1555 ਯੂਨਿਟ ਖ਼ੂਨਦਾਨ .

'ਆਪ' ਯੂਥ ਵਿੰਗ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਪੰਜਾਬ ਭਰ ਵਿੱਚ ਲਗਾਏ ਬਲੱਡ ਕੈਂਪ, ਮਾਲਵਾ ਸੈਂਟਰਲ ਜ਼ੋਨ ਨੇ ਇਕੱਠੇ ਕੀਤੇ 1555 ਯੂਨਿਟ : ਪਰਮਿੰਦਰ ਸਿੰਘ ਸੰਧੂ


ਲੁਧਿਆਣਾ, 30 ਸਤੰਬਰ (ਰਾਕੇਸ਼ ਅਰੋੜਾ)
ਆਮ ਆਦਮੀ ਪਾਰਟੀ ਦੀ ਯੂਥ ਵਿੰਗ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਮਾਲਵਾ ਜੋਨ ਸੈਂਟਰਲ ਦੇ ਵੱਖ-ਵੱਖ ਹਲਕਿਆ ਵਿੱਚ ਬਲੱਡ ਕੈਂਪ ਲਗਾਏ ਗਏ। ਇਹ ਮੁਹਿੰਮ ਪਾਰਟੀ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਗਈ ਅਤੇ ਜਿਸਦੀ ਦੀ ਅਗਵਾਈ ਮਾਲਵਾ ਜ਼ੋਨ ਸੈਂਟਰਲ ਯੂਥ ਪ੍ਰਧਾਨ ਸ. ਪਰਮਿੰਦਰ ਸਿੰਘ ਸੰਧੂ ਨੇ ਕੀਤੀ।ਪਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਵੱਡੇ ਯਤਨ ਰਾਹੀਂ ਪੰਜਾਬ ਭਰ ਵਿੱਚ ਕੁੱਲ 4470 ਯੂਨਿਟ ਬਲੱਡ ਦਾਨ ਕੀਤਾ ਗਿਆ। ਇਸ ਵਿੱਚ ਮਾਲਵਾ ਜ਼ੋਨ ਸੈਂਟਰਲ ਨੇ ਸਭ ਤੋਂ ਵੱਧ 1555 ਯੂਨਿਟ ਇਕੱਠੇ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਕੜੀ ਵਿੱਚ ਮਾਲਵਾ ਈਸਟ ਨੇ 1002 ਯੂਨਿਟ, ਮਾਲਵਾ ਵੈਸਟ ਨੇ 635 ਯੂਨਿਟ, ਦੋਆਬਾ ਜ਼ੋਨ ਨੇ 628 ਯੂਨਿਟ, ਮਾਝਾ ਜ਼ੋਨ ਨੇ 650 ਯੂਨਿਟ, ਇਕੱਠੇ ਕਰਕੇ ਆਪਣਾ ਯੋਗਦਾਨ ਪਾਇਆ।ਸ. ਸੰਧੂ ਨੇ ਕਿਹਾ ਕਿ ਇਹ ਸਾਰੇ ਕੈਂਪ ਹਲਕਾ ਕੋਆਰਡੀਨੇਟਰਾਂ ਦੀ ਨਿਗਰਾਨੀ ਅਤੇ ਹਰੇਕ ਹਲਕੇ ਦੇ ਵਿਧਾਇਕਾਂ ਦੀ ਅਗਵਾਈ ਵਿੱਚ ਸਫਲਤਾਪੂਰਵਕ ਲਗਾਏ ਗਏ।
ਉਨ੍ਹਾਂ ਨੇ ਕਿਹਾ ਕਿ ਯੂਥ ਵਿੰਗ ਹਮੇਸ਼ਾਂ ਸਮਾਜਿਕ ਕਾਰਜਾਂ ਵਿੱਚ ਅੱਗੇ ਰਹੀ ਹੈ। ਹਾਲ ਹੀ ਦੇ ਸਿਲਾਬ ਦੇ ਸਮੇਂ ਵੀ ਯੂਥ ਵਿੰਗ ਦੇ ਨੌਜਵਾਨਾਂ ਨੇ ਲੋਕਾਂ ਦੀ ਸੇਵਾ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।