ਭਰਤ ਮਿਲਾਪ .
ਸੱਤਵੇਂ ਦਿਨ ਭਰਤ ਮਿਲਾਪ ਨੇ ਦਰਸ਼ਕਾਂ ਦਾ ਮਨ ਮੋਹਿਆ
ਬਾਬਾ ਕਾਲਾ ਭਗਤ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ
ਬੁਢਲਾਡਾ 28 ਸਤੰਬਰ (ਅਮਨ ਮਹਿਤਾ) ਸ਼੍ਰੀ ਰਾਮ ਲੀਲਾ ਕਲੱਬ ਵੱਲੋਂ ਸ਼੍ਰੀ ਰਾਮ ਜੀ ਦੇ ਜੀਵਨ ਤੇ ਆਧਾਰਿਤ ਰਾਮ ਲੀਲਾ ਦਾ ਮੰਚਨ ਦੇ ਸਤਵੇਂ ਦਿਨ ਦੀ ਲੀਲਾ ਦਾ ਉਦਘਾਟਨ ਬਾਬਾ ਕਾਲਾ ਭਗਤ ਨੇ ਰੀਬਨ ਕੱਟ ਕੇ ਕੀਤਾ ਅਤੇ ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਹਿੰਦੂ ਧਰਮ ਨਾਲ ਜੋੜੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਰਾਮ ਲੀਲਾ ਦਾ ਮੰਚਨ ਸ਼੍ਰੀ ਰਾਮ ਜੀ ਦੇ ਜੀਵਨ ਬਾਰੇ ਜਾਣੂ ਕਰਵਾਉਂਣਾ ਹੈ। ਸੱਤਵੇਂ ਦਿਨ ਸ਼੍ਰੀ ਰਾਮ ਲੀਲਾ ਦੌਰਾਨ ਸ਼੍ਰੀ ਰਾਮ ਜੀ ਅਤੇ ਭਰਤ ਮਿਲਾਪ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ 2 ਅਕਤੂਬਰ ਨੂੰ ਰਾਮ ਲੀਲਾ ਗਰਾਊਂਡ ਵਿਖੇ ਦੁਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਜਿਸ ਵਿੱਚ ਰਾਵਨ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਣਗੇ, ਜੋ ਬੁਰਾਈ ਤੇ ਅਛਾਈ ਦੀ ਜਿੱਤ ਦਾਦਾ ਪ੍ਰਤੀਕ ਹੈ। ਇਸ ਮੌਕੇ ਕਲੱਬ ਵੱਲੋਂ ਦੁਸ਼ਹਿਰੇ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਸਤਪਾਲ ਗਰਗ, ਅਮ੍ਰਿਤ ਖਿੱਪਲ, ਮਾਂਗੇ ਰਾਮ, ਇੰਦਰ ਸੈਨ, ਸੰਕੇਤ ਬਿਹਾਰੀ, ਬੰਟੀ, ਲੱਕੀ ਗਰਗ, ਓਮ ਪ੍ਰਕਾਸ਼ ਨੇਵਟੀਆ , ਕੁਲਵਿੰਦਰ ਸਿੰਘ, ਸਿਕੰਦਰ ਸਿੰਘ, ਚੰਦਰ ਚੁੱਘ, ਪ੍ਰਦੀਪ ਸ਼ਰਮਾ, ਗੋਪਾਲ ਸ਼ਰਮਾ, ਸੁਰੇਸ਼ ਕੁਮਾਰ, ਮਨੀ ਸ਼ਰਮਾਈ, ਪੁਨੀਤ, ਹਰਦੀਪ ਸ਼ਰਮਾਂ, ਘੋਚਾ ਆਦਿ ਰਾਮ ਲੀਲਾ ਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।