤ ਨਹੀਂ ਸੀ। ਇਹ ਲੌਜਿਸਟਿਕਸ, ਸਪਲਾਈ ਚੇਨ ਦੀ ਲਚਕਤਾ ਅਤੇ ਗਲੋਬਲ ਕਾਰਬਨ ਫੁੱਟਪ੍ਰਿੰਟ ਤੱਕ ਫੈਲ ਗਈ। ਅੰਤਰਰਾਸ਼ਟਰੀ ਚਰਚਾਵਾਂ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਦੇ ਰੂਪ ਵਿੱਚ, ਮੈਂ ਇਸ ਵਿਧੀ ਨੂੰ ਤੁਰੰਤ ਪਛਾਣ ਲਿਆ: ਸੰਖੇਪ ਵੇਰਵੇ ਦੀ ਸਪਸ਼ਟਤਾ, ਵਿਸਥਾਰ ਵਿੱਚ ਸਟੀਕਤਾ ਅਤੇ ਇਸ ਗੱਲ ਦਾ ਜ਼ੋਰ ਕਿ ਲਾਈਨ ਵਿੱਚ ਆਖਰ ਵਿੱਚ ਖੜਾ ਵਿਅਕਤੀ ਪਹਿਲਾ ਲਾਭਪਾਤਰੀ ਹੋਣਾ ਚਾਹੀਦਾ ਹੈ।

ਇਹੀ ਸਪਸ਼ਟਤਾ ਭਾਰਤ ਦੀ ਆਰਥਿਕ ਨੀਤੀ ਨੂੰ ਵੀ ਜੀਵੰਤ ਕਰਦੀ ਹੈ। ਊਰਜਾ ਦੇ ਖੇਤਰ ਵਿੱਚ, ਇੱਕ ਵਿਭਿੰਨ ਸਪਲਾਇਰ ਸਮੂਹ ਅਤੇ ਸ਼ਾਂਤ, ਠੋਸ ਖਰੀਦਦਾਰੀ ਨੇ ਉਤਾਰ-ਚੜਾਅ ਭਰੇ ਸਮੇਂ ਵਿੱਚ ਸਾਡੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਹੈ। ਵਿਦੇਸ਼ਾਂ ਵਿੱਚ ਇੱਕ ਤੋਂ ਵੱਧ ਮੌਕਿਆਂ 'ਤੇ, ਮੇਰੇ ਕੋਲ ਇੱਕ ਬਹੁਤ ਹੀ ਸਰਲ ਨਿਰਦੇਸ਼ ਸੀ: ਸਪਲਾਈ ਯਕੀਨੀ ਬਣਾਉਣਾ, ਸਮਰੱਥਾ ਬਣਾਏ ਰੱਖਣਾ, ਅਤੇ ਭਾਰਤੀ ਖਪਤਕਾਰਾਂ ਨੂੰ ਕੇਂਦਰ ਵਿੱਚ ਰੱਖਣਾ। ਉਸ ਸਪਸ਼ਟਤਾ ਦਾ ਸਤਿਕਾਰ ਕੀਤਾ ਗਿਆ, ਅਤੇ ਨਤੀਜੇ ਵਜੋਂ ਗੱਲਬਾਤ ਹੋਰ ਵੀ ਸੁਚਾਰੂ ਢੰਗ ਨਾਲ ਅੱਗੇ ਵਧੀ।

ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਦਿਖਾਵੇ  ਤੋਂ ਗੁਰੇਜ਼ ਕੀਤਾ ਗਿਆ ਹੈ। ਦ੍ਰਿੜ੍ਹ ਸੰਕਲਪ ਅਤੇ ਸੰਜਮ ਨਾਲ ਕੀਤੇ ਗਏ ਕਾਰਜਾਂ – ਸਪਸ਼ਟ ਟੀਚੇ, ਫੌਜਾਂ ਨੂੰ ਸੰਚਾਲਨ ਦੀ ਸੁਤੰਤਰਤਾ, ਨਿਰਦੋਸ਼ਾਂ ਦੀ ਸੁਰੱਖਿਆ – ਵਿੱਚ ਸ਼ੋਰ-ਸ਼ਰਾਬੇ ਦੀ ਬਜਾਏ ਭਰੋਸੇ ਨੂੰ ਤਰਜੀਹ ਦਿੱਤੀ ਗਈ ਹੈ । ਨੈਤਿਕ ਸਿਧਾਂਤ ਇੱਕੋ ਹੀ ਹੈ: ਸਖ਼ਤ ਮਿਹਨਤ ਕਰੋ, ਨਤੀਜੇ ਖੁਦ ਹੀ ਸਾਹਮਣੇ ਆਉਣਗੇ।

