ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਸਰਕਾਰ ਨੱਥ ਪਾਵੇ .
ਡੀਏਪੀ ਯੂਰੀਆ ਖਾਦਾਂ ਵਿੱਚ ਹੋ ਰਹੀ ਕਿਸਾਨਾਂ ਦੀ ਲੁੱਟ ਨੂੰ ਸਰਕਾਰਾਂ ਨੱਥ ਪਾਉਣ : ਲੱਖੋਵਾਲ
ਲੁਧਿਆਣਾ 30 ਸਤੰਬਰ (ਰਾਕੇਸ਼ ਅਰੋੜਾ) -ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਸਰਦਾਰ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸੂਬੇ ਅੰਦਰ ਇਸ ਸਮੇਂ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਨਜ਼ਰ ਅੰਦਾਜ ਕਰ ਰਹੀ ਸਰਕਾਰ ਨੂੰ ਆਉਣ ਵਾਲੇ ਸਮੇਂ ਖਮਿਆਜਾ ਭੁਗਤਣਾ ਪੈ ਸਕਦਾ, ਕਿਉਂਕਿ ਅੱਜ ਜਿੱਥੇ ਕਿਸਾਨਾਂ ਨੂੰ ਯੂਰੀਆਂ ਜਾ ਡਾਈ ਖਾਦ ਲੋੜ ਹੈ, ਓਥੇ ਹੀ ਸਰਕਾਰ ਦੇ ਅਦਾਰੇ iffco ਸਮੇਤ ਸਾਰੀਆ ਦੁਕਾਨਾਂ ਵਾਲੇ ਬਹੁਤ ਵੱਡੀ ਲੁੱਟ ਮਚਾ ਰਹੇ ਆ, ਯੂਰੀਆਂ ਖਾਦ ਦਾ ਸਹੀ ਰੇਟ 266.50 ਹੈ ਪਰ ਉਸ ਦੇ ਨਾਲ ਕਿਸਾਨਾਂ ਨੂੰ ਘੱਟੋ ਘੱਟ 150,200 ਰੁਪਏ ਦਾ ਸਮਾਨ ਧੱਕੇ ਨਾਲ ਚੁਕਾਇਆ ਜਾਂਦਾ ਹੈ ਉਹ ਵੀ ਇੱਕ ਥੈਲੇ ਮਗਰ, ਇਸ ਤੋਂ ਬਾਅਦ ਗੱਲ ਕਰਦੇ ਆ ਡਾਈ ਰੇਹ ਦੀ ਉਸ ਕੀਮਤ 1350 ਦੇ ਲੱਗਭਗ ਹੈ, ਪਰ ਉਸ ਦੇ ਇਕ ਥੈਲੇ ਨਾਲ ਓਨੀ ਹੀ ਕੀਮਤ ਦਾ ਹੋਰ ਸਮਾਨ ਦਿੱਤਾ ਜਾਂਦਾ ਹੈ, ਕਿਸਾਨਾਂ ਕੋਲ ਤਾਂ ਅਸਲੀ ਕੀਮਤ ਤੇ ਰੇਹ ਲੈਣ ਲਈ ਪੈਸੇ ਨੀ ਹੁੰਦੇ ਉਹ ਵੀਂ ਆੜਤੀਆਂ ਤੋਂ ਲੈ ਕੇ ਖਾਦ ਵਗੈਰਾ ਲੈਦੇ ਹਨ, ਹੁਣ ਉਹਨਾਂ ਨੂੰ ਦੁੱਗਣੀ ਕੀਮਤ ਤੇ ਸਮਾਨ ਲੈਣ ਲਈ ਦੁਕਾਨਦਾਰਾ , iffco ਸਮੇਤ ਸਾਰੀਆ ਕੋਪ੍ਰੇਟਿਵ ਸੁਸਾਈਟੀਆ ਵਾਲਿਆਂ ਵੱਲੋਂ ਵਾਧੂ ਬੋਝ ਪਾਇਆ ਜਾਂਦਾ ਹੈ, ਜੋ ਕੇ ਬਹੁਤ ਹੀ ਮਾੜਾ ਹੈ, ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ, ਕੇ ਇਹਨਾਂ ਦੁਕਾਨਦਾਰਾਂ ਨੂੰ ਨੱਥ ਪਾਈ ਜਾਵੇ ਤੇ ਆਪਣੇ ਅਦਾਰੇ iffco ਅਤੇ ਸਾਰੀਆ ਕੋਪ੍ਰੇਟਿਵ ਸੁਸਾਈਟੀਆ ਨੂੰ ਵਾਰਨਿੰਗ ਦਿੱਤੀ ਜਾਵੇ ਕਿਉਂਕਿ ਸਰਕਾਰ ਲੋਕ ਪੱਖੀ ਹੋਣ ਦਾ ਦਾਵਾ ਕਰਕੇ ਸੱਤਾ ਵਿੱਚ ਆਈ ਸੀ, ਜੋ ਹੁਣ ਸਰਕਾਰ ਲਗਦਾ ਸੁੱਤੀ ਪਈ ਆ, ਜੇ ਹੁਣ ਨਾ ਜਾਗੀ ਤਾਂ 2027 ਦੀਆਂ ਚੋਣਾਂ ਵਿੱਚ ਲੋਕ ਇਹਨਾਂ ਦਾ ਬੋਰੀਆ ਬਿਸਤਰਾ ਗੋਲ ਕਰ ਦੇਣਗੇ ਲੱਖੋਵਾਲ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨਾਲ ਹੁੰਦੀ ਲੁੱਟ ਬੰਦ ਨਾ ਹੋਈ ਤਾਂ ਸਮਝਾਂਗੇ ਕੇ ਸਰਕਾਰ ਦੀ ਸ਼ਹਿ ਨਾਲ ਹੀ ਕਿਸਾਨਾਂ ਨੂੰ ਲੁਟਿਆ ਜਾ ਰਿਹਾ ਹੈ ਇਸ ਹੋ ਰਹੀ ਲੁੱਟ ਦਾ ਵਿਰੋਧ ਕਿਸਾਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਕੀਤਾ ਜਾਵੇਗਾ।