ਸੰਧੂ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਸਾਡੇ ਲਈ ਸਦੀਵੀ ਪ੍ਰੇਰਣਾ ਹਨ। ਉਨ੍ਹਾਂ ਦੇ ਆਦਰਸ਼ਾਂ ‘ਤੇ ਤੁਰਦਿਆਂ ਆਪ ਯੂਥ ਵਿੰਗ ਨੇ ਹਮੇਸ਼ਾਂ ਪੰਜਾਬ ਦੇ ਨੌਜਵਾਨਾਂ ਨੂੰ ਸਮਾਜ ਸੇਵਾ ਵੱਲ ਪ੍ਰੇਰਿਤ ਕੀਤਾ ਹੈ। ਇਸ ਮੌਕੇ ਪਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ “ਯੂਥ ਵਿੰਗ ਦੇ ਸਾਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਅੱਜ ਦਾ ਨੌਜਵਾਨ ਸਿਰਫ਼ ਰਾਜਨੀਤਿਕ ਨਹੀਂ ਸਗੋਂ ਸਮਾਜਿਕ ਜ਼ਿੰਮੇਵਾਰੀਆਂ ਵਿੱਚ ਵੀ ਹਮੇਸ਼ਾਂ ਅੱਗੇ ਰਿਹਾ ਹੈ। ਸ਼ਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਜਿਊਂਦਾ ਰੱਖਣ ਲਈ ਸਾਨੂੰ ਹਮੇਸ਼ਾਂ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੋਵੇਗਾ। ”ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਨੇ ਵੀ ਇਸ ਯਤਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਯੂਥ ਵਿੰਗ ਨੇ ਸ਼ਹੀਦ ਭਗਤ ਸਿੰਘ ਜੀ ਦੇ ਸੱਚੇ ਸਿਪਾਹੀ ਵਜੋਂ ਕੰਮ ਕਰਕੇ ਦੱਸ ਦਿੱਤਾ ਹੈ ਕਿ ਨੌਜਵਾਨ ਸਿਰਫ਼ ਰਾਜਨੀਤਿਕ ਨਹੀਂ ਸਗੋਂ ਸਮਾਜਿਕ ਮੈਦਾਨ ਵਿੱਚ ਵੀ ਅੱਗੇ ਹਨ।
ਪਾਰਟੀ ਹਾਈ ਕਮਾਂਡ ਵੱਲੋਂ ਵੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਗਿਆ ਕਿ ਯੂਥ ਵਿੰਗ ਦੀਆਂ ਇਹਨਾਂ ਕੋਸ਼ਿਸ਼ਾਂ ਨਾਲ ਆਮ ਆਦਮੀ ਪਾਰਟੀ ਦੀ ਜੜਾਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਹੋਰ ਮਜ਼ਬੂਤ ਹੋ ਰਹੀਆਂ ਹਨ।
ਸੰਧੂ ਨੇ ਅੰਤ ਵਿੱਚ ਕਿਹਾ ਕਿ ਹੁਣ ਸਾਰੇ ਪੰਜਾਬ ਵਿੱਚ ਯੂਥ ਵਿੰਗ ਦੀ ਪਹਿਚਾਣ ਪੀਲੀਆਂ ਟੀ-ਸ਼ਰਟਾਂ ਤੋਂ ਹੀ ਹੋ ਰਹੀ ਹੈ, ਜੋ ਹਰ ਸਮਾਜਿਕ ਕਾਰਜ ਵਿੱਚ ਅੱਗੇ ਨਜ਼ਰ ਆਉਂਦੇ ਹਨ।