ਇਹਨਾਂ ਵਿਕਲਪਾਂ ਦੇ ਪਿੱਛੇ ਇੱਕ ਵਿਲੱਖਣ ਕਾਰਜ ਸ਼ੈਲੀ ਲੁਕੀ ਹੈ। ਚਰਚਾਵਾਂ ਸਿਵਲ ਹਨ ਪਰ ਸਖ਼ਤ ਹੁੰਦੀਆਂ ਹਨ; ਆਪਸੀ ਵਿਰੋਧੀ ਵਿਚਾਰਾਂ ਦਾ ਸੁਆਗਤ ਹੈ, ਪਰੰਤੂ ਭਰਮਾਂ ਦੀ ਕੋਈ ਥਾਂ ਨਹੀਂ ਹੈ। ਸਾਰਿਆਂ ਨੂੰ ਸੁਣਨ ਤੋਂ ਬਾਅਦ, ਉਹ ਇੱਕ ਮੋਟੇ ਦਸਤਾਵੇਜ਼ ਨੂੰ ਜ਼ਰੂਰੀ ਵਿਕਲਪਾਂ ਤੱਕ ਸੀਮਤ ਕਰ ਦਿੰਦੇ ਹਨ, ਜ਼ਿੰਮੇਵਾਰੀ ਸੌਂਪਦੇ ਹੈ, ਅਤੇ ਸਫਲਤਾ ਤੈਅ ਕਰਨ ਦੇ ਮਾਪਦੰਡ ਦਾ ਨਾਮ ਦੱਸਦੇ ਹਨ। । ਸਭ ਤੋਂ ਜ਼ੋਰਦਾਰ ਦਲੀਲ ਨਹੀਂ, ਸਗੋਂ ਸਭ ਤੋਂ ਵਧੀਆ ਤਰਕ ਦੀ ਜਿੱਤ ਹੁੰਦੀ ਹੈ; ਤਿਆਰੀ ਦਾ ਸਨਮਾਨ ਕੀਤਾ ਜਾਂਦਾ ਹੈ; ਨਿਰੰਤਰ ਫਾਲੋ-ਅੱਪ ਕੀਤਾ ਜਾਂਦਾ ਹੈ। ਸਹਿ-ਕਰਮੀਆਂ ਲਈ, ਇਹ ਤਿਆਰੀ ਇੱਕ ਸਿੱਖ ਹੁੰਦੀ ਹੈ; ਸਿਸਟਮ ਲਈ, ਇਹ ਇੱਕ ਸੱਭਿਆਚਾਰ ਹੈ ਜਿੱਥੇ ਨਤੀਜੇ ਦੀ ਗੁਣਵੱਤਾ ਦਾ ਅਨੁਮਾਨ ਨਹੀਂ ਲਗਾਇਆ ਜਾਂਦਾ ਸਗੋਂ ਉਸ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਇਹ ਕੋਈ ਸੰਜੋਗ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਾ ਜਨਮਦਿਨ ਦਿੱਬ ਸ਼ਿਲਪੀ-ਵਿਸ਼ਵਕਰਮਾ ਦੀ ਜਯੰਤੀ ਵਾਲੇ ਦਿਹਾੜੇ ਹੀ ਪੈਂਦਾ ਹੈ। ਇਹ ਸਮਾਨਤਾ ਦਾ ਸ਼ਬਦ ਨਹੀਂ, ਸਗੋਂ ਸਿੱਖਿਆਦਾਇਕ ਹੈ, ਜਨਤਕ ਜੀਵਨ ਵਿੱਚ, ਸਭ ਤੋਂ ਸਥਾਈ ਸਮਾਰਕ ਸੰਸਥਾਵਾਂ, ਪਲੈਟਫਾਰਮ ਅਤੇ ਮਿਆਰ ਹੁੰਦੇ ਹਨ। ਨਾਗਰਿਕਾਂ ਲਈ, ਕਾਰਜ ਲਾਗੂਕਰਨ ਇੱਕ ਅਜਿਹਾ ਲਾਭ ਹੈ, ਜੋ ਸਮੇਂ ਸਿਰ ਮਿਲਦਾ ਹੈ ਅਤੇ ਇੱਕ ਅਜਿਹੀ ਕੀਮਤ, ਜੋ ਉਚਿਤ ਰਹਿੰਦੀ ਹੈ; ਉੱਦਮਾਂ ਲਈ, ਇਹ  ਨੀਤੀਗਤ ਸਪਸ਼ਟਤਾ ਅਤੇ ਵਿਸਤਾਰ ਦਾ ਇੱਕ ਭਰੋਸੇਯੋਗ ਮਾਰਗ ਹੈ; ਰਾਜ ਲਈ ਇਹ ਅਜਿਹੀਆਂ ਵਿਵਸਥਾਵਾਂ ਹਨ , ਜੋ ਦਬਾਅ ਵਿੱਚ ਵੀ ਸਥਿਰ ਰਹਿੰਦੀਆਂ ਹਨ ਅਤੇ ਵਰਤੋਂ ਦੇ ਨਾਲ ਹੀ ਬਿਹਤਰ ਹੋ ਜਾਂਦੀਆਂ ਹਨ। ਨਰੇਂਦਰ ਮੋਦੀ ਨੂੰ ਇਸੇ ਮਾਪਦੰਡ ਨਾਲ ਦੇਖਿਆ ਜਾਣਾ ਚਾਹੀਦਾ ਹੈ; ਇੱਕ ਅਜਿਹੇ ਕਰਮਯੋਗੀ ਵਜੋਂ ਜਿਨ੍ਹਾਂ ਦਾ ਕੰਮ ਲਾਗੂ ਕਰਨਾ ਹੈ, ਦਿਖਾਵਾ ਨਹੀਂ, ਸਗੋਂ ਇੱਕ ਇਹੋ ਜਿਹੀ ਸੇਵਾ ਹੈ ਜੋ ਭਾਰਤੀ ਇਤਿਹਾਸ ਦੇ ਅਗਲੇ ਅਧਿਆਏ ਨੂੰ ਆਕਾਰ ਦੇ ਰਹੀ ਹੈ। 

 

**************

ਲੇਖਕ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਨ